Buland kesari/Bathinda Jail: ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ, ਜਿਥੇ ਕੈਦੀਆਂ ਤੇ ਹਵਾਲਾਤੀ ਦੀ ਆਪਸ ‘ਚ ਲੜਾਈ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਲੜਾਈ ਦੇਰ ਰਾਤ ਹੋਈ, ਜਿਸ ਦੌਰਾ ਜੇਲ੍ਹ ਅੰਦਰ ਹੀ ਮੁਲਜ਼ਮਾਂ ਵੱਲੋਂ ਇੱਕ-ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਬਠਿੰਡਾ

iTree Network Solutions +91-8699235413

ਜਾਣਕਾਰੀ ਅਨੁਸਾਰ ਜੇਲ੍ਹ ‘ਚ ਬੰਦ 3 ਕੈਦੀਆਂ ਤੇ ਇੱਕ ਹਵਾਲਾਤੀ ‘ਚ ਕਿਸੇ ਗੱਲੋਂ ਬਹਿਸ ਹੋਈ, ਜਿਸ ਤੋਂ ਬਾਅਦ ਗੱਲ ਤੂੰ-ਤੂੰ ਮੈਂ-ਮੈਂ ਤੋਂ ਹੁੰਦੀ ਹੋਈ ਲੜਾਈ ਤੱਕ ਵੱਧ ਗਈ। ਉਪਰੰਤ ਤਿੰਨੇ ਕੈਦੀਆਂ ਤੇ ਹਵਾਲਾਤੀ ਨੂੰ ਜ਼ਖ਼ਮੀ ਹਾਲਤ ਵਿੱਚ ਦੇਰ ਰਾਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਦੌਰਾਨ ਪੁਲਿਸ ਵੱਲੋਂ ਸਿਵਲ ਹਸਪਤਾਲ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।

iTree Network Solutions +91-8699235413

ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਜ਼ਖ਼ਮੀਆਂ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਐਕਸਰੇ ਕਰਵਾਏ ਜਾ ਰਹੇ ਹਨ। ਉਧਰ, ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਗਿਆ ਹੈ।

iTree Network Solutions +91-8699235413
iTree Network Solutions +91-8699235413