Buland kesari /Road Accident; ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਸੜਕ ਹਾਦਸੇ ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੇ ਮ੍ਰਿਤੁਕ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਟਹਿਲ ਸਿੰਘ ਉਮਰ ਕਰੀਬ 65 ਸਾਲ ਵਾਸੀ ਖਲਵਾੜਾ ਕਲੋਨੀ ਅਤੇ ਜਖਮੀਆਂ ਦੀ ਪਛਾਣ ਕੁਲਜੀਤ ਰਾਮ ਪੁੱਤਰ ਗੁਰਮੇਲ ਰਾਮ ਵਾਸੀ ਖਲਵਾੜਾ ਕਲੋਨੀ ਅਤੇ ਅੰਮ੍ਰਿਤ ਸਿੰਘ ਪੁੱਤਰ ਵਿਕਰਮ ਸਿੰਘ ਵਾਸੀ ਸਿਟੀ ਹਾਰਟ ਕਲੋਨੀ ਫਗਵਾੜਾ ਵਜੋਂ ਹੋਈ।
ਮੌਕੇ ਤੇ ਜਾਣਕਾਰੀ ਦਿੰਦਿਆ ਮ੍ਰਿਤਿਕ ਦੇ ਪਰਿਵਾਰਿਕ ਮੈਂਬਰ ਹੈਪੀ ਨੇ ਦਸਿਆ ਕਿ ਉਸ ਦਾ ਤਾਇਆ ਬਖਸ਼ੀਸ਼ ਸਿੰਘ ਆਪਣੇ ਦੋਹਤੇ ਕੁਲਜੀਤ ਨਾਲ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਘਰ ਖਲਵਾੜਾ ਕਲੋਨੀ ਨੂੰ ਜਾ ਰਿਹਾ ਸੀ ਚੰਡੀਗੜ੍ਹ ਬਾਈਪਾਸ ਖਲਵਾੜਾ ਮੌੜ ਤੇ ਉਨ੍ਹਾਂ ਦੀ ਜਲੰਧਰ ਸਾਈਡ ਤੋਂ ਆ ਰਹੇ ਇਕ ਬੁਲੇਟ ਮੋਟਰਸਾਈਕਲ ਜਿਸ ਨੂੰ ਅੰਮ੍ਰਿਤ ਨਾਮ ਦਾ ਲੜਕਾ ਚਲਾ ਰਿਹਾ ਸੀ, ਨਾਲ ਜਬਰਦਸਤ ਟੱਕਰ ਹੋ ਗਈ ਜਿਸ ਕਾਰਨ ਬਖਸ਼ੀਸ਼ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਗਈ ਜਦਕਿ ਉਸ ਦਾ ਦੋਹਤਾ ਅਤੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਦਾਖਿਲ ਕਰਵਾਇਆ ਗਿਆ ਸਿਵਲ ਹਸਪਤਾਲ ਚ ਐਮਰਜੈਂਸੀ ਡਾਕਟਰ ਵਲੋਂ ਜਖਮੀਆਂ ਦਾ ਇਲਾਜ ਸ਼ੁਰੂ ਕਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









