Buland kesari/ ਇੱਕ ਪਾਸੇ ਟਰੈਫਿਕ ਪੁਲਿਸ ਸ਼ਹਿਰ ਵਿੱਚ ਹਾਈਟੈਕ ਕੈਮਰੇ ਲਗਾ ਕੇ ਲੋਕਾਂ ਦੇ ਆਨਲਾਈਨ ਚਲਾਨ ਕੱਟਣ ਦੇ ਲਈ ਨਿਯਮ ਲਾਗੂ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਵਿਭਾਗ ਤੇ ਉਹ ਮੁਲਾਜ਼ਮ ਜਿਨਾਂ ਦਾ ਕੰਮ ਟ੍ਰੈਫਿਕ ਕੰਟਰੋਲ ਕਰਨਾ ਅਤੇ ਟਰੈਫਿਕ ਨਿਯਮਾਂ ਦੀ ਅਵਹੇਲਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨੀ ਹੈ, ਉਹ ਖੁਦ ਆਰੋਪੀਆਂ ਨਾਲ ਰਲ ਕੇ ਆਮ ਲੋਕਾਂ ਦਾ ਲਹੂ ਚੂਸ ਰਹੇ ਹਨ।
ਅਜਿਹਾ ਹੀ ਮਾਮਲਾ ਬੀਤੀ ਰਾਤ ਸਥਾਨਕ ਫੋਕਲ ਪੁਆਇੰਟ ਕੋਲ ਵੇਖਣ ਨੂੰ ਮਿਲਿਆ ਹੈ ਜਿੱਥੇ ਐਕਟੀਵਾ ਸਵਾਰ ਕਾਲੀਆ ਕਲੋਨੀ ਵਾਸੀ ਪਤੀ ਪਤਨੀ ਕਿਸੇ ਕੰਮ ਜਾ ਰਹੇ ਸਨ ਕਿ ਅਚਾਨਕ ਫੋਕਲ ਪੁਆਇੰਟ ਨੇੜੇ ਆ ਰਹੇ ਹੈ ਇਕ ਟਿੱਪਰ ਚਾਲਕ ਨੇ ਗਲਤ ਤਰੀਕੇ ਨਾਲ ਗੱਡੀ ਮੋੜਦਿਆਂ ਐਕਟੀਵਾ ਸਵਾਰ ਦੰਪਤੀ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਪਿੱਛੇ ਬੈਠੀ ਮਹਿਲਾ ਦਲਜੀਤ ਕੌਰ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਇਸ ਟਿੱਪਰ ਦਾ ਨੰਬਰ PB 07 BX 6161 ਸੀ।
ਦਿਲਜੀਤ ਕੌਰ ਦੇ ਪਤੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਬੜੇ ਆਰਾਮ ਨਾਲ ਆਪਣੀ ਸਾਈਡ ‘ਤੇ ਜਾ ਰਹੇ ਸਨ ਕਿ ਅਚਾਨਕ ਹੀ ਫਲਾਈ ਓਵਰ ਥੱਲੋਂ ਤੇਜ਼ ਰਫਤਾਰ ਟਿੱਪਰ ਚਾਲਕ ਨੇ ਆਪਣੀ ਗੱਡੀ ਉਹਨਾਂ ਵੱਲ ਮੋੜ ਦਿੱਤੀ। ਪਰਮਾਤਮਾ ਨੇ ਉਹਨਾਂ ਨੂੰ ਹੱਥ ਦੇ ਕੇ ਬਚਾ ਲਿਆ ਵਰਨਾ ਜਿਸ ਤਰੀਕੇ ਨਾਲ ਇਹ ਟੱਕਰ ਹੋਈ ਸੀ ਉਹਨਾਂ ਦੀ ਪਤਨੀ ਟਿੱਪਰ ਦੇ ਟਾਇਰ ਥੱਲੇ ਵੀ ਆ ਸਕਦੀ ਸੀ।
ਗੁਰਚਰਨ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਪੀਸੀਆਰ ਦੀ ਟੀਮ ਖਲੋਤੀ ਸੀ। ਗੁਰਚਰਨ ਸਿੰਘ ਨੇ ਟਰੱਕ ਚਾਲਕ ਨੂੰ ਰੋਕ ਲਿਆ ਤੇ ਟਿੱਪਰ ਦੀਆਂ ਤਸਵੀਰਾਂ ਵੀ ਖਿੱਚੀਆਂ ਅਤੇ ਟਿੱਪਰ ਦਾ ਡਰਾਈਵਰ ਅਤੇ ਟਿੱਪਰ ਨੂੰ ਮੌਕੇ ਤੇ ਖੜੇ ਪੀਸੀਆਰ ਮੁਲਾਜ਼ਮ ਜੋਗਿੰਦਰ ਪਾਲ ਦੇ ਹਵਾਲੇ ਕਰਕੇ ਆਪਣੀ ਪਤਨੀ ਨੂੰ ਲੈ ਕੇ ਕਪੂਰ ਹਸਪਤਾਲ ਚਲੇ ਗਏ। ਜਿੱਥੇ ਉਹਨਾਂ ਦੀ ਪਤਨੀ ਦਾ ਇਲਾਜ ਕੀਤਾ ਗਿਆ।
ਜਦੋਂ ਉਹ ਵਾਪਸ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਉੱਥੇ ਕੋਈ ਵੀ ਟਿੱਪਰ ਜਾਂ ਉਸਦਾ ਚਾਲਕ ਨਹੀਂ ਸੀ। ਜਦੋਂ ਉਹਨਾਂ ਨੇ ਪੀਸੀਆਰ ਦੇ ਮੁਲਾਜ਼ਮ ਜੋਗਿੰਦਰ ਪਾਲ ਨੂੰ ਫੋਨ ਕੀਤਾ ਕਿ ਤੁਹਾਡੇ ਹਵਾਲੇ ਅਸੀਂ ਟਰੱਕ ਵਾਲਾ ਕਰਕੇ ਗਏ ਸੀ ਤਾਂ ਉਹ ਕਹਿਣ ਲੱਗਾ ਮੈਂ ਟਰੱਕ ਚਾਲਕ ਨੂੰ ਰਾਮਲੀਲਾ ਫੋਕਲ ਪੁਆਇੰਟ ਵਿਖੇ ਡਿਊਟੀ ‘ਤੇ ਤੈਨਾਤ ਇੱਕ ਪੁਲਿਸ ਮੁਲਾਜ਼ਮ ਹਵਾਲੇ ਕਰ ਦਿੱਤਾ ਸੀ।
ਜਦ ਕਿ ਰਾਮਲੀਲਾ ਗਰਾਊਂਡ ਵਿੱਚ ਡਿਊਟੀ ਕਰ ਰਹੇ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਹਵਾਲੇ ਕੋਈ ਵੀ ਟਿੱਪਰ ਚਾਲਕ ਨਹੀਂ ਕੀਤਾ ਗਿਆ। ਇਸ ਤੋਂ ਸਾਫ ਹੈ ਕਿ ਪੁਲਿਸ ਨੇ ਮਿਲੀਭੁਗਤ ਨਾਲ ਟਿੱਪਰ ਚਾਰਕ ਤੇ ਟਿੱਪਰ ਨੂੰ ਉੱਥੋਂ ਦੌੜਾ ਦਿੱਤਾ।
ਗੁਰਚਰਨ ਸਿੰਘ ਨੇ ਕਿਹਾ ਕਿ ਇਹ ਬੇਹਦ ਬੇਸ਼ਰਮੀ ਵਾਲੀ ਗੱਲ ਹੈ ਕਿ ਜੇਕਰ ਕੋਈ ਵਿਅਕਤੀ ਦੁਰਘਟਨਾ ਵਿੱਚ ਜਖਮੀ ਹੁੰਦਾ ਹੈ ਤਾਂ ਉਸ ਨੂੰ ਨਿਆਂ ਦੇਣ ਦੀ ਥਾਂ ਤੇ ਉਲਟਾ ਅਮੀਰ ਟਰਾਂਸਪੋਰਟਰਾਂ ਦਾ ਹੱਕ ਪੂਰ ਕੇ ਉਹਨਾਂ ਦੇ ਟਰੱਕ ਦੌੜਾ ਦਿੱਤੇ ਜਾਂਦੇ ਹਨ। ਗੁਰਚਰਨ ਸਿੰਘ ਨੇ ਦੱਸਿਆ ਕਿ ਪੀਸੀਆਰ ਮੁਲਾਜ਼ਮ ਨੇ ਕਈ ਵਾਰ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਟਰਾਂਸਪੋਰਟ ਦੇ ਮਾਲਕਾਂ ਨੂੰ ਮਿਲ ਲਓ ਅਤੇ ਬੈਠ ਕੇ ਮਾਮਲਾ ਹੱਲ ਕਰ ਲਓ। ਜਿਸ ਦੀ ਰਿਕਾਰਡਿੰਗ ਵੀ ਉਹਨਾਂ ਕੋਲ ਮੌਜੂਦ ਹੈ।
ਗੁਰਚਰਨ ਸਿੰਘ ਨੇ ਇਸ ਮਾਮਲੇ ਦੀ ਇੱਕ ਸ਼ਿਕਾਇਤ ਥਾਣਾ ਨੰਬਰ ਅੱਠ ਦੇ ਮੁਨਸ਼ੀ ਨੂੰ ਦਿੱਤੀ ਹੈ ਅਤੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਹ ਟਿੱਪਰ ਚਾਲਕ ਅਤੇ ਸੰਬੰਧਿਤ ਲਾਪਰਵਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








