Buland kesari ;- BBC Documentary on Sidhu Moose Wala Case: ਅੱਜ ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇ ਵਾਲਾ ਦੀ ਡਾਕਿਊਮੈਂਟਰੀ ਸਬੰਧੀ ਸੁਣਵਾਈ ਹੋਈ।ਜਿਸਦੀ ਅਗਲੀ ਤਰੀਕ 23 ਜੂਨ ਨਿਰਧਾਰਤ ਕੀਤੀ ਗਈ ਹੈ। ਅਗਲੀ ਤਾਰੀਕ ‘ਚ ਬੀਬੀਸੀ ਨੇ ਇੱਕ ਅਰਜ਼ੀ ਦਾਇਰ ਕੀਤੀ ਹੈ ਕਿ ਦਾਅਵਾ ਮੈਂਟੇਨੇਬਲ ਨਹੀਂ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 23 ਜੂਨ ਨੂੰ ਇਸ ਫੈਸਲੇ ‘ਤੇ ਕੀ ਸੁਣਵਾਈ ਹੁੰਦੀ ਹੈ।
ਦੱਸ ਦਈਏ ਕਿ ਮਰਹੂਸ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇਤਰਾਜ਼ ਜਤਾਉਣ ਮਗਰੋਂ ਵੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੇ 11 ਜੂਨ ਨੂੰ ਸਿੱਧੂ ਦੇ ਜਨਮਦਿਨ ‘ਤੇ ਸਿੱਧੂ ਮੂਸੇਵਾਲਾ ‘ਤੇ ਬਣੀ ਡਾਕਿਊਮੈਂਟਰੀ “ਦ ਕਿਲਿੰਗ ਕਾਲ” ਦੇ 2 ਐਪੀਸੋਡ ਰਿਲੀਜ਼ ਕਰ ਦਿੱਤੇ। ਡਾਕਿਊਮੈਂਟਰੀ ਦੇ ਪਹਿਲੇ ਐਪੀਸੋਡ ਵਿੱਚ ਮੂਸੇਵਾਲਾ ਦੇ ਸ਼ੁਰੂਆਤੀ ਜੀਵਨ, ਪ੍ਰਸਿੱਧੀ ਵਿੱਚ ਵਾਧਾ ਅਤੇ ਉਸਦੇ ਕਰੀਅਰ ਨਾਲ ਜੁੜੇ ਵਿਵਾਦਾਂ ਨੂੰ ਦਰਸਾਇਆ ਗਿਆ। ਇਸ ਦੇ ਨਾਲ ਹੀ, ਉਸਦਾ ਕਤਲ ਦੂਜੇ ਪਾਰਟ ਵਿੱਚ ਦਿਖਾਇਆ ਗਿਆ।
ਡਾਕਿਊਮੈਂਟਰੀ ਵਿੱਚ ਕਈ ਪੱਤਰਕਾਰਾਂ, ਉਸਦੇ ਦੋਸਤਾਂ ਅਤੇ ਦਿੱਲੀ ਅਤੇ ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਦੇ ਇੰਟਰਵਿਊ ਹਨ। ਵੀਡੀਓ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਆਡੀਓ ਮੈਸੇਜ ਵੀ ਹੈ। ਗੋਲਡੀ ਬਰਾੜ ‘ਤੇ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰ ਪਿੰਡ ਵਿੱਚ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









