Buland Kesari/ ਹਰਿਆਣਾ ਦੇ ਰਹਿਣ ਵਾਲੇ youtuber ਧਰੁਵ ਰਾਠੀ ਦੀ ਨਵੀਂ ਵੀਡੀਓ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਤਰਾਜ਼ ਜਤਾਇਆ ਹੈ। ਧਰੁਵ ਨੇ ਐਤਵਾਰ ਰਾਤ ਨੂੰ ‘ਬੰਦਾ ਸਿੰਘ ਬਹਾਦੁਰ ਦੀ ਕਥਾ’ ‘ਤੇ ਵੀਡੀਓ ਨੂੰ ਐਨੀਮੇਟਡ ਤਰੀਕੇ ਨਾਲ ਅਪਲੋਡ ਕੀਤਾ।
ਇਸ ਵੀਡੀਓ ਵਿੱਚ ਉਸ ਨੇ ਸਿੱਖ ਗੁਰੂਆਂ, ਸ਼ਹੀਦ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਰਾਹੀਂ ਐਨੀਮੇਸ਼ਨ ਬਣਾਕੇ ਦਿਖਾਇਆ। ਨਾਲ ਹੀ ਬੰਦਾ ਸਿੰਘ ਬਹਾਦੁਰ ਨੂੰ ਰਾਬਿਨ ਹੁੱਡ ਵਜੋਂ ਵਿਖਾਇਆ।
SGPC ਦੇ ਮੁੱਖ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਜਾਣਨ ਲਈ ਧਰੁਵ ਰਾਠੀ ਦੀ AI ਆਧਾਰਤ ਵੀਡੀਓ ਦੀ ਕੋਈ ਲੋੜ ਨਹੀਂ। ਧਰੁਵ ਰਾਠੀ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਜੁੜੇ ਕਈ ਮਹੱਤਵਪੂਰਣ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਾਮ ਦਾ ਉਚਿਤ ਸਨਮਾਨ ਨਾਲ ਉਲੇਖ ਨਹੀਂ ਕੀਤਾ ਗਿਆ, ਜੋ ਬਹੁਤ ਹੀ ਆਪੱਤੀਜਨਕ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਧਰੁਵ ਰਾਠੀ ਦੇ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇ।
ਉਥੇ ਹੀ, ਵਿਵਾਦ ਵਧਣ ‘ਤੇ ਧਰੁਵ ਰਾਠੀ ਨੇ ਵੀਡੀਓ ਜਾਰੀ ਕਰਕੇ ਕਿਹਾ…
“ਸਿੱਖ ਕਮਿਊਨਿਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਸਿੱਖ ਗੁਰੂਆਂ ਨੂੰ ਐਨੀਮੇਸ਼ਨ ਰਾਹੀਂ ਵਿਖਾਉਣਾ ਗਲਤ ਹੈ। ਲੋਕ ਸੋਸ਼ਲ ਮੀਡੀਆ ‘ਤੇ ਮੈਨੂੰ ਆਪਣੀ ਰਾਏ ਦੇ ਸਕਦੇ ਹਨ। ਇਸ ਤੋਂ ਬਾਅਦ ਮੈਂ ਵੀਡੀਓ ਡਿਲੀਟ ਕਰਾਂਗਾ ਜਾਂ ਹੋਰ ਕੋਈ ਕਾਰਵਾਈ ਕਰਾਂਗਾ।”
• ਸਿੱਖ ਗੁਰੂਆਂ ‘ਤੇ 24 ਮਿੰਟ ਦਾ ਵੀਡੀਓ ਬਣਾਇਆ:
ਧਰੁਵ ਰਾਠੀ ਨੇ ਐਤਵਾਰ ਨੂੰ ਆਪਣੇ ਯੂਟਿਊਬ ਚੈਨਲ ‘ਤੇ 24 ਮਿੰਟ 37 ਸਕਿੰਟ ਦਾ ਵੀਡੀਓ ਅਪਲੋਡ ਕੀਤਾ ਸੀ। ਇਸ ਵੀਡੀਓ ਦਾ ਟਾਈਟਲ “ਦ ਸਿੱਖ ਵਾਰਿਅਰ ਹੂ ਟੇਰੀਫਾਈਡ ਦ ਮੁਗਲਸ, ਲੀਜੈਂਡ ਆਫ਼ ਬੰਦਾ ਸਿੰਘ ਬਹਾਦੁਰ” (ਮੁਗਲਾਂ ਨੂੰ ਭੈਬੀਤ ਕਰ ਦੇਣ ਵਾਲਾ ਸਿੱਖ ਯੋਧਾ: ਬੰਦਾ ਸਿੰਘ ਬਹਾਦੁਰ ਦੀ ਕਥਾ) ਰੱਖਿਆ।
• ਸਿੱਖ ਗੁਰੂਆਂ ਦੀ ਸ਼ਹੀਦੀ ਬਾਰੇ ਦੱਸਿਆ:
ਵੀਡੀਓ ਵਿੱਚ ਧਰੁਵ ਨੇ ਸਿੱਖ ਧਰਮ ਦੇ ਗੁਰੂਆਂ ਦੀ ਸ਼ਹੀਦੀ ਅਤੇ ਮੁਗਲਾਂ ਦੇ ਜੁਲਮ ਅਤੇ ਉਨ੍ਹਾਂ ਨਾਲ ਹੋਏ ਯੁੱਧਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਗੁਰੂ ਤੇਗ ਬਹਾਦੁਰ ਜੀ ਨੇ ਸ਼ਹੀਦੀ ਦਿੱਤੀ। ਕਿਵੇਂ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਜਾਇਆ ਅਤੇ ਪੰਜ ਪਿਆਰੇ ਚੁਣੇ ਅਤੇ ਕਿਵੇਂ ਉਨ੍ਹਾਂ ਦੇ ਬੱਚਿਆਂ ਨੂੰ ਸ਼ਹੀਦੀ ਮਿਲੀ। ਉਨ੍ਹਾਂ ਸਿੱਖ ਯੋਧਾ ਬੰਦਾ ਸਿੰਘ ਬਹਾਦੁਰ ਬਾਰੇ ਵੀ ਪੂਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ।
• ਵਿਜ਼ੂਅਲਸ ਨੂੰ ਲੈ ਕੇ ਵਿਵਾਦ ਹੋਇਆ:
ਵੀਡੀਓ ਵਿੱਚ ਵਿਵਾਦ ਵਿਜ਼ੂਅਲ ਨੂੰ ਲੈ ਕੇ ਹੋਇਆ। ਧਰੁਵ ਰਾਠੀ ਅਤੇ ਉਨ੍ਹਾਂ ਦੀ ਟੀਮ ਨੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ (AI) ਦਾ ਉਪਯੋਗ ਕੀਤਾ ਹੈ। ਵੀਡੀਓ ਦੀ ਸ਼ੁਰੂਆਤ ਵਿੱਚ ਹੀ ਧਰੁਵ ਨੇ ਕਿਹਾ– ਅੱਜ ਦਾ ਇਹ ਵੀਡੀਓ ਵੱਡਾ ਖਾਸ ਹੋਣ ਵਾਲਾ ਹੈ। ਸਾਡੀ ਟੀਮ ਨੇ ਪਹਿਲੀ ਵਾਰ AI ਦਾ ਵੱਡੇ ਪੱਧਰ ਤੇ ਉਪਯੋਗ ਕੀਤਾ ਹੈ ਵੀਡੀਓ ਦੇ ਐਨੀਮੇਸ਼ਨ ਨੂੰ ਨਵੇਂ ਪੱਧਰ ਤੇ ਲੈ ਜਾਣ ਲਈ। ਇਸ ਵੀਡੀਓ ਵਿੱਚ ਸ਼ੁਰੂ ਤੋਂ ਆਖ਼ਰ ਤਕ ਐਸਾ ਲੱਗੇਗਾ ਕਿ ਕੋਈ ਐਨੀਮੇਸ਼ਨ ਫਿਲਮ ਚੱਲ ਰਹੀ ਹੋਵੇ।
• SGPC ਨੇ ਤੱਥਾਂ ‘ਤੇ ਵੀ ਐਤਰਾਜ਼ ਜਤਾਇਆ:
SGPC ਦਾ ਕਹਿਣਾ ਹੈ ਕਿ ਇਹ ਸਿੱਖ ਸਿਧਾਂਤਾਂ ਦੇ ਖਿਲਾਫ ਹੈ। ਦੂਜਾ, ਸਿੱਖ ਯੋਧਾ ਬੰਦਾ ਸਿੰਘ ਬਹਾਦਰ ਨੂੰ ਰੌਬਿਨ ਹੁੱਡ ਵੀ ਦੱਸਿਆ। ਵੀਡੀਓ ਵਿੱਚ ਧਰੁਵ ਰਾਠੀ ਕਹਿੰਦੇ ਹਨ ਕਿ ਬੰਦਾ ਸਿੰਘ ਬਹਾਦੁਰ ਅਮੀਰ ਰਾਜਿਆਂ ਅਤੇ ਜ਼ਮੀਦਾਰਾਂ ਨੂੰ ਲੁੱਟ ਕੇ ਪੈਸਾ ਗਰੀਬ ਕਿਸਾਨਾਂ ਨੂੰ ਦਿੰਦੇ ਸਨ। ਰਾਠੀ ਨੇ ਆਪਣੇ ਵੀਡੀਓ ਵਿੱਚ ਤੱਥਾਂ ਦੇ ਸਬੂਤ ਦੇਣ ਲਈ ਲਿੰਕ ਵੀ ਸ਼ੇਅਰ ਕੀਤੇ ਹਨ, ਪਰ SGPC ਦਾ ਮੰਨਣਾ ਹੈ ਕਿ ਇਸ ਨਾਲ ਸਿੱਖ ਧਰਮ ਦੇ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ।
ਬੁਲੰਦ ਕੇਸਰੀ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਧਾਰਮਿਕ ਕਿਰਦਾਰਾਂ ਤੇ ਇਤਿਹਾਸਕ ਪਾਤਰਾਂ ਨੂੰ ਲੈ ਕੇ ਡਿਜੀਟਲ ਕੰਟੈਂਟ ਬਣਾਉਂਦੇ ਸਮੇਂ ਭਰਪੂਰ ਜ਼ਿੰਮੇਵਾਰੀ ਅਤੇ ਮਰਯਾਦਾ ਨੂੰ ਧਿਆਨ ਵਿੱਚ ਰੱਖਿਆ ਜਾਵੇ। ਧਰੂਵ ਰਾਠੀ ਵੱਲੋਂ ਕੀਤੇ ਗਏ ਇਸ ਕਾਰਜ ਨੂੰ ਤੁਸੀਂ ਕਿਵੇਂ ਵੇਖਦੇ ਹੋ ਅਤੇ ਐਸਜੀਪੀਸੀ ਦਾ ਕੀ ਐਕਸ਼ਨ ਹੋਣਾ ਚਾਹੀਦਾ ਹੈ? ਇਸ ਬਾਰੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਿਓ।
ਜਥੇਦਾਰ ਸਾਹਿਬ ਦੀ ਸਖਤੀ ਤੋਂ ਬਾਅਦ ਹਟਾ ਲਈ ਵੀਡੀਓ !
ਉਧਰ ਦੂਜੇ ਪਾਸੇ ਦੇਰ ਸ਼ਾਮ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਖਤੀ ਤੋਂ ਬਾਅਦ ਧਰੁਵ ਰਾਠੀ ਨੇ ਆਪਣੇ youtube ਚੈਨਲ ਤੋਂ ਇਹ ਸਿੱਖ ਧਰਮ ਬਾਰੇ ਬਣਾਈ ਗਈ ਅਤੇ ਪੋਸਟ ਕੀਤੀ ਗਈ ਵੀਡੀਓ ਨੂੰ ਹਟਾ ਲਿਆ ਹੈ!

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









