Buland kesari/Influencer Deepika Luthra: ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਆ ਰਹੀ ਸੀ। ਜਿਸ ਤੋਂ ਬਾਅਦ ਹੁਣ ਉਸ ਨੇ ਆਪਣਾ ਇੰਸਟਾਗਰਾਮ ਅਕਾਊਂਟ ਬੰਦ ਕਰ ਦਿੱਤਾ ਹੈ। ਦੱਸ ਦਈਏ ਕਿ ਧਮਕੀਆਂ ਮਿਲਣ ਤੋਂ ਬਾਅਦ ਦੀਪਿਕਾ ਨੂੰ ਪੁਲਿਸ ਨੇ ਸਿਕਿਉਰਿਟੀ ਦਿੱਤੀ ਸੀ।
ਦਰਅਸਲ, ਡਬੱਲ ਮੀਨਿੰਗ ਕੰਟੈਂਟ ਕਾਰਨ ਅੰਮ੍ਰਿਤਪਾਲ ਮਹਿਰੋਂ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ, ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਉਸਨੂੰ ਇੱਕ ਧਮਕੀ ਭਰਿਆ ਈਮੇਲ ਵੀ ਭੇਜਿਆ ਗਿਆ। ਦੀਪਿਕਾ ਦੀ ਸ਼ਿਕਾਇਤ ‘ਤੇ, ਪੁਲਿਸ ਨੇ ਅੰਮ੍ਰਿਤਪਾਲ ਵਿਰੁੱਧ ਸਾਈਬਰ ਸੈੱਲ ਥਾਣੇ ਵਿੱਚ ਕੇਸ ਦਰਜ ਕਰਵਾਇਆ। ਅੰਮ੍ਰਿਤਸਰ ਵਿੱਚ, ਜ਼ਿਲ੍ਹਾ ਪੁਲਿਸ ਨੇ ਦੀਪਿਕਾ ਲੂਥਰਾ ਨੂੰ ਸੁਰੱਖਿਆ ਪ੍ਰਦਾਨ ਕੀਤੀ।
ਪੁਲਿਸ ਨੇ ਉਸਨੂੰ ਸੁਰੱਖਿਆ ਲਈ ਦੋ ਗਨਮੈਮ ਦਿੱਤੇ। ਪੁਲਿਸ ਕਰਮਚਾਰੀ ਉਸਦੇ ਘਰ ਦੇ ਬਾਹਰ 24 ਘੰਟੇ ਤਾਇਨਾਤ ਰਹਿਣਗੇ। ਧਮਕੀ ਤੋਂ ਬਾਅਦ, ਦੀਪਿਕਾ ਨੇ ਪੁਲਿਸ ਅਧਿਕਾਰੀਆਂ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








