Buland Kesari/ ਜਲੰਧਰ ਤਹਿਸੀਲ ਦੇ ਸਾਹਮਣੇ ਪੁੱਡਾ ਮਾਰਕੀਟ ਵਿੱਚ ਪੰਜਾਬੀ ਢਾਬੇ ਦੇ ਨਾਲ ਸਰਕਾਰੀ ਥਾਂ ‘ਤੇ ਸਰਦਾਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਲਗਾਉਣ ਨੂੰ ਲੈ ਕੇ ਖੂਬ ਹੰਗਾਮਾ ਹੋਇਆ ਹੈ।
Video Link: https://www.facebook.com/share/v/17Fdfrk7Sm/
ਪੰਜਾਬੀ ਢਾਬੇ ਦੇ ਸੰਚਾਲਕ ਜਨਕ ਰਾਜ ਅਤੇ ਉਸਦੀ ਪਤਨੀ ਵੱਲੋਂ ਮਹਾਰਾਜ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਲਗਾਉਣ ਦਾ ਵਿਰੋਧ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਸਰਕਾਰੀ ਥਾਂ ਹੈ ਅਤੇ ਇਹ ਬੁੱਤ ਲਗਾਣ ਨਾਲ ਸਾਡੇ ਢਾਬੇ ਦੀ ਲੁੱਕ ਪ੍ਰਭਾਵਿਤ ਹੋਵੇਗੀ।
ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਮਹਾਰਾਜਾ ਰਾਮਗੜੀਆ ਫਾਊਂਡੇਸ਼ਨ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਲਗਾਉਣ ਤੋਂ ਰੋਕਣਾ ਗੈਰ ਸੰਵਿਧਾਨਕ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਢਾਬਾ ਸੰਚਾਲਕਾਂ ਵੱਲੋਂ ਮਹਾਰਾਜਾ ਜੱਸਾ ਸਿੰਘ ਬਾਰੇ ਅਪਸ਼ਬਦ ਬੋਲੇ ਗਏ ਹਨ। ਜਿਸ ਦੀ ਉਹ ਪੁਲਿਸ ਨੂੰ ਸ਼ਿਕਾਇਤ ਦੇਣਗੇ। ਉਹਨਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਸਰਕਾਰੀ ਥਾਂ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਸ਼ ਰੇਖ ਵਿੱਚ ਲਗਾਇਆ ਗਿਆ ਹੈ।
ਉਹਨਾਂ ਕਿਹਾ ਕਿ ਢਾਬਾ ਸੰਚਾਲਕ ਵੱਲੋਂ ਪੁੱਡਾ ਦੀ ਗ੍ਰੀਨ ਬੈਲਟ ਵਿੱਚ ਆਪਣੀਆਂ ਨਿਜੀ ਢਾਬੇ ਦੀਆਂ ਸਬਜ਼ੀਆਂ ਉਗਾਈਆਂ ਗਈਆਂ ਹਨ। ਪਾਰਕਿੰਗ ਦੀ ਥਾਂ ‘ਤੇ ਆਪਣੇ ਢਾਬੇ ਦੀਆਂ ਕੁਰਸੀਆਂ ਅਤੇ ਤੰਦੂਰ ਲਗਾਏ ਗਏ ਹਨ। ਜੋ ਕਿ ਸਰਾਸਰ ਨਜਾਇਜ਼ ਕਬਜ਼ਾ ਹੈ।
ਉਹਨਾਂ ਕਿਹਾ ਇਹਨਾਂ ਨੇ ਸਿੱਖ ਧਰਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਲਗਾਉਣ ਦਾ ਵਿਰੋਧ ਕਰਕੇ ਅਤੇ ਉਹਨਾਂ ਬਾਰੇ ਅਪਸ਼ਬਦ ਬੋਲ ਕੇ ਸਾਤੇ ਸਿੱਖ ਧਰਮ ਦੇ ਹਿਰਦੇ ਵਲੂੰਦਰੇ ਹਨ। ਇਸ ਖਿਲਾਫ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਜਦਕਿ ਢਾਬਾ ਸੰਚਾਲਕ ਜਨਕ ਨਗਰ ਰਾਜ ਅਤੇ ਉਹਨਾਂ ਦੀ ਪਤਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਇੱਕ ਆਗੂ ਅਤੇ ਉਹਨਾਂ ਦੇ ਸਾਥੀ ਜਾਣ ਬੁੱਝ ਕੇ ਇਹ ਬੁੱਤ ਲਗਾ ਕੇ ਉਹਨਾਂ ਦੇ ਢਾਬੇ ਨੂੰ ਖਰਾਬ ਕਰ ਰਹੇ ਹਨ ਅਤੇ ਢਾਬਾ ਬੰਦ ਕਰਾਉਣ ਦੀਆਂ ਧਮਕੀਆਂ ਦੇ ਰਹੇ ਹਨ।
ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









