Buland kesari ;- 1 ਅਪ੍ਰੈਲ ਤੋਂ ਇਨਕਮ ਟੈਕਸ ਨਾਲ ਜੁੜੇ ਨਿਯਮਾਂ ਵਿਚ ਵੱਡੇ ਬਦਲਾਅ ਹੋਣ ਜਾ ਰਹੇ ਹਨ ਜੋ ਹਰ ਟੈਕਸਦਾਤਾ ਲਈ ਜਾਣਨਾ ਜ਼ਰੂਰੀ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲਾਗੂ ਹੋਣ ਵਾਲੇ ਇਹ ਮੁੱਖ ਬਦਲਾਅ ਟੈਕਸ ਸਲੈਬ, ਛੋਟ ਦੀ ਸੀਮਾ, ਟੈਕਸਦਾਤਿਆਂ ਦੀ ਜੇਬ ‘ਤੇ ਅਸਰ ਪਾ ਸਕਦੇ ਹਨ। ਸਰਕਾਰ ਨੇ ਇਨ੍ਹਾਂ ਸੋਧਾਂ ਜ਼ਰੀਏ ਟੈਕਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਤੇ ਕੁਝ ਮਾਮਲਿਆਂ ਵਿਚ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁਝ ਨਿਯਮਾਂ ਨਾਲ ਟੈਕਸ ਦਾ ਬੋਝ ਵੀ ਵਧ ਸਕਦਾ ਹੈ। ਆਓ ਇਨ੍ਹਾਂ ਬਦਲਾਵਾਂ ਬਾਰੇ ਜਾਣਦੇ ਹਾਂ ਤਾਂ ਕਿ ਤੁਸੀਂ ਆਪਣੀ ਟੈਕਸ ਪਲਾਨਿੰਗ ਨੂੰ ਬੇਹਤਰ ਤਰੀਕੇ ਨਾਲ ਤਿਆਰ ਕਰ ਸਕੇ।
LPG ਸਿਲੰਡਰਾਂ ਦੀ ਕੀਮਤਾਂ ਵਿਚ ਬਦਲਾਅ
ਹਰ ਮਹੀਨੇ ਦੀ ਪਹਿਲੀ ਤਰੀਖ ਨੂੰ LPG ਸਿਲੰਡਰਾਂ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ। 1 ਅਪ੍ਰੈਲ 2025 ਤੋਂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵੀ ਬਦਲਾਅ ਹੋ ਸਕਦਾ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ 14 ਕਿਲੋ ਵਾਲੇ ਸਿਲੰਡਰ ‘ਤੇ ਰਾਹਤ ਮਿਲ ਸਕਦੀ ਹੈ ਜਿਸ ਨਾਲ ਉਪਭੋਗਤਾਵਾਂ ਨੂੰ ਰਾਹਤ ਮਿਲ ਸਕਦੀ ਹੈ।
CNG, PNG ਤੇ ATF ਦੇ ਰੇਟਾਂ ਵਿਚ ਬਦਲਾਅ
ਸੀਐੱਨਜੀ ਤੇ ਪੀਐੱਨਜੀ ਦੀਆਂ ਕੀਮਤਾਂ ਵਿਚ ਵੀ 1 ਅਪ੍ਰੈਲ ਤੋਂ ਬਦਲਾਅ ਹੋਣ ਦੀ ਸੰਭਾਵਨਾ ਹੈ। ਇਸ ਨਾਲ ਤੁਹਾਡੇ ਵਾਹਨ ਦੀ ਈਂਧਣ ਲਾਗਤ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਯਾਤਰਾ ਖਰਚਿਆਂ ‘ਤੇ ਅਸਰ ਪਵੇਗਾ। ਇਸ ਦੇ ਨਾਲ ਏਅਰ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿਚ ਵੀ ਬਦਲਾਅ ਹੋ ਸਕਦਾ ਹੈ।
UPI ID ਦੀ ਬੰਦੀ
UPI ਵਿਚ 1 ਅਪ੍ਰੈਲ 2025 ਤੋਂ ਉਨ੍ਹਾਂ ਮੋਬਾਈਲ ਨੰਬਰਾਂ ਨਾਲ ਜੁੜੇ ਯੂਪੀਆਈ ਅਕਾਊਂਟਸ ਜੋ ਲੰਬੇ ਸਮੇਂ ਤੋਂ ਚੱਲ ਨਹੀਂ ਰਹੇ ਹਨ, ਉਨ੍ਹਾਂ ਨੂੰ ਬੈਂਕ ਰਿਕਾਰਡ ਤੋਂ ਹਟਾ ਦਿਤਾ ਜਾਵੇਗਾ। ਮਤਲਬ ਜੇਕਰ ਤੁਸੀਂ ਆਪਣੇ UPI ਅਕਾਊਂਟ ਦਾ ਇਸਤੇਮਾਲ ਲੰਬੇ ਸਮੇਂ ਤੋਂ ਨਹੀਂ ਕੀਤਾ ਤਾਂ 1 ਅਪ੍ਰੈਲ ਤੋਂ ਇਹ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ।
RuPay ਡੈਬਿਟ ਕਾਰਡ ਦੇ ਨਵੇਂ ਨਿਯਮ
1 ਅਪ੍ਰੈਲ ਤੋਂ ਡੈਬਿਟ ਕਾਰਡ ਵਿਚ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਹਨ। ਕਾਰਡਧਾਰਕਾਂ ਨੂੰ ਹੁਣ ਫਿਟਨੈੱਸ, ਯਾਤਰਾ, ਮਨੋਰੰਜਨ ਦੇ ਵੈੱਲਨੈਸ ਸੇਵਾਵਾਂ ਵਿਚ ਫਾਇਦਾ ਮਿਲੇਗਾ। ਇਸ ਤਹਿਤ ਹਰੇਕ ਤਿਮਾਹੀ ਵਿਚ ਇਕ ਮੁਫਤ ਡੋਮੈਸਟਿਕ ਲਾਊਜ ਵਿਜਟ, ਦੋ ਇੰਟਰਨੈਸ਼ਨਲ ਲਾਊਜ ਵਿਜ਼ਿਟ ਤੇ ਦੁਰਘਟਨਾਵਾਂ ਦੇ ਮਾਮਲੇ ਵਿਚ 10 ਲੱਖ ਰੁਪਏ ਤੱਕ ਦਾ ਪਰਸਨਲ ਐਕਸੀਡੈਂਟ ਕਵਰ ਮਿਲੇਗਾ। ਇਸ ਤੋਂ ਇਲਾਵਾ ਕਾਰਡਧਾਰਕਾਂ ਨੂੰ ਹਰ ਤਿਮਾਹੀ ਵਿਚ ਇਕ ਮੁਫਤ ਜਿਮ ਮੈਂਬਰਸ਼ਿਪ ਵੀ ਮਿਲੇਗੀ ਜੋ ਫਿਟਨੈੱਸ ਦੇ ਸ਼ੌਕੀਨਾਂ ਲਈ ਫਾਇਦੇਮੰਦ ਹੋ ਸਕਦੀ ਹੈ।
ਯੂਨੀਫਾਇਡ ਪੈਨਸ਼ਨ ਸਕੀਮ (UPS) ਦੀ ਸ਼ੁਰੂਆਤ
ਕੇਂਦਰੀ ਮੁਲਾਜ਼ਮਾਂ ਲਈ 1 ਅਪ੍ਰੈਲ ਤੋਂ UPS ਲਾਗੂ ਹੋਣ ਜਾ ਰਹੀ ਹੈ। ਇਹ ਸਕੀਮ ਉਨ੍ਹਾਂ ਮੁਲਾਜ਼ਮਾਂ ਨੂੰ ਗਾਰੰਟੀਸ਼ੁਦਾ ਪੈਨਸ਼ਨ ਪ੍ਰਦਾਨ ਕਰਨ ਜਾ ਰਿਹਾ ਹੈ ਜੋ ਇਸ ਦੀ ਚੋਣ ਕਰਦੇ ਹਨ। ਕੇਂਦਰੀ ਮੁਲਾਜ਼ਮਾਂ ਨੂੰ ਇਸ ਸਕੀਮ ਦਾ ਬਦਲ ਚੁਣਨ ਲਈ ਇਕ ਕਲੇਮ ਫਾਰਮ ਭਰਨਾ ਹੋਵੇਗਾ। ਜਿਹੜੇ ਮੁਲਾਜ਼ਮਾਂ ਨੇ UPS ਨੂੰ ਚੁਣਿਆ ਉਨ੍ਹਾਂ ਨੂੰ ਉਨ੍ਹਾਂ ਦੀ ਬੇਸਿਕ ਸੈਲਰੀ ਤੇ ਮਹਿੰਗਾਈ ਭੱਤੇ ਦਾ 8.5% ਫੀਸਦੀ ਵਾਧੂ ਹਿੱਸਾ ਵੀ ਮਿਲੇਗਾ।
ਟੈਕਸ ਸਲੈਬ ਤੇ ਦਰਾਂ
ਨਵੀਂ ਟੈਕਸ ਵਿਵਸਥਾ ਤਹਿਤ 1 ਅਪ੍ਰੈਲ ਤੋਂ ਟੈਕਸ ਸਲੈਬ ਤੇ ਦਰਾਂ ਵਿਚ ਬਦਲਾਅ ਹੋ ਰਿਹਾ ਹੈ। ਛੋਟ ਦੀ ਸੀਮਾ ਨੂੰ 3 ਲੱਖ ਤੋਂ ਵਧਾ ਕੇ 4 ਲੱਖ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 24 ਲੱਖ ਤੋਂ ਵੱਧ ਆਮਦਨ ‘ਤੇ ਉਚਤਮ ਟੈਕਸ ‘ਤੇ 30 ਫੀਸਦੀ ਲਾਗੂ ਹੋਵੇਗੀ ਫਿਰ ਵੀ ਨਵੀਂ ਵਿਵਸਥਾ ਵਿਚ ਸਲੈਬ ਤੇ ਦਰਾਂ ਵਿਚ ਕੋਈ ਸੋਧ ਨਹੀਂ ਕੀਤੀ ਗਈ ਹੈ।
TDS ਦੀ ਨਵੀਂ ਸੀਮਾ
ਵੱਖ-ਵੱਖ ਲੈਣ-ਦੇਣ ਲਈ ਘੱਟੋ-ਘੱਟ ਰਕਮ ਜਿਸ ਉਪਰ TDS/TCS ਲਾਗੂ ਹੁੰਦਾ ਹੈ ਹੁਣ ਵਧਾਈ ਜਾਵੇਗੀ। ਤਨਖਾਹਦਾਰ ਵਿਅਕਤੀਆਂ ਲਈ ਸਭ ਤੋਂ ਵੱਡਾ ਬਦਲਾਅ ਬੈਂਕ ਜਮ੍ਹਾ ‘ਤੇ ਟੀਡੀਐੱਸ ਦੀ ਸੀਮਾ ਨਾਲ ਜੁੜਿਆ ਹੈ ਜੋ 40,000 ਤੋਂ ਵਧ ਕੇ 50,000ਹੋ ਜਾਵੇਗੀ। ਹੋਰ ਟੀਡੀਐੱਸ/ਟੀਸੀਐੱਸ ਨਾਲ ਸਬੰਧਤ ਬਦਲਾਵਾਂ ਨੂੰ ਇਥੇ ਦੇਖਿਆ ਜਾ ਸਕਦਾ ਹੈ।
ਨਵੀਂ ਟੈਕਸ ਪ੍ਰਣਾਲੀ
ਇਨਕਮ ਟੈਕਸ ਐਕਟ, 1961 ਦੀ ਧਾਰਾ 87ਏ ਦੇ ਤਹਿਤ ਨਵੀਂ ਟੈਕਸ ਪ੍ਰਣਾਲੀ ਵਿੱਚ, ਟੈਕਸ ਛੋਟ ਸੀਮਾ ਨੂੰ 25,000 ਰੁਪਏ ਤੋਂ ਵਧਾ ਕੇ ₹60,000 ਕਰ ਦਿੱਤਾ ਜਾਵੇਗਾ। ਇਹ ਵਧੀ ਹੋਈ ਛੋਟ ਪੂੰਜੀ ਲਾਭ ਤੋਂ ਆਮਦਨ ਨੂੰ ਛੱਡ ਕੇ, ₹12 ਲੱਖ ਤੱਕ ਦੀ ਟੈਕਸਯੋਗ ਆਮਦਨ ‘ਤੇ ਲਾਗੂ ਹੋਵੇਗੀ। ਇਸ ਦੇ ਨਤੀਜੇ ਵਜੋਂ ਨਵੀਂ ਵਿਵਸਥਾ ਤਹਿਤ 12 ਲੱਖ ਤੱਕ ਦੀ ਟੈਕਸ ਯੋਗ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਤਨਖਾਹਦਾਰ ਵਿਅਕਤੀਆਂ ਲਈ, ₹75,000 ਦੀ ਮਿਆਰੀ ਕਟੌਤੀ ਜੋੜਨ ਨਾਲ ਸੀਮਾ ₹12.75 ਲੱਖ ਹੋ ਜਾਵੇਗੀ।
ਕ੍ਰੈਡਿਟ ਕਾਰਡ ਦੇ ਨਵੇਂ ਨਿਯਮ
1 ਅਪ੍ਰੈਲ ਤੋਂ ਕ੍ਰੈਡਿਟ ਕਾਰਡ ਦੇ ਨਿਯਮਾਂ ਵਿਚ ਵੀ ਬਦਲਾਅ ਹੋਵੇਗਾ। ਉਦਾਹਰਣ ਵਜੋਂ SBI ਆਪਣੇ SimplyCLICK ਕ੍ਰੈਡਿਟ ਕਾਰਡ ‘ਤੇ Swiggy ਇਨਾਮ ਨੂੰ ਅੱਧਾ ਕਰ ਦੇਵੇਗਾ ਜਿਸ ਨਾਲ ਗਾਹਕਾਂ ਨੂੰ ਹੁਣ ਓਨੇ ਰਿਵਾਰਡ ਪੁਆਇੰਟਸ ਨਹੀਂ ਮਿਲਣਗੇ। ਇਸੇ ਤਰ੍ਹਾਂ ਏਅਰਇੰਡੀਆ ਦੇ ਸਿਗਨੇਚਰ ਕਾਰਡ ‘ਤੇ ਮਿਲ ਰਹੇ ਪੁਆਇੰਟਸ ਨੂੰ ਵੀ ਘਟਾਇਆ ਜਾਵੇਗਾ।
ਬੈਂਕ ਖਾਤਾ ਨਿਯਮਾਂ ਵਿਚ ਬਦਲਾਅ
ਭਾਰਤੀ ਸਟੇਟ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਸਣੇ ਕਈ ਹੋਰ ਬੈਂਕਾਂ ਵਿਚ 1 ਅਪ੍ਰੈਲ ਤੋਂ ਮਿਨੀਮਮ ਬੈਲੇਂਸ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕੀਤਾ ਜਾਵੇਗਾ। ਹੁਣ ਖਾਤਾਧਾਰਕਾਂ ਨੂੰ ਆਪਣੇ ਖਾਤੇ ਵਿਚ ਘੱਟੋ-ਘੱਟ ਬੈਲੇਂਸ ਰੱਖਣਾ ਹੋਵੇਗਾ ਤੇ ਜੇਕਰ ਉਨ੍ਹਾਂ ਦਾ ਬੈਲੇਂਸ ਘੱਟ ਹੋਵੇਗਾ ਤਾਂ ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.