ਪਹਿਲਾਂ ਐਮਐਲਏ ‘ਤੇ ਲੱਗਦੇ ਰਹੇ ਹਨ ਇਲਜ਼ਾਮ, ਹੁਣ ਕੌਣ ਹੈ ਇਸਦਾ ਕਰਤਾ ਧਰਤਾ?

ਪਰ ਹੁਣ ਜਦੋਂ ਭਰਿਸ਼ਟਾਚਾਰ ਅਤੇ ਕਾਨੂੰਨੀ ਕਾਰਵਾਈ ਦੇ ਕਾਰਨ ਐਮਐਲਏ ਦੀ ਸਾਰੀ ਤਾਕਤ ਖਤਮ ਹੋ ਗਈ ਹੈ, ਤਾਂ ਸਵਾਲ ਪੈਦਾ ਇਹ ਹੁੰਦਾ ਹੈ ਕਿ ਹੁਣ ਉਹ 25 ਲੱਖ ਰੁਪਏ ਕਿਸ ਦੀ ਜੇਬ ਵਿੱਚ ਜਾ ਰਹੇ ਹਨ? ਕਿਉਂ ਕਿ ਦੇਖਣ ਵਿੱਚ ਇਹ ਆ ਰਿਹਾ ਹੈ ਕਿ ਸੈਂਟਰਲ ਹਲਕੇ ਵਿੱਚ ਅਜੇ ਵੀ ਦਰਜਨਾਂ ਨਾਜਾਇਜ਼ ਲਾਟਰੀ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ ਅਤੇ ਦੜਾ-ਸੱਟੇ ਦੇ ਅੱਡੇ ਖੁੱਲ੍ਹੇ ਆਮ ਚੱਲ ਰਹੇ ਹਨ।
ਸੂਤਰ ਦੱਸਦੇ ਹਨ ਕਿ ਸੈਂਟਰਲ ਹਲਕੇ ਦੇ ਰਾਮਾ ਮੰਡੀ, ਗੁਰੂ ਨਾਨਕ ਪੁਰਾ, ਕਾਜ਼ੀ ਮੰਡੀ , ਬਸ਼ੀਰਪੁਰ ਅਤੇ ਹੋਰ ਅਜਿਹੇ ਕਈ ਇਲਾਕਿਆਂ ਵਿੱਚ ਦੜੇ ਸੱਟੇ ਦੇ ਅਤੇ ਦੋ ਨੰਬਰ ਦੀ ਲਾਟਰੀ ਦੇ ਅੱਡੇ ਚਲਾਏ ਜਾ ਰਿਹਾ ਹੈ! ਜਿਨਾਂ ਤੋਂ ਰੋਜ਼ਾਨਾ ਲੱਖਾ ਰੁਪਈਆ ਆਮ ਲੋਕਾਂ ਤੋਂ ਠਗਿਆ ਜਾ ਰਿਹਾ ਹੈ!
ਸੂਤਰ ਦੱਸਦੇ ਹਨ ਕਿ ਐਮਐਲਏ ਦੀ ਪਾਵਰ ਖਤਮ ਹੋਣ ਤੋਂ ਬਾਅਦ ਉਹ 25 ਲੱਖ ਰੁਪਆ ਹੁਣ ਕਿਸੇ ਹੋਰ ਦੀ ਜੇਬ ਵਿੱਚ ਸ਼ਿਫਟ ਹੋ ਗਿਆ ਹੈ? ਜਿਸ ਕਾਰਨ ਪੁਲਿਸ ਇਹਨਾਂ ਦੋ ਨੰਬਰੀਆਂ ਨੂੰ ਰੋਕਣ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਦਿਹਾੜੀਦਾਰ ਤੇ ਛੋਟੇ ਕਾਰੋਬਾਰੀ ਇਨ੍ਹਾਂ ਦੜੇ ਸੱਟਿਆਂ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ।
ਦੇਖਣਾ ਹੋਵੇਗਾ ਕਿ ਕੱਟੜ ਇਮਾਨਦਾਰੀ ਦਾ ਦਮ ਭਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਭਰ ਵਿੱਚ ਫੈਲੇ ਇਸ ਦੜੇ ਸੱਟੇ ਅਤੇ ਦੋ ਨੰਬਰ ਦੀ ਲਾਟਰੀ ਦੇ ਜਾਲ ਨੂੰ ਤੋੜਨ ਵਿੱਚ ਕਾਮਯਾਬ ਹੋਵੇਗੀ ਜਾ ਨਹੀਂ?

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







