Buland Kesari/ ਜਲੰਧਰ ਵਿੱਚ ਕੁਝ ਸਮੇਂ ਪਹਿਲਾਂ ਵੱਖ-ਵੱਖ ਦੇਸ਼ਾਂ ਦੇ ਸਟਡੀ ਵੀਜ਼ਾ ਅਤੇ ਟੂਰਿਸਟ ਵੀਜ਼ਾ ਲਈ ਫਰਜ਼ੀ ਸਰਟੀਫਿਕੇਟ ਤਿਆਰ ਕਰਨ ਵਾਲੇ ਗਿਰੋਹ ਦੇ ਖੁਲਾਸੇ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਗਏ ਮੁੱਖ ਆਰੋਪੀ ਨੇ ਪੁੱਛਗਿੱਛ ਦੌਰਾਨ ਕਈ ਵੱਡੇ ਟਰੈਵਲ ਏਜੰਟਾਂ ਅਤੇ ਬਰੋਕਰਾਂ ਦੇ ਨਾਂ ਵੀ ਲਏ ਸਨ, ਜੋ ਕਥਿਤ ਤੌਰ ‘ਤੇ ਇਸ ਰੈਕੇਟ ਨਾਲ ਜੁੜੇ ਹੋਏ ਸਨ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਗੰਭੀਰ ਦੋਸ਼ਾਂ ਅਤੇ ਵੱਡੇ ਖੁਲਾਸਿਆਂ ਦੇ ਬਾਵਜੂਦ ਜਾਂਚ ਦਾ ਰੁਖ ਅਚਾਨਕ ਹੌਲੀ ਪੈ ਗਿਆ। ਨਾ ਤਾਂ ਵੱਡੇ ਏਜੰਟਾਂ ‘ਤੇ ਕੋਈ ਵੱਡੀ ਕਾਰਵਾਈ ਦਿਖਾਈ ਦਿੱਤੀ ਹੈ ਅਤੇ ਨਾ ਹੀ ਜਾਂਚ ਨੂੰ ਅੱਗੇ ਵਧਾਉਣ ਵਾਸਤੇ ਕੋਈ ਸਪਸ਼ਟ ਕਦਮ ਸਾਹਮਣੇ ਆਇਆ ਹੈ। ਲੋਕਾਂ ਵਿੱਚ ਇਹ ਗੱਲ ਜ਼ੋਰ ਫੜ ਰਹੀ ਹੈ ਕਿ ਕਿਤੇ ਇਹ ਮਾਮਲਾ ਦਬਾਅ, ਸੈਟਿੰਗ ਜਾਂ ਸਿਆਸੀ ਦਖਲ ਹੇਠ ਤਾਂ ਨਹੀਂ ਠੰਢੇ ਬਸਤੇ ‘ਚ ਪਾ ਦਿੱਤਾ ਗਿਆ?
ਸਰੋਤਾਂ ਦੇ ਮੁਤਾਬਕ, ਇਸ ਸਾਰੇ ਮਾਮਲੇ ‘ਚ ਕੁਝ ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਅਜੇਹੀ ਚਰਚਾ ਵੀ ਹੈ ਕਿ ਇਸ ਸਾਰੇ ਮਾਮਲੇ ਵਿੱਚੋਂ ਇੱਕ ਏਸੀਪੀ ਨੇ ਮੋਟੀ ਰਕਮ ਅੰਦਰ ਕੀਤੀ ਹੈ। ਹਾਲਾਂਕਿ ਅਜੇ ਤੱਕ ਇਹ ਸਾਰੇ ਦੋਸ਼ ਸਿਰਫ਼ ਦਾਅਵਿਆਂ ਅਤੇ ਸ਼ੱਕਾਂ ਤੱਕ ਹੀ ਸੀਮਤ ਹਨ ਅਤੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ‘ਤੇ ਸਿੱਧਾ ਅਤੇ ਸਰਕਾਰੀ ਤੌਰ ‘ਤੇ ਦੋਸ਼ ਸਾਬਤ ਨਹੀਂ ਹੋਇਆ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਜਾਲੰਧਰ ਪੁਲਿਸ ਕਮਿਸ਼ਨਰੇਟ ਨੂੰ ਇਹ ਸਪਸ਼ਟੀਕਰਣ ਦੇਣਾ ਚਾਹੀਦਾ ਹੈ ਕਿ ਕਾਰਵਾਈ ਕਿਉਂ ਰੁਕੀ ਹੋਈ ਹੈ।
ਸਭ ਤੋਂ ਵੱਡਾ ਸਵਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਵੀ ਖੜ੍ਹਾ ਹੁੰਦਾ ਹੈ, ਜੋ ਹਰ ਰੋਜ਼ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਦਾਅਵੇ ਕਰਦੀ ਹੈ। ਜੇਕਰ ਇਹ ਸਰਕਾਰ ਵਾਸਤਵ ਵਿੱਚ ਪਾਰਦਰਸ਼ਤਾ ਅਤੇ ਸੱਚਾਈ ਦੀ ਪੱਖਦਾਰ ਹੈ ਤਾਂ ਫਿਰ:
❓ਇਸ ਮਾਮਲੇ ‘ਚ ਹਾਲੇ ਤੱਕ ਕੋਈ ਵੱਡੀ ਜਾਂਚ ਕਮੇਟੀ ਕਿਉਂ ਨਹੀਂ ਬਣੀ?
❓ਜਿਨ੍ਹਾਂ ਨਾਂਵਾਂ ਦਾ ਜ਼ਿਕਰ ਮੁੱਖ ਆਰੋਪੀ ਵੱਲੋਂ ਕੀਤਾ ਗਿਆ, ਉਨ੍ਹਾਂ ‘ਤੇ ਪੁੱਛਗਿੱਛ ਕਿਉਂ ਨਹੀਂ ਹੋਈ?
❓ਪੀੜਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਕਦੋਂ ਮਿਲੇਗਾ?
ਇਹ ਮਾਮਲਾ ਸਿਰਫ਼ ਫ਼ਰਜ਼ੀ ਕਾਗਜ਼ਾਂ ਦਾ ਨਹੀਂ, ਸਗੋਂ ਉਹਨਾਂ ਸੈਂਕੜੇ ਨੌਜਵਾਨਾਂ ਦੇ ਭਵਿੱਖ ਦਾ ਹੈ ਜੋ ਵਿਦੇਸ਼ ਜਾਣ ਦੇ ਸੁਪਨੇ ਲੈ ਕੇ ਇਨ੍ਹਾਂ ਏਜੰਟਾਂ ਦੇ ਚੱਕਰ ‘ਚ ਫਸ ਗਏ। ਜੇ ਸਮੇਂ ਸਿਰ ਸਖ਼ਤ ਕਾਰਵਾਈ ਨਹੀਂ ਹੋਈ ਤਾਂ ਲੋਕਾਂ ਦਾ ਕਾਨੂੰਨ ਅਤੇ ਸਿਸਟਮ ‘ਤੇੋਂ ਭਰੋਸਾ ਉੱਠ ਸਕਦਾ ਹੈ।
⁉️ਹੁਣ ਨਿਗਾਹਾਂ ਜਲੰਧਰ ਪੁਲਿਸ ਕਮਿਸ਼ਨਰੇਟ ਅਤੇ ਪੰਜਾਬ ਸਰਕਾਰ ‘ਤੇ ਹਨ —
ਕੀ ਇਹ ਮਾਮਲਾ ਸੱਚਮੁੱਚ ਅੰਜਾਮ ਤੱਕ ਪਹੁੰਚੇਗਾ ਜਾਂ ਫਿਰ ਇਕ ਹੋਰ ਸਕੈਂਡਲ ਵਾਂਗ ਫਾਈਲਾਂ ਦੀ ਧੂੜ ‘ਚ ਗੁੰਮ ਹੋ ਜਾਵੇਗਾ?
#JalandharVisaScam
#JusticeForStudents
#FakeCertificateRacket
#PunjabAccountability
#RaiseYourVoice
#CorruptionQuestioned
#jalandharvisascam

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









