Buland kesari/ਸੁਲਤਾਨਪੁਰ ਲੋਧੀ– ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਪਾਣੀਆਂ ਦੇ ਸੰਕਟ ਦਾ ਮਾਮਲਾ ਇਕ ਵਾਰ ਫਿਰ ਰਾਜ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਕੇਂਦਰ ਸਰਕਾਰ ਨੂੰ ਸਿੱਧੇ ਸਵਾਲ ਕੀਤੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਾਣੀ ਦੇ ਸੰਕਟ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਵਰਗ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਜ਼ਿਕਰਯੋਗ ਹੈ ਕਿ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਆਰਥਿਕਤਾ ਪਾਣੀਆਂ ਦੁਆਲੇ ਹੀ ਘੁੰਮਦੀ ਆ ਰਹੀ ਹੈ।

iTree Network Solutions +91-8699235413

ਸੰਤ ਸੀਚੇਵਾਲ ਵੱਲੋਂ ਪੁਛੇ ਸਵਾਲ ਦੇ ਜੁਆਬ ਵਿੱਚ ਕੇਂਦਰੀ ਜਲ ਸਰੋਤਾਂ ਬਾਰੇ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਵੱਲੋਂ ਦੱਸਿਆ ਗਿਆ ਕਿ ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਅਨੁਸਾਰ ਪੰਜਾਬ ਦੇ 57 ਫੀਸਦੀ ਨਿਗਰਾਨੀ ਖੂਹਾਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਜਦਕਿ 43 ਫੀਸਦੀ ਖੂਹਾਂ ਵਿੱਚ ਘਟਾਅ ਆਇਆ ਹੈ। ਇਹ ਅਧਿਐਨ ਸਾਲ 2015 ਤੋਂ 2025 ਤੱਕ ਕੀਤਾ ਗਿਆ ਸੀ।

iTree Network Solutions +91-8699235413

ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਤੇ ਬਹੁਤ ਦਬਾਅ ਬਣਿਆ ਹੋਇਆ ਹੈ। ਝੋਨੇ ਹੇਠ ਰਕਬਾ ਘੱਟ ਨਹੀਂ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਹ ਜਲ ਸਰੋਤਾਂ ਬਾਰੇ ਸਥਾਈ ਸੰਸਦੀ ਕਮੇਟੀ ਦੇ ਮੈਂਬਰ ਸਨ ਤਾਂ ਉਨ੍ਹਾਂ ਨੇ ਪੰਜਾਬ ਨੂੰ ਅਟਲ-ਭੂ-ਜਲ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਲਈ ਕਈ ਵਾਰ ਜ਼ੋਰ ਲਾਇਆ ਸੀ, ਪਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਯੋਜਨਾ ਤੋਂ ਬਾਹਰ ਹੀ ਰੱਖਿਆ। ਉਨ੍ਹਾਂ ਕਿਹਾ ਕਿ ਇਹ ਸੂਬੇ ਨਾਲ ਵੱਡੀ ਅਣਦੇਖੀ ਹੈ।

iTree Network Solutions +91-8699235413

ਕੇਂਦਰੀ ਰਾਜ ਮੰਤਰੀ ਨੇ ਆਪਣੇ ਜਵਾਬ ਵਿੱਚ ਮੰਨਿਆ ਕਿ ਦੇਸ਼ ਦੇ ਕਈ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਧਰਤੀ ਹੇਠਲੇ ਪਾਣੀ ਦੇ ਘਟਣ ਦੇ ਮੁੱਖ ਕਾਰਨਾਂ ਵਿੱਚ ਜੰਗਲਾਂ ਦੀ ਬੇਰਹਿਮ ਕੱਟਾਈ, ਭੂਗਰਭ ਜਲ ਦੀ ਬੇਹਿਸਾਬ ਖਪਤ ਅਤੇ ਸਾਲਾਨਾ ਰੀਚਾਰਜ ਸਮਰੱਥਾ ਨਾਲੋਂ ਕਈ ਗੁਣਾ ਵੱਧ ਪਾਣੀ ਕੱਢਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੀਂਹ ਹੀ ਭੂਗਰਭ ਜਲ ਦੀ ਮੁੱਖ ਭਰਪਾਈ ਕਰਦਾ ਹੈ ਅਤੇ ਸਿੰਚਾਈ ਦੇ ਆਧੁਨਿਕ ਤਰੀਕਿਆਂ ਨਾਲ ਵੀ ਪਾਣੀ ਦੀ ਬਚਤ ਸੰਭਵ ਹੈ।

ਪੰਜਾਬ ਦੇ ਪਾਣੀਆਂ ਦੀ ਹਕੀਕਤ

ਕੇਂਦਰ ਸਰਕਾਰ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕੁੱਲ 186 ਖੂਹਾਂ ਦੇ ਪਾਣੀ ਦਾ ਅਧਿਐਨ ਕੀਤਾ ਗਿਆ। ਇਨ੍ਹਾਂ ਵਿੱਚੋਂ 106 ਖੂਹਾਂ ਵਿੱਚ ਪਾਣੀ ਦਾ ਪੱਧਰ ਵਧਿਆ ਜਦਕਿ 78 ਖੂਹਾਂ ਵਿੱਚ ਘਟਾਅ ਦਰਜ ਕੀਤੀ ਗਈ। ਕਈ ਥਾਵਾਂ ’ਤੇ ਇਹ ਵਾਧਾ ਸਿਰਫ਼ 0 ਤੋਂ 2 ਮੀਟਰ ਤੱਕ ਹੀ ਸੀ। ਜ਼ਿਲ੍ਹਾ ਵਾਰ ਅੰਕੜਿਆਂ ਮੁਤਾਬਕ ਸੰਗਰੂਰ ਦੇ ਚਾਰ, ਬਰਨਾਲਾ ਦੇ ਤਿੰਨ ਅਤੇ ਮਾਲੇਰਕੋਟਲਾ ਦੇ ਇੱਕ ਖੂਹ ਵਿੱਚ ਪਾਣੀ ਦਾ ਪੱਧਰ ਘਟਿਆ ਹੈ। ਫਾਜ਼ਿਲਕਾ ਦੇ ਦਸ ਵਿੱਚੋਂ ਦਸ ਖੂਹਾਂ ਵਿੱਚ ਪਾਣੀ ਵਧਿਆ ਹੈ, ਜਦਕਿ ਰੋਪੜ ਦੇ ਸੱਤ ਅਤੇ ਅੰਮ੍ਰਿਤਸਰ ਦੇ ਚਾਰ ਖੂਹਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਦੇ 19 ਵਿੱਚੋਂ 17 ਖੂਹਾਂ ਵਿੱਚ ਪਾਣੀ ਵਧਿਆ ਹੈ, ਪਰ ਬਠਿੰਡਾ ਦੇ 17 ਵਿੱਚੋਂ ਸਿਰਫ਼ ਚਾਰ ਖੂਹਾਂ ਵਿੱਚ ਹੀ ਵਾਧਾ ਹੋਇਆ। ਪਟਿਆਲਾ ਦੇ 12 ਵਿੱਚੋਂ 8 ਖੂਹਾਂ ਅਤੇ ਲੁਧਿਆਣਾ ਦੇ 9 ਵਿੱਚੋਂ 8 ਖੂਹਾਂ ਵਿੱਚ ਪਾਣੀ ਦਾ ਪੱਧਰ ਡਿੱਗਿਆ ਹੈ। ਸੰਤ ਸੀਚੇਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਣੀ ਦੇ ਸੰਕਟ ’ਤੇ ਤੁਰੰਤ ਅਤੇ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਦੀ ਧਰਤੀ ਅਤੇ ਖੇਤੀ ਪ੍ਰਣਾਲੀ ਨੂੰ ਭਵਿੱਖ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

iTree Network Solutions +91-8699235413