Kisan Protest News: ਹਰਿਆਣਾ haryana ਅਤੇ ਪੰਜਾਬ Punjab ਦੇ ਵਿਚਾਲੇ ਸ਼ੰਭੂ ਬਾਰਡਰ Shambhu Border ‘ਤੇ ਅੱਜ ਉਸ ਵਕਤ ਮਾਹੌਲ ਤਨਾਪੂਰਨ ਬਣ ਗਿਆ! ਜਦੋਂ ਕਿਸਾਨਾਂ ਦੇ ਲੱਗੇ ਧਰਨੇ ਨੂੰ ਚੁਕਵਾਉਣ ਲਈ ਅਚਾਨਕ 100 ਤੋਂ ਵੱਧ ਬੰਦੇ ਉਥੇ ਪਹੁੰਚ ਗਏ ਅਤੇ ਜ਼ਬਰਦਸਤੀ ਕਿਸਾਨਾਂ ਨੂੰ ਰਸਤਾ ਖੋਲਣ ਲਈ ਕਹਿਣ ਲੱਗੇ।
ਕਿਸਾਨਾਂ ਦਾ ਆਰੋਪ ਹੈ ਕਿ ਇਹ ਹਮਲਾ ਭਾਜਪਾ BJP ਅਤੇ ਲੋਕਲ ਆਮ ਆਦਮੀ ਪਾਰਟੀ AAP ਦੇ ਲੀਡਰਾਂ ਵੱਲੋਂ ਜਾਣ ਬੁਝ ਕੇ ਉਹਨਾਂ ‘ਤੇ ਕਰਵਾਇਆ ਗਿਆ ਹੈ ਤਾਂ ਕਿ ਮਾਹੌਲ ਖਰਾਬ ਹੋ ਸਕੇ।
ਕਿਸਾਨਾਂ Farmers ਦਾ ਧਰਨਾ ਚੁਕਵਾਉਣ ਪਹੁੰਚੇ ਲੋਕ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸਨ। ਸ਼ੰਭੂ ਬਾਰਡਰ ਤੋਂ ਦੁਪਹੀਆ ਵਾਹਨਾਂ ਦੀ ਕਰਾਸਿੰਗ ਨੂੰ ਲੈ ਕੇ ਪਹਿਲਾਂ ਵੀ ਮੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ। ਜਿਸ ‘ਤੇ ਕਿਸਾਨਾਂ ਨੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਸੀ!
ਇਸ ਲਈ ਅੱਜ ਪਿੰਡਾਂ ਦੇ ਲੋਕ ਤੇ ਵਪਾਰੀ ਇਕੱਠੇ ਹੋ ਕੇ ਸ਼ੰਭੂ ਬਾਰਡਰ Shambhu Border ਨੂੰ ਖੁਲਵਾਉਣ ਦੀ ਮੰਗ ਲੈ ਕੇ ਕਿਸਾਨਾਂ Farmers ਦੇ ਰੋਸ ਧਰਨੇ ਵਿੱਚ ਪਹੁੰਚੇ। ਜਿੱਥੇ ਖੂਬ ਹੰਗਾਮਾ ਹੋਇਆ।
ਸਟੇਜ ‘ਤੇ ਮੌਜੂਦ ਕਿਸਾਨ ਨੇਤਾ leaders ਬਲਦੇਵ ਸਿੰਘ ਜੀਰਾ, ਸੁਵਿੰਦਰ ਸਿੰਘ ਚੌਤਾਲਾ, ਜਸਵੀਰ ਸਿੰਘ ਸਿੱਧੂਪੁਰ, ਜੰਗ ਸਿੰਘ ਭਟੇਰੀ, ਮਾਨ ਸਿੰਘ ਰਾਜਪੁਰਾ, ਕਰਨੈਲ ਸਿੰਘ ਲੰਘ, ਗੁਰਦੇਵ ਸਿੰਘ ਗੱਜੂ ਮਾਜਰਾ, ਗੁਰਅਮਨੀਤ ਸਿੰਘ ਮਾਂਗਟ, ਜਸਬੀਰ ਸਿੰਘ ਪਿੰਦੀ, ਸੂਰਜ ਭਾਨ ਫਰੀਦਕੋਟ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਅੰਬਾਲਾ ਦੇ ਵਿਸ਼ਾਲ ਬਤਰਾ, ਸੋਨੂ ਤਪੇਲਾ, ਮਿੰਟੂ ਰਾਜਗੜ, ਜੈ ਗੋਪਾਲ ਭਿੱਠੇਵਾਲਾ, ਦਲਬੀਰ ਸਿੰਘ ਬਿੱਟੂ ਤੇ ਬਾਬਾ ਰਾਜਗੜ੍ਹ ਦੀ ਅਗਵਾਈ ਵਿੱਚ 100 ਦੇ ਕਰੀਬ ਬੰਦਿਆਂ ਨੇ ਕਿਸਾਨਾਂ ਦੀ ਸਟੇਜ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਨਾਂ ‘ਤੇ ਹਮਲਾ ਕੀਤਾ! ਉਹਨਾਂ ਨੇ ਕਿਸਾਨਾਂ ਦੇ ਰੋਡ ਬੰਦ ਕਰਨ ਨੂੰ ਲੈ ਕੇ ਹੰਗਾਮਾ ਕੀਤਾ।
ਦੂਜੇ ਪਾਸੇ ਕਿਸਾਨਾਂ ਦਾ ਧਰਨਾ ਚੁਕਵਾਉਣ ਪਹੁੰਚੇ ਲੋਕਾਂ peoples ਦਾ ਕਹਿਣਾ ਸੀ ਕਿ ਕਿਸਾਨਾਂ ਦੇ ਧਰਨੇ ਦੇ ਕਾਰਨ ਸਾਰੇ ਇਲਾਕੇ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ center govt. ਨਾਲ ਹੈ ਤਾਂ ਉਹ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹਨ।
ਕਿਸਾਨ ਆਗੂਆਂ ਨੇ ਆਰੋਪ ਲਗਾਇਆ ਕਿ ਸ਼ੰਭੂ ਬਾਰਡਰ ‘ਤੇ ਉਹਨਾਂ ਦਾ ਧਰਨਾ ਚੁਕਵਾਉਣ ਪਹੁੰਚੇ ਲੋਕ ਅਸਲ ਵਿੱਚ ਮਾਈਨਿੰਗ mining ਦਾ ਧੰਦਾ ਕਰਦੇ ਹਨ!
ਘੱਗਰ ‘ਚੋਂ ਰੇਤਾ ਕੱਢਣ ਦੀ ਕਾਲਾਬਜ਼ਾਰੀ black market ਦਾ ਧੰਦਾ ਕਰਨ ਵਾਲੇ ਇਹਨਾ ਲੋਕਾਂ ਦਾ ਧੰਦਾ ਉਦੋਂ ਦਾ ਪ੍ਰਭਾਵਿਤ ਹੈ, ਜਦੋਂ ਤੋਂ ਕਿਸਾਨਾਂ ਨੇ ਇਹ ਰੋਡ ਬੰਦ ਕੀਤਾ ਹੋਇਆ ਹੈ। ਇਹ ਲੋਕ ਵੱਖ-ਵੱਖ ਸਿਆਸੀ ਪਾਰਟੀਆਂ political parties ਦੇ ਸਮਰਥਕ ਹਨ।
ਇੱਥੇ ਦੱਸ ਦਈਏ ਕਿ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਹੋਏ ਹਨ। ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਫਸਲਾਂ ‘ਤੇ ਐਮਐਸਪੀ MSP ਦਿੱਤੀ ਜਾਵੇ। ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ, ਪਰ ਪੁਲਿਸ ਨੇ ਬੈਰੀਕੇਟਿੰਗ ਲਗਾ ਕੇ ਉਹਨਾਂ ਨੂੰ ਸ਼ੰਭੂ ਬਾਰਡਰ ‘ਤੇ ਹੀ ਰੋਕ ਲਿਆ। ਇਸ ਦੌਰਾਨ ਕਈ ਵਾਰ ਕਿਸਾਨਾਂ ਅਤੇ ਹਰਿਆਣਾ ਪੁਲਿਸ police ਸਮੇਤ ਪੈਰਾਮਿਲਟਰੀ ਫੋਰਸਿਸ ਨਾਲ ਵੀ ਤਨਾਵ ਹੁੰਦਾ ਰਿਹਾ ਹੈ।
21 ਫਰਵਰੀ ਨੂੰ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ Shubhkaran Singh ਦੀ ਗੋਲੀ ਲੱਗਣ ਨਾਲ ਮੌਤ ਵੀ ਹੋਈ ਸੀ। ਇਸ ਤੋਂ ਬਾਅਦ ਪ੍ਰੋਟੈਸਟ protest ਲਗਾਤਾਰ ਜਾਰੀ ਹੈ ਅਤੇ ਇਸ ਪ੍ਰੋਟੇਸਟ ਨੂੰ 131 ਦਿਨ ਬੀਤ ਚੁੱਕੇ ਹਨ। ਕਿਸਾਨ ਅੰਦੋਲਨ ਦੇ ਇਸ ਦੂਜੇ ਚਰਨ ਵਿੱਚ 16 ਕਿਸਾਨਾਂ ਦੀ ਮੌਤ death ਹੋ ਚੁੱਕੀ ਹੈ। ਜਦਕਿ ਪਹਿਲੇ ਕਿਸਾਨ ਅੰਦੋਲਨ ਦੌਰਾਨ 700 ਕਿਸਾਨਾਂ ਦੀ ਜਾਨ ਗਈ ਸੀ।
100 youth forcibly reached Hatwan for farmers’ protest at Shambu border The situation became tense, see what is the whole matter?
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.