iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਲੁੱਟ ਤੇ ਕਤਲ ਮਾਮਲੇ ਦੇ ਆਰੋਪੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ...

ਲੁੱਟ ਤੇ ਕਤਲ ਮਾਮਲੇ ਦੇ ਆਰੋਪੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਕੀਤਾ ਬਰੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਜਲੰਧਰ/ਬੁਲੰਦ ਕੇਸਰੀ; ਲੁੱਟ ਅਤੇ ਕਤਲ ਦੇ ਮਾਮਲੇ ਦੇ ਆਰੋਪੀਆਂ ਨੂੰ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਦੇ ਚਲਦਿਆਂ ਬਰੀ ਕਰ ਦਿੱਤਾ ਗਿਆ ਹੈ। ਇਸ ਬਾਰੇ ਬਚਾਅ ਪੱਖ ਦੇ ਵਕੀਲ ਦਿਨੇਸ਼ ਕੁਮਾਰ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23.11.2020 ਨੂੰ ਜਲੰਧਰ ਤੋਂ ਜੰਡਿਆਲਾ ਰੋਡ ਨੇੜੇ ਪਿੰਡ ਸਮਰਾਏ ਮੋੜ ਵਿਖੇ ਮੋਟਰਸਾਈਕਲ ਸਵਾਰ ਪਤੀ ਪਤਨੀ ਨਾਲ ਹੋਈ ਲੁੱਟ ਦੇ ਮਾਮਲੇ ਵਿੱਚ ਗੰਭੀਰ ਜ਼ਖਮੀ ਹੋਈ ਬਲਵਿੰਦਰ ਕੌਰ ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਕੇਸ ਵਿੱਚ ਪੁਲਿਸ ਵੱਲੋਂ ਪਰਮਿੰਦਰ ਸਿੰਘ, ਅਨਮੋਲ ਬਿੱਲਾ ਅਤੇ ਅਨਮੋਲ ਕੁਮਾਰ ਨਾਮਕ ਤਿੰਨ ਨੌਜਵਾਨਾਂ ਨੂੰ ਆਰੋਪੀ ਬਣਾਇਆ ਗਿਆ ਸੀ।ਕਤਲ

iTree Network Solutions +91-8699235413

ਮਾਮਲੇ ਵਿੱਚ ਅਨਮੋਲ ਕੁਮਾਰ ਨੂੰ ਨਾਬਾਲਿਗ ਘੋਸ਼ਿਤ ਕੀਤਾ ਗਿਆ ਸੀ। ਜਦਕਿ ਬਾਕੀ ਦੋ ਨੂੰ ਲੰਬੇ ਚੱਲੇ ਕੇਸ ਤੋਂ ਬਾਅਦ ਬੀਤੀ ਦੋ ਜੁਲਾਈ ਨੂੰ ਸਬੂਤਾਂ ਦੀ ਘਾਟ ਦੇ ਚਲਦਿਆਂ ਬਰੀ ਕਰ ਦਿੱਤਾ ਗਿਆ ਹੈ।

iTree Network Solutions +91-8699235413

ਇਸ ਸਬੰਧੀ ਮਿਲੀ ਜਾਣਕਾਰੀ ਦੇ ਮੁਤਾਬਕ 23 ਨਵੰਬਰ 2020 ਨੂੰ ਬਲਵਿੰਦਰ ਸਿੰਘ ਅਤੇ ਉਸਦੀ ਪਤਨੀ ਬਲਵਿੰਦਰ ਕੌਰ ਆਪਣੇ ਮੋਟਰਸਾਈਕਲ ਤੇ ਜਲੰਧਰ ਤੋਂ ਜੰਡਿਆਲਾ ਰੋਡ ਵੱਲ ਆ ਰਹੇ ਸਨ ਕਿ ਪਿੰਡ ਸਮਰਾਏ ਮੋੜ ਦੇ ਨੇੜੇ ਇੱਕ ਮੋਟਰਸਾਈਕਲ ‘ਤੇ ਸਵਾਰ ਤਿੰਨ ਵਿਅਕਤੀਆਂ ਵੱਲੋਂ ਬਲਵਿੰਦਰ ਕੌਰ ਤੋਂ ਉਸਦਾ ਪਰਸ ਖੋਹਣ ਲਈ ਕੋਸ਼ਿਸ਼ ਕੀਤੀ ਗਈ।

iTree Network Solutions +91-8699235413

ਬਲਵਿੰਦਰ ਕੌਰ ਨੇ ਆਪਣਾ ਪਰਸ ਮਜਬੂਤੀ ਨਾਲ ਪਕੜਿਆ ਹੋਇਆ ਸੀ। ਜਿਸ ਕਾਰਨ ਉਹ ਮੋਟਰਸਾਈਕਲ ਤੋਂ ਡਿੱਗ ਗਈ ਅਤੇ ਉਸਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਉਸਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।

iTree Network Solutions +91-8699235413

ਪੁਲਿਸ ਨੇ ਮਾਮਲੇ ਵਿੱਚ ਤਿੰਨ ਆਰੋਪੀਆਂ ਪਰਮਿੰਦਰ ਸਿੰਘ, ਅਨਮੋਲ ਬਿੱਲਾ ਅਤੇ ਅਨਮੋਲ ਕੁਮਾਰ ਨੂੰ ਆਰੋਪੀ ਬਣਾਇਆ ਸੀ।
ਕੇਸ ਦੀ ਸੁਣਵਾਈ ਦੌਰਾਨ 17 ਮਈ 2021 ਨੂੰ ਅਨਮੋਲ ਕੁਮਾਰ ਪੁੱਤਰ ਸੰਜੇ ਨੂੰ ਨਾਬਾਲਿਗ ਘੋਸ਼ਿਤ ਕਰ ਦਿੱਤਾ ਗਿਆ ਸੀ, ਜਦਕਿ ਕੇਸ ਦੀ ਲੰਬੀ ਚੱਲੀ ਸੁਣਵਾਈ ਤੋਂ ਬਾਅਦ ਬੀਤੀ 2 ਜੁਲਾਈ 2025 ਨੂੰ ਅਦਾਲਤ ਨੇ ਕੇਸ ਦੇ ਦੋ ਹੋਰ ਮੁੱਖ ਆਰੋਪਿਆਂ ਨੂੰ ਸਬੂਤਾਂ ਦੀ ਘਾਟ ਦੇ ਚਲਦਿਆਂ ਬਰੀ ਕਰ ਦਿੱਤਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लुधियाना में युवक की नशे से मौत:एक साल पहले भाई की हादसे में गई थी जान, परिजन बोले- नशे ने पूरा परिवार तबाह किया

Buland kesari/पंजाब सरकार द्वारा नशों के खिलाफ अभियान चलाए जाने के बावजूद युवा नशे की चपेट में आ रहे हैं। लुधियाना के कूमकलां थाना...

You cannot copy content of this page