ਜਲੰਧਰ (ਬੁਲੰਦ ਕੇਸਰੀ ਨਿਊਜ਼): ਇੱਕ ਪਾਸੇ ਕੱਟੜ ਇਮਾਨਦਾਰੀ ਦਾ ਦੰਮ ਭਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਟੋਲ ਫ੍ਰੀ ਨੰਬਰ ਜਾਰੀ ਕਰਕੇ ਭ੍ਰਿਸ਼ਟਾਚਾਰ ਵਿਰੋਧੀ ਸ਼ਿਕਾਇਤਾਂ ਦਰਜ ਕਰਾਉਣ ਦੀ ਅਪੀਲ ਕਰ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਜਲੰਧਰ ਡਿਵੈਲਪਮੈਂਟ ਅਥਾਰਟੀ (JDA) ਵੱਲੋਂ ਭ੍ਰਿਸ਼ਟਾਚਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਲਗਾਤਾਰ ਨਜਾਇਜ਼ ਉਸਾਰੀਆਂ ਦੇ ਕੇਸ ਵਧਦੇ ਜਾ ਰਹੇ ਹਨ।
ਅਜਿਹਾ ਹੀ ਇਕ ਕੇਸ ਸਥਾਨਕ ਪਿੰਡ ਜੌਹਲਾਂ ਵਿਖੇ ਵੇਖਣ ਨੂੰ ਸਾਹਮਣੇ ਆਇਆ ਹੈ। ਜਿਸ ਦੀ ਸ਼ਿਕਾਇਤ ਇੱਕ ਆਰਟੀਆਈ ਐਕਟੀਵਿਸਟ ਕਰਨਪ੍ਰੀਤ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਰੋਡ ‘ਤੇ ਜੋਹਲਾਂ ਪਿੰਡ ਦੇ ਨਜ਼ਦੀਕ ਟਰੈਵਲ ਏਜੰਟ ਸੁਭਾਸ਼ ਚੰਦਰ ਵੱਲੋਂ ਨਾਜਾਇਜ਼ ਤੌਰ ਤੇ ਟ੍ਰੇਡ ਟੇਸਟ ਸੈਂਟਰ ਦੀ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਟਾਰ ਪਲੇਸਮੇਂਟ ਸਰਵਿਸਿਜ਼ ਨਾਮ ਦੀ ਟਰੈਵਲ ਏਜੰਸੀ ਚਲਾਉਣ ਵਾਲੇ ਇਸ ਏਜੰਟ ਵੱਲੋਂ ਕਈ ਕਨਾਲਾਂ ਵਿੱਚ ਬਣਾਏ ਜਾ ਰਹੇ ਇਸ ਟੈਸਟ ਟਰੇਡ ਸੈਂਟਰ ਲਈ ਸਰਕਾਰ ਤੋਂ ਕੋਈ ਵੀ ਅਨੁਮਤੀ ਨਹੀਂ ਲਈ ਅਤੇ ਨਾ ਹੀ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਸਾਰੇ ਮਾਮਲੇ ਵਿੱਚ ਸਿੱਧੇ ਤੌਰ ਤੇ ਪੁੱਡਾ ਦੀ ਜਲੰਧਰ ਡਿਵੈਲਪਮੈਂਟ ਅਥਾਰਟੀ ਦੇ ਕੁਝ ਮੁਲਾਜ਼ਮ ਵੀ ਸ਼ਾਮਿਲ ਹਨ। ਜਿਨ੍ਹਾਂ ਦੇ ਮਿਲਿਭੁਗਤ ਨਾਲ ਇਹ ਵੱਡੀ ਸਾਰੀ ਇਮਾਰਤ ਬਿਨਾਂ ਕਿਸੇ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੇ ਤਿਆਰ ਹੋ ਰਹੀ ਹੈ। ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਗਿਆ ਹੈ।
ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਉਹਨਾਂ ਨੇ ਜਲੰਧਰ ਪੁੱਡਾ ਦਫ਼ਤਰ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਹੈ। ਪਰ ਫਿਲਹਾਲ ਅਜੇ ਤੱਕ ਇਸ ਨਾਜਾਇਜ਼ ਇਮਾਰਤ ਖਿਲਾਫ਼ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ।
ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀਆਂ ਖ਼ਿਲਾਫ਼ ਸਰਕਾਰ ਦੇ ਅਫ਼ਸਰ ਹੀ ਅੱਖਾਂ ਬੰਦ ਕਰ ਲੈਣਗੇ ਤਾਂ ਆਮ ਜਨਤਾ ‘ਤੇ ਇਸਦਾ ਕੀ ਅਸਰ ਪਵੇਗਾ?
ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਅਗਲੇ 48 ਘੰਟੇ ਵਿੱਚ ਇਸ ਖਿਲਾਫ਼ ਵਿਭਾਗ ਨੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ।
ਉੱਧਰ ਇਸੇ ਮਾਮਲੇ ਬਾਰੇ ਇਮਾਰਤ ਨਿਰਮਾਤਾ ਸੁਭਾਸ਼ ਚੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੇ ਪਾਸੇ ਹੀ ਨਾਜਾਇਜ਼ ਇਮਾਰਤਾਂ ਬਣ ਰਹੀਆਂ ਹਨ ਮੇਰੇ ਬਾਰੇ ਕਿਉਂ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਹੋਰ ਕੁਝ ਵੀ ਕਹਿਣ ਤੋਂ ਇੰਨਕਾਰ ਕੀਤਾ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.