iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਮਹਾਰਾਸ਼ਟਰ ਦੇ ਮਸ਼ਹੂਰ ਪਹਿਲਵਾਨ ਸਿਕੰਦਰ ਸ਼ੇਖ ਨੂੰ ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ...

ਮਹਾਰਾਸ਼ਟਰ ਦੇ ਮਸ਼ਹੂਰ ਪਹਿਲਵਾਨ ਸਿਕੰਦਰ ਸ਼ੇਖ ਨੂੰ ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਪੰਜਾਬ ਪੁਲਿਸ ਨੇ ਮਹਾਰਾਸ਼ਟਰ ਦੇ ਮਸ਼ਹੂਰ ਪਹਲਵਾਨ ਸਿਕੰਦਰ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਉਸ ‘ਤੇ ਗੈਰਕਾਨੂੰਨੀ ਢੰਗ ਨਾਲ ਹਥਿਆਰ ਖਰੀਦਣ ਦੇ ਦੋਸ਼ ਲੱਗੇ ਹਨ। ਇਸ ਗ੍ਰਿਫ਼ਤਾਰੀ ਤੋਂ ਬਾਅਦ ਮਹਾਰਾਸ਼ਟਰ ਦੇ ਕੁਸ਼ਤੀ ਜਗਤ ਵਿੱਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਕੰਦਰ ਨੇ 2 ਲੱਖ ਰੁਪਏ ‘ਚ 2 ਪਿਸਤੌਲ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਪੰਜਾਬ ਪੁਲਿਸ ਨੇ ਇਸ ਪਹਲਵਾਨ ਨੂੰ ਮੋਹਾਲੀ ਦੇ ਖਰੜ ਥਾਣਾ ਖੇਤਰ ਵਿੱਚ ਗ੍ਰਿਫ਼ਤਾਰ ਕੀਤਾ ਹੈ।

iTree Network Solutions +91-8699235413

iTree Network Solutions +91-8699235413

ਇਸ ਵਜ੍ਹਾ ਕਰਕੇ ਖਰੀਦੇ ਸੀ ਹਥਿਆਰ

iTree Network Solutions +91-8699235413

ਪੁਲਿਸ ਦੇ ਮੁਤਾਬਕ, ਸਿਕੰਦਰ ਨੇ ਇਹ ਹਥਿਆਰ ਕਿਸੇ ਅਪਰਾਧਕ ਮਕਸਦ ਨਾਲ ਨਹੀਂ, ਸਗੋਂ ਆਪਣੇ ਦੋਸਤ ਦੇ ਵਿਆਹ ‘ਚ “ਹਵਾਈ ਫਾਇਰ” ਕਰਨ ਲਈ ਮੰਗਵਾਏ ਸਨ। ਪਹਿਲਵਾਨ ਸਿਕੰਦਰ ਦਾ ਦਾਅਵਾ ਹੈ ਕਿ ਉਸਨੇ ਇਹ ਪਿਸਤੌਲ ਸਿਰਫ਼ ਵਿਆਹ ‘ਚ ਦਿਖਾਵੇ ਲਈ ਖਰੀਦੀਆਂ ਸਨ। ਪਰ ਹੁਣ ਇਹ ਮਾਮਲਾ ਉਸ ਲਈ ਮਹਿੰਗਾ ਸਾਬਤ ਹੋਇਆ ਹੈ। ਪਹਿਲਵਾਨ ਸਿਕੰਦਰ ਨੂੰ 2 ਦਿਨ ਦੀ ਪੁਲਿਸ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।

ਖ਼ਬਰਾਂ ਮੁਤਾਬਕ, ਸਿਕੰਦਰ ਪਿਛਲੇ 6 ਮਹੀਨਿਆਂ ਤੋਂ ਮੋਹਾਲੀ ਵਿੱਚ ਕੁਸ਼ਤੀ ਦੀ ਟ੍ਰੇਨਿੰਗ ਲੈ ਰਿਹਾ ਸੀ। ਉੱਥੇ ਉਸਦੀ ਮੁਲਾਕਾਤ ਇੱਕ ਗੁੱਜਰ ਪਹਿਲਵਾਨ ਨਾਲ ਹੋਈ, ਜਿਸਨੇ ਉਸਨੂੰ ਹਥਿਆਰ ਦੇਣ ਦੀ ਪੇਸ਼ਕਸ਼ ਕੀਤੀ। ਇਸ ਲਈ ਸਿਕੰਦਰ ਨੇ ਲਗਭਗ 40 ਤੋਂ 45 ਹਜ਼ਾਰ ਰੁਪਏ ਐਡਵਾਂਸ ਨਕਦ ਦਿੱਤੇ ਸਨ। ਇਸ ਦੌਰਾਨ ਸਿਕੰਦਰ ਨੇ ਗੁੱਜਰ ਪਹਿਲਵਾਨ ਤੋਂ ਪਾਕਿਸਤਾਨੀ “ਗਲੋਬ” ਮਾਡਲ ਦੀ ਪਿਸਤੌਲ ਦੀ ਕਾਰਬਨ ਕਾਪੀ ਮੰਗੀ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਸਿਕੰਦਰ ਹੋਰ 3 ਮਾਮਲਿਆਂ ‘ਚ ਵੀ ਸ਼ਾਮਲ ਹੈ ਅਤੇ ਪਹਿਲਾਂ ਵੀ ਹਥਿਆਰਾਂ ਦੀ ਸਪਲਾਈ, ਕਤਲ ਅਤੇ ਵਸੂਲੀ ਦੇ ਮਾਮਲਿਆਂ ‘ਚ ਫਸ ਚੁੱਕਾ ਹੈ।

ਛਾਪੇਮਾਰੀ ਦੇ ਚੱਲਦੇ ਇਹ ਵਾਲੇ ਗੈਰਕਾਨੂੰਨੀ ਹਥਿਆਰ ਹੋਏ ਬਰਾਮਦ

ਇਸ ਦੌਰਾਨ ਪੁਲਿਸ ਨੇ ਛਾਪੇਮਾਰੀ ਕਰਕੇ ਸਿਕੰਦਰ ਤੋਂ 5 ਗੈਰਕਾਨੂੰਨੀ ਪਿਸਤੌਲ, ਗੋਲਾ-ਬਾਰੂਦ, ਨਕਦੀ ਅਤੇ 3 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਪੁਲਿਸ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਪਹਿਲਵਾਨ ਸਿਕੰਦਰ ਦੇ ਰਾਜਸਥਾਨ ਦੇ ਪਾਪਲਾ ਗੁੱਜਰ ਗੈਂਗ ਨਾਲ ਸੰਬੰਧ ਹੋ ਸਕਦੇ ਹਨ। ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਦੇ ਕਈ ਨੇਤਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਕੀਤੀ ਹੈ। ਮਹਾਰਾਸ਼ਟਰ ਦੇ ਕਈ ਪਹਿਲਵਾਨ ਵੀ ਸਿਕੰਦਰ ਦੇ ਹੱਕ ‘ਚ ਆਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲਵਾਨ ਸਿਕੰਦਰ ਅਜਿਹਾ ਕੁਝ ਨਹੀਂ ਕਰ ਸਕਦਾ।

iTree Network Solutions +91-8699235413

 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page