ਬੁਲੰਦ ਕੇਸਰੀ ਬਿਊਰੋ, ਫਗਵਾੜਾः ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫਗਵਾੜਾ,ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸਨ ਫਗਵਾੜਾ, ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਫ਼ਗਵਾੜਾ ਵਲੋਂ ਸਾਂਝੇ ਤੌਰ ਤੇ ਸ਼ਹੀਦ ਏ ਆਜਮ ਭਗਤ ਸਿੰਘ ਦਾ 116ਵਾਂ ਜਨਮ ਦਿਵਸ ਟਾਊਨ ਹਾਲ ਫਗਵਾੜਾ ਵਿਖੇ ਮਨਾਇਆ ਗਿਆ । ਸਮਾਗਮ ਵਿੱਚ ਜੁੜੇ ਇਕੱਠ ਨੂੰ ਤਰਕਸ਼ੀਲ ਆਗੂ ਜਸਵਿੰਦਰ ਸਿੰਘ , ਸੁਖਦੇਵ ਫਗਵਾੜਾ,ਪੈਨਸ਼ਨਰ ਆਗੂ ਕਰਨੈਲ ਸਿੰਘ ਸੰਧੂ, ਨਿਰਮੋਲਕ ਸਿੰਘ ਹੀਰਾ,ਡੀ ਟੀ ਐੱਫ ਆਗੂ ਗੁਰਮੁੱਖ ਸਿੰਘ ਲੋਕਪ੍ਰੇਮੀ,ਮਿਊਸਪਲ ਪੈਨਸ਼ਨਰ ਆਗੂ ਤਾਰਾ ਸਿੰਘ ਬੀਕਾ ਗੋਰਾਇਆਂ , ਪ੍ਰੋਫੈਸਰ ਜਸਕਰਨ ਸਿੰਘ ਅਤੇ ਡਾ. ਐਸ ਐਲ ਵਿਰਦੀ ਐਡਵੋਕੇਟ ਨੇ ਸੰਬੋਧਨ ਕੀਤਾ।
ਆਪਣੇ ਸੰਬੋਧਨ ਦੌਰਾਨ ਉਨਾਂ ਕਿਹਾ Shaheed Bhagat Singh ਭਾਰਤ ਦਾ ਉੱਚ ਪਾਏ ਦਾ ਇਨਕਲਾਬੀ , ਵਿਦਵਾਨ ਅਤੇ ਮਿਹਨਤਕਸ਼ ਜਮਾਤ ਦੀ ਮੁਕਤੀ ਸੰਘਰਸ਼ ਦਾ ਰਾਹ ਦਸੇਰਾ ਸੀ ਤੇ ਹੈ ,ਪਰ ਹਾਕਮ ਵਰਗ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਕਰਨ ਦੀ ਬਜਾਏ ਸਿਰਫ ਅੰਗਰੇਜਾਂ ਨੂੰ ਬਾਹਰ ਕੱਢਣ ਲਈ ਕੁਰਬਾਨੀ ਕਰਨ ਤੇ ਪਿਸਤੌਲ ਵਾਲਾ ਬਿੰਬ ਉਭਾਰ ਕੇ ਆਪਣੇ ਹਿੱਤਾਂ ਦੇ ਮੇਚੇ ਦਾ ਕਰਨ ਦਾ ਕਾਰਾ ਕੀਤਾ ਹੈ ।ਸ਼ਹੀਦ ਭਗਤ ਸਿੰਘ ਦਾ ਵਿਚਾਰ ਸੀ ਕਿ ਇਸ ਦੇਸ਼ ਵਿੱਚੋਂ ਹਰ ਪ੍ਰਕਾਰ ਦੀ ਲੁੱਟ , ਜਾਤਪਾਤ ਅਤੇ ਹਰ ਪਰਕਾਰ ਦੀ ਨਫਰਤ ਤੇ ਅਪਮਾਨ ਦਾ ਖਾਤਮਾ ਕਰਕੇ ਬਰਾਬਰਤਾ,ਭਾਈਚਾਰਾ ਅਤੇ ਮਨੁੱਖੀ ਸਨਮਾਨ ਦਾ ਰਾਜ ਕਾਇਮ ਕੀਤਾ ਜਾਵੇ ।
ਬੁਲਾਰਿਆਂ ਹੋਰ ਕਿਹਾ ਕਿ ਦੇਸ਼ ਦਾ ਮੌਜੂਦਾ ਰਾਜਪ੍ਰਬੰਧ ਸ਼ਹੀਦਾਂ ਦੇ ਸੁਪਨਿਆਂ ਦਾ ਨਹੀਂ ਹੈ । ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਗਰੀਬੀ , ਭੁੱਖਮਰੀ,ਬੇਰੁਜਗਾਰੀ , ਜਾਤਪਾਤ, ਧਰਮ ਅਧਾਰਤ ਦੰਗੇ ਫਸਾਦਾਂ,ਫਾਸੀਵਾਦੀ ਕਾਰਵਾਈਆਂ ਅਤੇ ਅੰਧਵਿਸ਼ਵਾਸ਼ ਨੇ ਬੁਰੀ ਤਰਾਂ ਘੇਰਿਆ ਹੋਇਆ ਹੈ ਅਤੇ ਹਾਕਮ ਵਰਗ ਦੀ ਛਤਰ ਛਾਇਆ ਹੇਠ ਕਾਰਪੋਰੇਟ ਤੇ ਸਾਮਰਾਜੀ ਲੁਟੇਰਿਆਂ ਵਲੋਂ ਬੁਰੀ ਤਰਾਂ ਲੁੱਟਿਆ ਜਾ ਰਿਹਾ ਹੈ। ਸ਼ਹੀਦਾਂ ਦੀ ਪਵਿੱਤਰ ਯਾਦ ਤੇ ਸੰਦੇਸ਼ ਇਹੀ ਹੈ ਕਿ ਦੇਸ਼ ਦੇ ਮਿਹਨਤੀ ਲੋਕ ਸ਼ਹੀਦਾਂ ਦੇ ਵਿਚਾਰਾਂ ਨੂੰ ਦਿਮਾਗ ‘ਚ ਵਸਾਉਣ ਤੇ ਸੰਘਰਸ ਦਾ ਰਾਹ ਮੱਲਣ ।
ਇਹ ਇਕੱਠ ਨੇ ਰੈਲੀ ਤੋਂ ਬਾਦ ਬੈਨਰ , ਤਖਤੀਆਂ ਚੁੱਕ ਕੇ ਨਾਅਰੇ ਮਾਰਦੇ ਹੇਏ ਟਾਊਨ ਹਾਲ ਤੋਂ ਬੱਸ ਸਟੈਂਡ ਤੱਕ ਰੋਹ ਭਰਭੂਰ ਮਾਰਚ ਕੀਤਾ। ਇਸ ਸਮਾਗਮ ਵਿੱਚ ਬਲਵਿੰਦਰ ਪ੍ਰੀਤ ਨਾਟਕਕਾਰ , ਮਾਸਟਰ ਕੁਲਦੀਪ ਸਿੰਘ ਕੌੜਾ , ਮੋਹਣ ਸਿੰਘ ਭੱਟੀ,ਮਾ ਗਿਆਨ ਚੰਦ , ਕੁਲਵੰਤ ਸਿੰਘ ਬਾਸੀ , ਮੈਡਮ ਸੁਰਜੀਤ ਕੌਰ , ਮੈਡਮ ਬੰਸੋ ਦੇਵੀ , ਅਵਿਨਾਸ਼ ਹਰਦਾਸਪੁਰ , ਰਾਮ ਲਾਲ ਖਲਵਾੜਾ , ਮਾ ਸੀਤਲ ਰਾਮ ਬੰਗਾ, ਪ੍ਰਿੰਸੀਪਲ ਮੋਹਣ ਲਾਲ , ਸੁਰਿੰਦਰ ਪਾਲ ਪੱਦੀ ਜਗੀਰ , ਮਾ ਹੰਸ ਰਾਜ ਬੰਗੜ , ਅਸ਼ੋਕ ਕੋਟ ਗਰੇਵਾਲ ਹਰਭਜਨ ਸਿੰਘ, ਜਗੀਰ ਸਿੰਘ, ਮਨੋਹਰ ਲਾਲ, ਰਤਨ ਸਿੰਘ, ਦਲਜੀਤ ਸਿੰਘ,ਹਰੀ ਓਮ, ਗੁਰਨਾਮ ਸਿੰਘ ਸੈਣੀ, ਸਤਪਾਲ ਸਿੰਘ,ਪਰੇਮ ਖਲਵਾੜਾ ਯੋਗ ਰਾਜ,ਆਦਿ ਵਿਸ਼ੇਸ਼ ਤੌਰ ਤੇ ਸਾਮਲ ਹੋਏ ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.