iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਸੁਨੀਤਾ ਵਿਲੀਅਮਜ਼ ਦੀ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸੀ, ਸਪੇਸ ਸਟੇਸ਼ਨ ਤੋਂ...

ਸੁਨੀਤਾ ਵਿਲੀਅਮਜ਼ ਦੀ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸੀ, ਸਪੇਸ ਸਟੇਸ਼ਨ ਤੋਂ ਪਰਤਣ ਦੇ ਸਫਰ ‘ਚ ਲੱਗੇ 17 ਘੰਟੇ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਭਾਰਤੀ ਮੂਲ ਦੀ ਅਮਰੀਕੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ 9 ਮਹੀਨੇ 14 ਦਿਨ ਬਾਅਦ ਧਰਤੀ ‘ਤੇ ਪਰਤ ਆਏ ਹਨ। ਇਨ੍ਹਾਂ ਨਾਲ ਕਰੂ-9 ਦੇ ਦੋ ਅਤੇ ਐਸਟ੍ਰੋਨਾਟ ਅਮਰੀਕਾ ਦੇ ਨਿਕ ਹੇਗ ਤੇ ਰੂਸ ਦੇ ਅਲੇਕਸਾਂਦ੍ਰ ਗੋਰਬੁਨੋਵ ਵੀ ਹਨ। ਉਨ੍ਹਾਂ ਜਾ ਸਪੇਸਕ੍ਰਾਫਟ ਭਾਰਤੀ ਸਮੇਂ ਮੁਤਾਬਕ 19 ਮਾਰਚ ਨੂੰ ਸਵੇਰੇ 3.27 ਵਜੇ ਫਲੋਰਿਡਾ ‘ਤੇ ਲੈਂਡ ਹੋਇਆ।ਧਰਤੀ

ਇਹ ਚਾਰੋਂ ਐਸਟ੍ਰੋਨਾਟ ਮੰਗਲਵਾਰ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਰਵਾਨਾ ਹੋਏ ਸਨ। ਸਪੇਸਕ੍ਰਾਫਟ ਦੇ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਨ ‘ਤੇ ਇਸ ਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਗਿਆ ਸੀ। ਇਸ ਦੌਰਾਨ ਲਗਭਗ 7 ਮਿੰਟ ਲਈ ਕਮਿਊਨੀਕੇਸ਼ਨ ਬਲੈਕਆਊਟ ਰਿਹਾ ਯਾਨੀ ਯਾਨ ਨਾਲ ਕੋਈ ਸੰਪਰਕ ਨਹੀਂ ਰਿਹਾ।

ਡ੍ਰੈਗਨ ਕੈਪਸੂਲ ਦੇ ਵੱਖ ਹੋਣ ਤੋਂ ਲੈ ਕੇ ਸਮੁੰਦਰ ਵਿਚ ਲੈਂਡਿੰਗ ਤੱਕ ਲਗਭਗ 17 ਘੰਟੇ ਲੱਗੇ। 18 ਮਾਰਚ ਨੂੰ ਸਵੇਰੇ 8.35 ਵਜੇ ਸਪੇਸਕ੍ਰਾਫਟ ਦਾ ਹੈਚ ਹੋਇਆ ਯਾਨੀ ਦਰਵਾਜ਼ਾ ਬੰਦ ਹੋਇਆ। 10.35ਵਜੇ ਸਪੇਸਕ੍ਰਾਫਟ ISS ਤੋਂ ਵੱਖ ਹੋਇਆ। 19 ਮਾਰਚ ਦੀ ਰਾਤ 2.41 ਵਜੇ ਡੀਆਰਬਿਟ ਬਰਨ ਸ਼ੁਰੂ ਹੋਇਆ। ਯਾਨੀ ਉਲਟੀ ਦਿਸ਼ਾ ਵਿਚ ਸਪੇਸਕ੍ਰਾਫਟ ਦਾ ਇੰਜਣ ਫਾਇਰ ਕੀਤਾ ਗਿਆ। ਇਸ ਨਾਲ ਸਪੇਸਕ੍ਰਾਫਟ ਦੀ ਧਰਤੀ ਦੇ ਵਾਤਵਰਣ ਵਿਚ ਐਂਟਰੀ ਹੋਈ ਤੇ ਸਵੇਰੇ 3.27 ਵਜੇ ਫਲੋਰਿਡਾ ‘ਤੇ ਪਾਣੀ ਵਿਚ ਲੈਂਡਿੰਗ ਹੋਈ। ਸੁਨੀਤਾ ਤੇ ਬੁੱਚ ਨੂੰ ਆਪਣੇ ਪੈਰਾਂ ‘ਤੇ ਚੱਲਣ ਲਈ 45 ਦਿਨ ਲੱਗ ਸਕਦੇ ਹਨ।

ਦੱਸ ਦੇਈਏ ਕਿ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਬੋਇੰਗ ਤੇ NASA ਦੇ 8 ਦਿਨ ਦੇ ਜੁਆਇੰਟ ਕਰੂ ਫਲਾਈਟ ਟੈਸਟ ਮਿਸ਼ਨ ‘ਤੇ ਗਏ ਸਨ। ਇਸ ਮਿਸ਼ਨ ਦਾ ਉਦੇਸ਼ ਬੋਇੰਗ ਦੇ ਸਟਾਰਲਾਈਨਰ ਸਪੇਸਕ੍ਰਾਫਟ ਦੀ ਐਸਟ੍ਰੋਨਾਟਸ ਨੂੰ ਸਪੇਸ ਸਟੇਸ਼ਨ ਤੱਕ ਲੈ ਜਾ ਕੇ ਵਾਪਸ ਲਿਆਉਣ ਦੀ ਸਮਰੱਥਾ ਨੂੰ ਟੈਸਟ ਕਰਨਾ ਸੀ। ਪਰ ਥ੍ਰਸਟਰ ਵਿਚ ਆਈ ਗੜਬੜੀ ਦੇ ਬਾਅਦ ਉਨ੍ਹਾਂ ਦਾ 8 ਦਿਨ ਦਾ ਮਿਸ਼ਨ 9 ਮਹੀਨੇ ਤੋਂ ਵੱਧ ਸਮੇਂ ਦਾ ਹੋ ਗਿਆ ਸੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page