Buland kesari ;- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵਧੀਕ ਮੁੱਖ ਸਕੱਤਰ ਤੇ 1993 ਬੈਚ ਦੇ ਆਈਏਐਸ ਅਧਿਕਾਰੀ ਕੇ ਸ਼ਿਵਾ ਪ੍ਰਸਾਦ ਨੇ ਆਈਐਸ ਸ਼ਿਪ ਤੋਂ ਵਾਲੰਟਰੀ ਰਿਟਾਇਰਮੈਂਟ (VRS) ਮੰਗੀ ਹੈ ਜੋ ਸੂਬਾ ਸਰਕਾਰ ਨੇ ਮਨਜ਼ੂਰ ਕਰ ਲਈ ਹੈ। ਕੇ ਸਿਵਾ ਪ੍ਰਸਾਦ ਦੀ ਫਾਈਲ ਹੁਣ ਕੇਂਦਰ ਸਰਕਾਰ ਦੇ ਅਮਲਾ ਵਿਭਾਗ ਨੂੰ ਭੇਜ ਦਿੱਤੀ ਗਈ ਹੈ।
ਇਹ ਦੂਜੀ ਵਾਰ ਹੈ ਕਿ ਕੇ. ਸਿਵਾ ਪ੍ਰਸਾਦ ਨੇ ਸੇਵਾਮੁਕਤੀ ਦੀ ਮੰਗ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਅਜਿਹੀ ਹੀ ਅਰਜ਼ੀ ਦਿੱਤੀ ਸੀ ਪਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਪਤਾ ਲੱਗਾ ਹੈ ਕਿ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ ਪਰ ਕੇ ਸ਼ਿਵਾ ਪ੍ਰਸਾਦ ਨੇ ਇਸ ਵਾਰ ਮੁੱਖ ਮੰਤਰੀ ਦੀ ਗੱਲ ਨਹੀਂ ਮੰਨੀ ਤੇ ਸੇਵਾਮੁਕਤੀ ਲਈ ਅਪਲਾਈ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਕੇ ਸ਼ਿਵਾ ਪ੍ਰਸਾਦ ਧਾਰਮਿਕ ਅਧਿਐਨ ‘ਚ ਦਿਲਚਸਪੀ ਕਾਰਨ ਆਈਐਸ ਸ਼ਿਪ ਤੋਂ ਅਸਤੀਫਾ ਦੇਣਾ ਚਾਹੁੰਦਾ ਸਨ। ਉਹ ਲਗਾਤਾਰ ਅਖਬਾਰਾਂ ‘ਚ ਗੀਤਾ ਆਚਰਣ ‘ਤੇ ਕਾਲਮ ਲਿਖਦੇ ਆ ਰਹੇ ਹਨ ਤੇ ਹਾਲ ਹੀ ‘ਚ ਉਨ੍ਹਾਂ ਆਪਣੇ ਇਨ੍ਹਾਂ ਆਰਟੀਕਲਜ਼ ਨੂੰ ਕਿਤਾਬੀ ਰੂਪ ‘ਚ ਪ੍ਰਕਾਸ਼ਿਤ ਕਰਵਾਇਆ ਹੈ ਜਿਸ ਨੂੰ ਇੰਗਲਿਸ਼, ਹਿੰਦੀ ਤੇ ਪੰਜਾਬੀ ‘ਚ ਵੀ ਅਨੁਵਾਦ ਕੀਤਾ ਗਿਆ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.