ਥਾਣਾ ਸਦਰ ਦੀ ਪੁਲੀਸ ਵੱਲੋਂ ਇਕ ਵਿਧੀ ਧੋਤੀਆਂ ਦੀ ਪੰਜਵੀਂ ਕਲਾਸ ਦੀ ਨਾਬਾਲਗ ਵਿਦਿਆਰਥਣ ਨਾਲ ਜਬਰਜਿਨਾਹ ਕਰਨ ਦੇ ਦੋਸ਼ ਹੇਠ ਲੜਕੀ ਦੀ ਸਹੇਲੀ ਅਤੇ ਉਸ ਦੇ ਭਰਾ ਖਿਲਾਫ ਮਾਮਲਾ ਦਰਜ ਕਰਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਸਦਰ ਦੇ ਐੱਸ ਐੱਚ ਓ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਦੀ ਰਹਿਣ ਵਾਲੀ ਲੜਕੀ ਦੀ ਮਾਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਕਿ ਉਸ ਦੀ ਲੜਕੀ ਜਿਸਦੀ ਉਮਰ ਕਰੀਬ 12 ਸਾਲ ਹੈ ਅਤੇ ਉਹ ਇੱਕ ਨਿੱਜੀ ਸਕੂਲ ਵਿਚ ਪੰਜਵੀ ਕਲਾਸ ਵਿੱਚ ਪੜਦੀ ਹੈ, ਬੀਤੇ ਦਿਨੀਂ ਲੜਕੀ ਸਵੇਰੇ ਆਪਣੀ ਸਕੂਟਰੀ ਐਕਟਿਵਾ ਤੇ ਸਵਾਰ ਹੋ ਕੇ ਸਕੂਲ਼ ਗਈ ਸੀ ਅਤੇ ਕਰੀਬ ਤਿੰਨ ਵਜੇ ਘਰ ਵਾਪਿਸ ਆਈ ਜਿਸ ਨੇ ਉਸ ਨੂੰ ਦੱਸਿਆ ਕਿ ਜਦ ਉਹ ਸਕੂਲ ਜਾ ਰਹੀ ਸੀ ਤਾਂ ਉਸਨੂੰ ਉਸ ਦੀ ਸਹੇਲੀ ਗੌਰੀ ਨੇ ਹੱਥ ਦੇ ਕੇ ਰੋਕਿਆ ਤੇ ਕਿਹਾ ਕਿ ਮੈਨੂੰ ਐਕਟਿਵਾ ਤੇ ਦੀਨਾਨਗਰ ਛੱਡ ਕੇ ਆ ਤਾਂ ਉਹ ਦੀਨਾਨਗਰ ਨੂੰ ਚੱਲ ਪਈਆਂ।
ਦੀਨਾਨਗਰ ਬਾਈਪਾਸ ਤੇ ਗੋਰੀ ਦਾ ਭਰਾ ਗੋਰਾ ਆਪਣੇ ਬੁੱਲਟ ਮੋਟਰਸਾਈਕਲ ਤੇ ਖੜਾ ਸੀ ਉਸ ਨੂੰ ਆਪਣੇ ਮੋਟਰਸਾਇਕਲ ਤੇ ਬਿਠਾ ਕੇ ਪਠਾਨਕੋਟ ਬਾਈਪਾਸ ਕਿਸੇ ਨਾਮਲੂਮ ਹੋਟਲ ਵਿੱਚ ਲੈ ਗਿਆ ਜਿਥੇ ਦੋਸੀ ਨੇ ਉਸ ਨਾਲ ਗਲਤ ਹਰਕਤਾਂ ਕਰਨੀਆਂ ਸੁਰੂ ਕਰ ਦਿੱਤੀਆ। ਉਸ ਵਲੋਂ ਵਿਰੋਧ ਕਰਨ ਦੇ ਬਾਵਜੂਦ ਆਰੋਪੀ ਨੇ ਜਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਵਾਪਿਸ ਗੁਰਦਾਸਪੁਰ ਲ਼ਿਆ ਕੇ ਇੱਕ ਪੈਟਰੋਲ ਪੰਪ ਤੇ ਛੱਡ ਦਿੱਤਾ।
ਐਸ ਐਚ ਓ ਨੇ ਦੱਸਿਆ ਕਿ ਅਰੋਪੀ ਭੈਣ-ਭਰਾ ਖਿਲਾਫ ਨੂੰ 376 ਅਤੇ 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.