iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest News29 ਸਤੰਬਰ ਲਈ ਵਿਸ਼ੇਸ਼ ਗੁਰੂ ਨਾਨਕ ਜਹਾਜ਼ ਵਾਲੇ ਬਾਬੇ ਦੀ ਅਗਵਾਈ ਵਿੱਚ...

29 ਸਤੰਬਰ ਲਈ ਵਿਸ਼ੇਸ਼ ਗੁਰੂ ਨਾਨਕ ਜਹਾਜ਼ ਵਾਲੇ ਬਾਬੇ ਦੀ ਅਗਵਾਈ ਵਿੱਚ ਜਦੋਂ ਨਿਹੱਥੇ ਮੁਸਾਫਰਾਂ ‘ਤੇ ਗੋਲੀਆਂ ਦਾ ਮੀਂਹ ਵਰ੍ਹਿਆ-ਸਾਕਾ ਬਜਬਜਘਾਟ -ਭਗਵਾਨ ਸਿੰਘ ਜੌਹਲ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...
Buland kesari/ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ ‘ਤੇ ਵਾਪਰਿਆ । ਇਸ ਸਾਕੇ ਨੂੰ ਬਜਬਜਘਾਟ ਦੇ ਖੂਨੀ ਸਾਕੇ ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ । ਇਹ ਖੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜਘਾਟ ਨਾਂਅ ਦੀ ਬੰਦਰਗਾਹ ‘ਤੇ 29 ਸਤੰਬਰ, 1914 ਨੂੰ ਵਾਪਰਿਆ । ਇਸ ਖੂਨੀ ਸਾਕੇ ਸਮੇਂ ਜਿਸ ਜੁਝਾਰੂ ਸਿੱਖ ਆਗੂ ਦੀ ਅਗਵਾਈ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਲਈ ਨਵੀਂ ਚੇਤਨਾ ਪੈਦਾ ਕਰਨ ਲਈ ਕੁਰਬਾਨੀਆਂ ਦਿੱਤੀਆਂ । ਉਸ ਮਹਾਨ ਸਿੱਖ ਆਗੂ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਨਾਂਅ ਨਾਲ ਹਰ ਬਸ਼ਰ ਯਾਦ ਕਰਦਾ ਹੈ । ਬਾਬਾ ਗੁਰਦਿੱਤ ਸਿੰਘ ਦਾ ਜਨਮ ਪਿੰਡ ਸਰਹਾਲੀ ਜ਼ਿਲ੍ਹਾ ਤਰਨਤਾਰਨ ਵਿਖੇ 1861 ਈ: ਨੂੰ ਹੋਇਆ । ਇਨ੍ਹਾਂ ਦੇ ਪਿਤਾ ਜੀ ਸ। ਹੁਕਮ ਸਿੰਘ ਸੰਧੂ ਖੇਤੀਬਾੜੀ ਦਾ ਧੰਦਾ ਕਰਦੇ ਸਨ । ਬਾਬਾ ਜੀ ਨੇ ਮੁੱਢਲੀ ਸਿੱਖਿਆ ਤੋਂ ਪਿੱਛੋਂ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਆਰੰਭ ਕੀਤਾ । ਪਰ ਇਹ ਕਿੱਤਾ ਹੁਣ ਵਾਂਗ ਉਦੋਂ ਵੀ ਲਾਭਕਾਰੀ ਨਹੀਂ ਸੀ । ਬਾਬਾ ਜੀ ਦੇ ਮਨ ਵਿੱਚ ਵਿਉਪਾਰ ਕਰਨ ਦੀ ਲਗਨ ਸੀ । ਇਸੇ ਲਗਨ ਨੂੰ ਲੈ ਕੇ ਬਾਬਾ ਜੀ ਪਹਿਲਾਂ ਮਲਾਇਆ ਪਹੁੰਚ ਕੇ ਇਸ ਤੋਂ ਪਿੱਛੋਂ ਹਾਂਗਕਾਂਗ ਚਲੇ ਗਏ । ਬਾਬਾ ਜੀ ਨੇ ਵਪਾਰ ਕਰਨ ਦੇ ਆਸ਼ੇ ਨੂੰ ਰੱਖ ਕੇ ਕੁਝ ਸਮੇਂ ਲਈ ਠੇਕੇਦਾਰੀ ਦਾ ਕਿੱਤਾ ਕੀਤਾ । ਥੋੜ੍ਹਾ ਸਮਾਂ ਠੇਕੇਦਾਰੀ ਕਰਨ ਤੋਂ ਪਿੱਛੋਂ ਉਨ੍ਹਾਂ ਇਕ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ‘ਤੇ ਲੈ ਲਿਆ ।29 ਸਤੰਬਰ
ਬਾਬਾ ਜੀ ਬੜੀ ਤੇਜ਼ ਤਰਾਰ ਬੁੱਧੀ ਦੇ ਮਾਲਕ ਸਨ । ਉਨ੍ਹਾਂ ਦੇ ਮਨ ਵਿੱਚ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਆਰਥਿਕ ਮੰਦਹਾਲੀ ਦਾ ਦੁੱਖ ਅਤੇ ਗੁਲਾਮ ਹੋਣ ਦੀ ਲਾਹਣਤ ਤੋਂ ਇਲਾਵਾ ਅੰਗ੍ਰੇਜ਼ ਸਰਕਾਰ ਦੀ ਲੁੱਟ ਖਸੁੱਟ ਦੀ ਮਾਰੂ ਨੀਤੀ ਘਰ ਕਰ ਚੁੱਕੀ ਸੀ । ਇਨ੍ਹਾਂ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫਰਾਂ ਸਮੇਤ ਇਕ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾ ਲਿਆ । ਇਨ੍ਹਾਂ ਪੰਜਾਬੀ ਮੁਸਾਫਰਾਂ ਵਿੱਚ ਕੇਵਲ 30 ਗੈਰ ਸਿੱਖ ਯਾਤਰੂ ਸਨ । ਬਾਕੀ ਸਾਰੇ ਸਿੱਖ ਸਨ । ਉਨ੍ਹਾਂ ਇਸ ਜਹਾਜ਼ ਦਾ ਨਾਂਅ ਕਾਮਾਗਾਟਾਮਾਰੂ ਦੀ ਥਾਂ ‘ਤੇ ਗੁਰੂ ਨਾਨਕ ਜਹਾਜ਼ ਰੱਖਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਇਸ ਜਹਾਜ਼ ਵਿੱਚ ਕੀਤਾ । ਵਪਾਰਕ ਨਜ਼ਰੀਏ ਨਾਲ ਕੁਝ ਕੋਲਾ ਵੀ ਇਸ ਜਹਾਜ਼ ਵਿੱਚ ਭਰਿਆ ਗਿਆ । ਜਹਾਜ਼ ਨੂੰ ਰਵਾਨਾ ਕਰਨ ਤੋਂ ਪਹਿਲਾਂ ਇਥੇ ਹਕੂਮਤ ਕਰ ਰਹੀ ਅੰਗ੍ਰੇਜ਼ ਸਰਕਾਰ ਨੇ ਬਹੁਤ ਸਾਰੀਆਂ ਰੁਕਾਵਟਾਂ ਪਾਈਆਂ । ਇਨ੍ਹਾਂ ਸਾਰੀਆਂ ਤੰਗੀਆਂ ਤੁਰਸ਼ੀਆਂ ਨੂੰ ਝੱਲਦਿਆਂ ਆਖਰ ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ, 1914 ਈ: ਨੂੰ ਰਵਾਨਾ ਹੋਇਆ । ਸਮੁੰਦਰੀ ਸਫ਼ਰ ਤੈਅ ਕਰਕੇ 22 ਮਈ, 1914 ਈ: ਨੂੰ ਇਹ ਜਹਾਜ਼ ਵੈਨਕੂਵਰ (ਕੈਨੇਡਾ) ਪਹੁੰਚਦਿਆਂ ਆਖਰ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਗਿਆ । ਇਸ ਜਹਾਜ਼ ਵਿੱਚ ਸਫਰ ਕਰ ਰਹੇ ਮੁਸਾਫਰਾਂ ਵਿੱਚੋਂ ਕੇਵਲ ਉਨ੍ਹਾਂ ਯਾਤਰੂਆਂ ਨੂੰ ਉਤਰਨ ਦੀ ਆਗਿਆ ਦਿੱਤੀ ਗਈ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ । ਬਾਕੀ ਸਾਰੇ ਮੁਸਾਫਿਰ ਲਗਪਗ ਦੋ ਮਹੀਨੇ (23 ਜੁਲਾਈ ਤੱਕ) ਸਮੁੰਦਰ ਵਿੱਚ ਸਖ਼ਤ ਪਹਿਰੇ ਹੇਠ ਰੋਕੀ ਰੱਖੇ । ਇਨ੍ਹਾਂ ਦੋ ਮਹੀਨਿਆਂ ਦੌਰਾਨ ਸਮੁੰਦਰ ਜਹਾਜ਼ ਵਿੱਚ ਰਾਸ਼ਨ ਆਦਿ ਵੀ ਖ਼ਤਮ ਹੋ ਗਿਆ । ਸਮੁੰਦਰ ਵਿੱਚ ਰਹਿਣ ਕਰਕੇ ਬਹੁਤ ਸਾਰੇ ਮੁਸਾਫਰ ਅਨੇਕਾਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ ।
ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਇਹ ਮੁਸਾਫਿਰ 29 ਸਤੰਬਰ, 1914 ਈ: ਨੂੰ ਬਾਬਾ ਜੀ ਦੀ ਅਗਵਾਈ ਵਿੱਚ ਹੁਗਲੀ ਬੰਦਰਗਾਹ ‘ਤੇ ਪਹੁੰਚੇ । ਇਸ ਘਾਟ ਦਾ ਨਾਂਅ ਬਜਬਜਘਾਟ ਵਜੋਂ ਜਾਣਿਆ ਜਾਂਦਾ ਹੈ । ਭਾਰਤ ਵਿੱਚ ਰਾਜ ਕਰ ਰਹੀ ਅੰਗ੍ਰੇਜ਼ ਸਰਕਾਰ ਨੂੰ ਇਹ ਸਾਰੇ ਮਰਜੀਵੜੇ ਵਿਦਰੋਹੀ ਨਜ਼ਰ ਆਉਂਦੇ ਸਨ, ਕਿਉਂਕਿ ਤਕਰੀਬਨ ਸਾਢੇ ਪੰਜ ਮਹੀਨੇ ਪਿੱਛੋਂ ਇਹ ਭਾਰਤੀ ਬੰਦਰਗਾਹ ‘ਤੇ ਪੁੱਜੇ ਸਨ । ਇਨ੍ਹਾਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ । ਸਰਕਾਰ ਨੇ ਫੈਸਲਾ ਕੀਤਾ ਕਿ ਇਨ੍ਹਾਂ ਭੁੱਖ ਅਤੇ ਬਿਮਾਰੀਆਂ ਤੋਂ ਤੰਗ ਆਏ ਸਾਰੇ ਬਾਗੀ ਮੁਸਾਫਿਰਾਂ ਨੂੰ ਇਕ ਬੰਦ ਰੇਲ ਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ । 17 ਮੁਸਲਮਾਨ ਮੁਸਾਫਿਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ਵਿੱਚ ਸਵਾਰ ਹੋ ਗਏ । ਬਾਕੀ ਸਾਰੇ ਮੁਸਾਫਿਰ ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਲੈ ਕੇ ਸਟੇਸ਼ਨ ਵੱਲ ਨੂੰ ਜਲੂਸ ਦੀ ਸ਼ਕਲ ਵਿੱਚ ਪੈਦਲ ਚਲ ਪਏ । ਉਨ੍ਹਾਂ ਪਲੇਟਫਾਰਮ ‘ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਆਰੰਭ ਕੀਤਾ । ਏਨੇ ਨੂੰ ਫੌਜ ਅਤੇ ਪੁਲਸ ਦੀਆਂ ਟੁੱਕੜੀਆਂ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ਉੱਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ । ਬਹੁਤ ਸਾਰੇ ਯਾਤਰੂ ਗ੍ਰਿਫਤਾਰ ਕਰ ਲਏ ਗਏ । ਸਰਕਾਰੀ ਰਿਕਾਰਡ ਮੁਤਾਬਕ 18 ਮੁਸਾਫਿਰ ਸ਼ਹਾਦਤ ਦਾ ਜਾਮ ਪੀ ਗਏ । ਇਸ ਬਜਬਜਘਾਟ ਦੇ ਖੂਨੀ ਸਾਕੇ ਨੇ ਦੇਸ਼ ਭਗਤਾਂ ਅੰਦਰ ਅਜ਼ਾਦੀ ਦੀ ਚਿਣਗ ਨੂੰ ਹੋਰ ਤਿੱਖਾ ਕੀਤਾ ।
ਇਸ ਖੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਆਪਣੇ ਹੋਰ 28 ਸਾਥੀਆਂ ਸਮੇਤ ਇਸ ਜਗ੍ਹਾਂ ਤੋਂ ਬਚ ਕੇ ਨਿਕਲ ਜਾਣ ਵਿੱਚ ਕਾਮਯਾਬ ਹੋ ਗਏ । ਇਹ ਜੁਝਾਰੂ ਬਾਬਾ ਛੇ ਸਾਲ ਤੱਕ ਗੁਪਤਵਾਸ ਵਿੱਚ ਰਿਹਾ । ਇਸ ਤੋਂ ਪਿੱਛੋਂ ਉਹ ਲੋਕਾਂ ਸਾਹਮਣੇ ਆਏ । ਕਈ ਵਾਰ ਇਸ ਦੇਸ਼ ਭਗਤ ਬਾਬੇ ਨੂੰ ਸਖ਼ਤ ਕੈਦ ਕੱਟਣੀ ਪਈ । ਉਹ ਹੁਣ ਪੂਰੀ ਤਰ੍ਹਾਂ ਰਾਸ਼ਟਰੀ ਅੰਦੋਲਨ ਵਿੱਚ ਸ਼ਾਮਿਲ ਹੋ ਚੁੱਕਾ ਸੀ । ਇਸ ਦੌਰਾਨ ਅਜ਼ਾਦੀ ਲਈ ਘੋਲ ਕਰ ਰਹੇ ਰਾਸ਼ਟਰੀ ਆਗੂਆਂ ਨੂੰ ਗੁਪਤਵਾਸ ਦੌਰਾਨ ਮਿਲਦਾ ਵੀ ਰਿਹਾ । 1926 ਈ: ਵਿੱਚ ਜਦੋਂ ਸ। ਸਰਮੁੱਖ ਸਿੰਘ ਝਬਾਲ ਜੇਲ੍ਹ ਚਲਾ ਗਿਆ ਤਾਂ ਬਾਬਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ । 1926 ਈ: ਵਿੱਚ ਹੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਗੁਹਾਟੀ ਸੈਸ਼ਨ ਵਿੱਚੋਂ 50 ਸਿੱਖ ਡੈਲੀਗੇਟਾਂ ਸਮੇਤ ਵਾਕਆਊਟ ਕੀਤਾ, ਕਿਉਂਕਿ ਉਸ ਸਮੇਂ ਸਬਜੈਕਟ ਕਮੇਟੀ ਨੇ ਆਪਣੇ ਪਾਸ ਹੋਣ ਵਾਲੇ ਮਤਿਆਂ ਵਿੱਚ ਮਹਾਰਾਜਾ ਨਾਭਾ ਸ। ਰਿਪੁਦਮਨ ਸਿੰਘ ਨੂੰ ਅੰਗ੍ਰੇਜ਼ਾਂ ਵੱਲੋਂ ਗੱਦੀ ਤੋਂ ਵੱਖ ਕਰਨ ਦੀ ਬੇਇਨਸਾਫੀ ਵਿਰੁੱਧ ਮਤਾ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਇਸ ਤੋਂ ਪਿੱਛੋਂ 1931 ਤੋਂ 1933 ਈ: ਤੱਕ ਬਾਬਾ ਜੀ ਨੂੰ ਰਾਜਨੀਤਿਕ ਗਤੀਵਿਧੀਆਂ ਕਾਰਨ ਤਿੰਨ ਵਾਰ ਜੇਲ੍ਹ ਜਾਣਾ ਪਿਆ । 1937 ਈ: ਵਿੱਚ ਕਾਂਗਰਸ ਵੱਲੋਂ ਵਿਧਾਇਕ ਦੀ ਚੋਣ ਲੜੀ, ਪਰ ਹਾਰ ਗਏ । ਇਹ ਮਹਾਨ ਜੁਝਾਰੂ ਸਿੱਖ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਵਰ੍ਹਿਆਂ ਦੀ ਉਮਰ ਭੋਗ ਕੇ ਅੰਮ੍ਰਿਤਸਰ ਵਿਖੇ 24 ਜੁਲਾਈ, 1954 ਨੂੰ ਅਕਾਲ ਚਲਾਣਾ ਕਰ ਗਏ । ਬਜਬਜਘਾਟ ਦੇ ਖੂਨੀ ਸਾਕੇ ਦੀ ਬਣੀ ਹੋਈ ਸ਼ਹੀਦੀ ਯਾਦਗਾਰ ਅੱਜ ਵੀ ਬਾਬਾ ਜੀ ਦੀ ਅਗਵਾਈ ਵਿੱਚ ਵਾਪਰੇ ਇਸ ਖੂਨੀ ਸਾਕੇ ਦੀ ਯਾਦ ਨੂੰ ਤਾਜ਼ਾ ਕਰ ਰਹੀ ਹੈ ।
ਙਿਾਂਣਟ : ਭੋਾਂਘੈਾਂਞਸ਼ਣਞਘੋਝੂੋਾਂਟੴਘਙਾਂਣਟ।ਛੂਙ
—————————————————————-
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page