HomePoliticsਟੋਲ ਪਲਾਜਿਆਂ 'ਤੇ ਸਿਆਸਤ: ਕਾਂਗਰਸ ਨੇ ਘੇਰੀ AAP, ਕਿਹਾ; ਭਗਵੰਤ ਮਾਨ ਆਪਣਾ...

ਟੋਲ ਪਲਾਜਿਆਂ ‘ਤੇ ਸਿਆਸਤ: ਕਾਂਗਰਸ ਨੇ ਘੇਰੀ AAP, ਕਿਹਾ; ਭਗਵੰਤ ਮਾਨ ਆਪਣਾ ਰਾਂਝਾ ਰਾਜੀ ਕਰ ਰਿਹੈ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

ਪੰਜਾਬ ਵਿੱਚ ਟੋਲ ਪਲਾਜਿਆਂ ਨੂੰ ਬੰਦ ਕਰਵਾਉਣ ਜਾਣ ‘ਤੇ ਸਿਆਸਤ ਭਖਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 3 ਟੋਲ ਪਲਾਜੇ ਬੰਦ ਕਰਵਾਏ ਜਾਣ ‘ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਕਾਂਗਰਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਟੋਲ ਪਲਾਜਿਆਂ ਦੀ ਮਿਆਦ ਪੂਰੀ ਹੋਣ ਵਾਲੀ ਹੁੰਦੀ ਹੈ, ਉਨ੍ਹਾਂ ਨੂੰ ਬੰਦ ਕਰਵਾ ਕੇ ਵਾਹ ਵਾਹੀ ਖੱਟ ਰਹੇ ਹਨ। ਇਥੇ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਡਿਪਟੀ ਐਲਓਪੀ ਨੇਤਾ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਭਗਵੰਤ ਮਾਨ ਆਪਣਾ ਇਹ ਕਾਰਵਾਈਆਂ ਕਰਕੇ ਸਿਰਫ਼ ਆਪਣਾ ਰਾਂਝਾ ਰਾਜੀ ਕਰ ਰਹੇ ਹਨ।

iTree Network Solutions +91-8699235413

ਦੱਸ ਦੇਈਏ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਜਾਰੀ (ਨਵਾਂਸ਼ਹਿਰ), ਨੰਗਲ ਸ਼ਹੀਦਾਂ ਤੇ ਮਾਨਗੜ੍ਹ (ਹੁਸ਼ਿਆਪੁਰ) ਟੋਲ ਪਲਾਜ਼ੇ ਬੰਦ ਕਰਵਾਉਣ ਤੋਂ ਬਾਅਦ ਕਿਹਾ ਸੀ ਕਿ ਸਮਝੌਤੇ ਮੁਤਾਬਕ ਇਹ ਟੋਲ 10 ਸਾਲ ਪਹਿਲਾਂ ਬੰਦ ਹੋਣ ਚਾਹੀਦੇ ਸਨ ਪਰ ਮੌਕੇ ਦੀਆਂ ਸਰਕਾਰਾਂ ਨੇ ਟੋਲ ਕੰਪਨੀ ਉਤੇ ਮਿਹਰਬਾਨ ਹੁੰਦਿਆਂ ਉਲਟਾ ਕੰਪਨੀ ਦੇ ਖਜ਼ਾਨੇ ਭਰਨ ਵਿਚ ਪੂਰੀ ਮਦਦ ਕੀਤੀ।

iTree Network Solutions +91-8699235413

ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਵੱਲੋਂ ਟੋਲ ਪਲਾਜ਼ੇ ਬੰਦ ਕਰਨ ਉਪਰ ਢੋਂਗ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਹੁਸਿ਼ਆਰਪੁਰ ਗਏ ਸਨ ਅਤੇ 3 ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ, ਜਦਕਿ ਇਹ ਟੋਲ ਪਲਾਜ਼ਾ 2024 ਵਿੱਚ ਖੁਦ ਹੀ ਬੰਦ ਹੋ ਜਾਣੇ ਸਨ। ਉਨ੍ਹਾਂ ਕਿਹਾ ਕਿ ਉਕਤ ਸੜਕ ਉਪਰ ਪੀਡੀਆਈਬੀ ਦਾ ਬੋਰਡ ਲੱਗਾ ਹੋਇਆ ਹੈ, ਜਿਸਦਾ 17 ਸਾਲ ਦਾ ਕੰਟਰੈਕਟ ਹੈ ਅਤੇ ਮੁੱਖ ਮੰਤਰੀ ਖੁਦ ਪੀਡੀਆਈਬੀ ਦੇ ਚੇਅਰਮੈਨ ਹਨ।ਪਰੰਤੂ ਪੀਡੀਆਈਬੀ ਦੀ ਵੈਬਸਾਈਟ ਉਪਰ ਟੋਲ ਪਲਾਜ਼ੇ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਆਗੂਆਂ ਨੇ ਕਿਹਾ ਕਿ ਇਨ੍ਹਾਂ ਟੋਲ ਪਲਾਜ਼ਾ ਬਾਰੇ ਪਿਛਲੀ ਕਾਂਗਰਸ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ ਹੈ। ਇਹ ਕਾਰਵਾਈ ਪਹਿਲੀ ਵਾਰ 2013 ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਸੀ, ਜਿਸ ਦੌਰਾਨ 5 ਸਾਲ ਦਾ ਕੰਟਰੈਕਟ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ 16 ਸੜਕਾਂ ਵਿਚੋਂ 6 ਰੋਹਨ ਰਾਜਦੀਪ ਕੰਪਨੀ ਕੋਲ ਹਨ, ਜਦਕਿ ਕੁੱਝ ਸਰਕਾਰ ਕੋਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਪਾਤੜਾਂ ਅਤੇ ਸਮਾਣਾ ਟੋਲ ਜੋ 2022 ਵਿੱਚ ਮਿਆਦ ਪੁੱਗ ਗਏ ਸਨ, ਉਨ੍ਹਾਂ ਨੂੰ 1 ਸਾਲ ਹੋਰ ਕਿਉਂ ਚੱਲਣ ਦਿੱਤਾ ਗਿਆ।

ਰਾਜਕੁਮਾਰ ਚੱਬੇਵਾਲ ਅਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਤਾਂ ਮੁੱਖ ਮੰਤਰੀ ਵੱਲੋਂ ਬੰਦ ਕਰਵਾਏ ਟੋਲ ਵੈਸੇ ਵੀ 2024 ਵਿੱਚ ਬੰਦ ਹੋ ਜਾਣੇ ਸਨ। ਹੁਣ ਕੰਪਨੀ ਨਾਲ ਜਾਣ ਬੁੱਝ ਕੇ ਮਿਲੀਭੁਗਤ ਨਾਲ ਬੰਦ ਕਰਵਾਏ ਗਏ ਹਨ ਤਾਂ ਕਿ ਕੰਪਨੀ ਅਦਾਲਤ ਵਿੱਚ ਜਾਵੇ ਅਤੇ ਰਿਆਇਤ ਪ੍ਰਾਪਤ ਕਰ ਸਕੇ। ਇਹ ਸਭ ਮੁੱਖ ਮੰਤਰੀ ਆਪਣਾ ਰਾਂਝਾ ਰਾਜੀ ਕਰਨ ਲਈ ਕਰ ਰਹੇ ਹਨ, ਹੋਰ ਕੁੱਝ ਨਹੀਂ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਸੁਖਬੀਰ ਬਾਦਲ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਕਹੀ ਇਹ ਵੱਡੀ ਗੱਲ!

Buand kesari ;- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ...

पंजाब के इस शहर में भाइयों ने ही लूट लिया बहन का घर!

Buland kesari ;- जगराओं में दो भाइयों द्वारा मिलकर बहन...

Punjab : दर्दनाक सड़क हादसे में 30 वर्षीय युवक की मौत

Buland kesari : पंजाब के दोराहा में दर्दनाक सड़क...

LEAVE A REPLY

Please enter your comment!
Please enter your name here

Related News

You cannot copy content of this page