Buland kesari/Punjab Minor Girl Abuse; ਲੁਧਿਆਣਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਸਕੂਲ ਜਾਂਦੀ ਇੱਕ ਨਾਬਾਲਿਗ ਵਿਦਿਆਰਥਣ ਨੂੰ ਘਰ ਦੇ ਬਾਹਰੋਂ ਅਗਵਾ ਕਰ ਲਿਆ। ਇਸ ਤੋਂ ਬਾਅਦ ਉਹ ਉਸਨੂੰ ਮੋਟਰਸਾਈਕਲ ‘ਤੇ ਘੁਮਾਉਂਦਾ ਰਿਹਾ। ਜਦੋਂ ਵਿਦਿਆਰਥਣ ਨੇ ਘਰ ਜਾਣ ਦੀ ਜ਼ਿੱਦ ਕੀਤੀ ਤਾਂ ਦੋਸ਼ੀ ਉਸਨੂੰ ਸ਼ਮਸ਼ਾਨ ਘਾਟ ਲੈ ਗਿਆ, ਜਿੱਥੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਹ ਉਸਨੂੰ ਉਸਦੇ ਮੁਹੱਲੇ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ।

iTree Network Solutions +91-8699235413

ਵਿਦਿਆਰਥਣ ਰੋਂਦੀ ਹੋਈ ਘਰ ਪਹੁੰਚੀ ਅਤੇ ਡਰੀ ਹੋਈ ਸੀ। ਮਾਂ ਨੇ ਪੁੱਛਿਆ ਤਾਂ ਉਸਨੇ ਸਾਰੀ ਘਟਨਾ ਬਿਆਨ ਕਰ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

iTree Network Solutions +91-8699235413

ਪੂਰਾ ਮਾਮਲਾ ਜਾਣੋ

iTree Network Solutions +91-8699235413

ਸਕੂਲ ਜਾਂਦੇ ਸਮੇਂ ਰਸਤਾ ਰੋਕਿਆ

ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸਦੀ 14 ਸਾਲ ਦੀ ਧੀ 1 ਅਪ੍ਰੈਲ ਦੀ ਸਵੇਰੇ ਸਕੂਲ ਜਾਣ ਲਈ ਘਰੋਂ ਨਿਕਲੀ ਸੀ। ਜਦੋਂ ਉਹ ਗਲੀ ਵਿੱਚ ਪਹੁੰਚੀ ਤਾਂ ਉਸੇ ਇਲਾਕੇ ਵਿੱਚ ਰਹਿਣ ਵਾਲਾ ਨੀਰਜ ਕੁਮਾਰ ਉੱਥੇ ਆ ਗਿਆ। ਉਸਨੇ ਲੜਕੀ ਦਾ ਰਸਤਾ ਰੋਕ ਲਿਆ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ।

ਬਾਈਕ ‘ਤੇ ਘੁਮਾਉਂਦਾ ਰਿਹਾ, ਵਿਆਹ ਲਈ ਦਬਾਅ

ਮਾਂ ਦੇ ਮੁਤਾਬਕ ਦੋਸ਼ੀ ਨੇ ਲੜਕੀ ਨੂੰ ਜ਼ਬਰਦਸਤੀ ਬਾਈਕ ‘ਤੇ ਬਿਠਾ ਕੇ ਰਾਮਨਗਰ ਵੱਲ ਲੈ ਗਿਆ ਅਤੇ ਕਾਫ਼ੀ ਸਮੇਂ ਤੱਕ ਉਸਨੂੰ ਘੁਮਾਉਂਦਾ ਰਿਹਾ। ਇਸ ਦੌਰਾਨ ਉਹ ਉਸ ‘ਤੇ ਵਿਆਹ ਲਈ ਦਬਾਅ ਬਣਾਉਂਦਾ ਰਿਹਾ। ਲੜਕੀ ਨੇ ਕਿਹਾ ਕਿ ਉਹ ਸਿਰਫ਼ 14 ਸਾਲ ਦੀ ਹੈ ਜਦਕਿ ਦੋਸ਼ੀ 35 ਸਾਲ ਦਾ ਹੈ, ਇਸ ਲਈ ਉਹ ਵਿਆਹ ਨਹੀਂ ਕਰਨਾ ਚਾਹੁੰਦੀ।

ਘਰ ਜਾਣ ਦੀ ਜ਼ਿੱਦ ‘ਤੇ ਦਿੱਤੀਆਂ ਧਮਕੀਆਂ

ਜਦੋਂ ਲੜਕੀ ਨੇ ਘਰ ਜਾਣ ਦੀ ਜ਼ਿੱਦ ਕੀਤੀ ਤਾਂ ਦੋਸ਼ੀ ਉਸਨੂੰ ਧਮਕਾਉਣ ਲੱਗ ਪਿਆ। ਉਸਨੇ ਕਿਹਾ ਕਿ ਜੇਕਰ ਉਹ ਕਿਸੇ ਨੂੰ ਕੁਝ ਦੱਸੇਗੀ ਤਾਂ ਉਸਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਸ਼ਮਸ਼ਾਨ ਘਾਟ ਲੈ ਜਾ ਕੇ ਕੀਤਾ ਜਬਰ ਜਨਾਹ

ਮਾਂ ਦੇ ਅਨੁਸਾਰ, ਦੋਸ਼ੀ ਲੜਕੀ ਨੂੰ ਪਿੰਡ ਸਾਹਿਬਾਨਾ ਦੇ ਸ਼ਮਸ਼ਾਨਘਾਟ ਲੈ ਗਿਆ। ਉੱਥੇ ਸੁੰਨਸਾਨ ਥਾਂ ਹੋਣ ਦਾ ਫਾਇਦਾ ਚੁੱਕਦਿਆਂ ਉਸਨੇ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਹ ਉਸਨੂੰ ਮੁਹੱਲੇ ਦੇ ਨੇੜੇ ਛੱਡ ਕੇ ਭੱਜ ਗਿਆ।

ਪੁਲਿਸ ਵੱਲੋਂ ਮਾਮਲਾ ਦਰਜ

ਰੋਂਦੀ ਹੋਏ ਲੜਕੀ ਨੇ ਘਰ ਆ ਕੇ ਮਾਂ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਮਾਲਪੁਰ ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰਕੇ ਦੋਸ਼ੀ ਖ਼ਿਲਾਫ਼ ਅਗਵਾ, ਜਬਰ ਜਨਾਹ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਉਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

iTree Network Solutions +91-8699235413