Buland kesari/ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਬਜ਼ੁਰਗ ਔਰਤ ਬਾਰੇ ਕੀਤੇ ਬਿਆਨ ਨੂੰ ਲੈ ਕੇ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਫਿਰ ਅਦਾਲਤੀ ਪੇਸ਼ੀ ਹੋਵੇਗੀ।ਮਾਣਹਾਨੀ

iTree Network Solutions +91-8699235413

ਕੰਗਨਾ ਰਣੌਤ ਨੇ ਪਹਿਲਾਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਬਿਆਨ ‘ਤੇ ਅਫਸੋਸ ਜਤਾਇਆ ਸੀ। ਉਸਨੇ ਕਿਹਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਨਹੀਂ ਬਣਾ ਰਹੀ ਸੀ, ਸਗੋਂ ਉਹਨੇ ਸਿਰਫ ਇੱਕ ਮੀਮ ਨੂੰ ਦੁਬਾਰਾ ਪੋਸਟ ਕੀਤਾ ਸੀ। ਕੰਗਨਾ ਨੇ ਅਦਾਲਤ ਵਿੱਚ ਕਿਹਾ, “ਹਰ ਮਾਂ — ਚਾਹੇ ਪੰਜਾਬ ਦੀ ਹੋਵੇ ਜਾਂ ਹਿਮਾਚਲ ਦੀ — ਮੇਰੇ ਲਈ ਸਤਿਕਾਰਯੋਗ ਹੈ। ਜੇ ਮੇਰੇ ਬਿਆਨ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ, ਤਾਂ ਮੈਂ ਮੁਆਫ਼ੀ ਮੰਗਦੀ ਹਾਂ।”

iTree Network Solutions +91-8699235413

ਹਾਲਾਂਕਿ ਕੰਗਨਾ ਨੇ ਮਾਫ਼ੀ ਮੰਗੀ, ਪਰ ਪੀੜਤਾ ਨੇ ਇਸਨੂੰ ਮਨਜ਼ੂਰ ਨਹੀਂ ਕੀਤਾ। ਅਦਾਲਤ ਨੇ ਕੰਗਨਾ ਨੂੰ 50 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਜ਼ਮਾਨਤ ਦਿੱਤੀ ਸੀ।

iTree Network Solutions +91-8699235413

ਹੁਣ ਇਸ ਮਾਮਲੇ ਦੀ ਅੱਗੇ ਦੀ ਸੁਣਵਾਈ 24 ਨਵੰਬਰ ਨੂੰ ਬਠਿੰਡਾ ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ, ਜਿਸ दौरान ਕੰਗਨਾ ਨੂੰ ਦੁਬਾਰਾ ਪੇਸ਼ ਹੋਣਾ ਹੋਵੇਗਾ।

iTree Network Solutions +91-8699235413