ਲੁਧਿਆਣਾ ਦੇ ਸਪਾ ਸੈਂਟਰ ਵਿਚ ਪੁਲਿਸ ਨੇ ਛਾਪਾ ਮਾਰਿਆ। ਇਥੇ ਅਨੈਤਿਕ ਕੰਮ ਕਰਨ ਵਾਲੀਆਂ ਔਰਤਾਂ ਤੇ ਪੁਰਸ਼ਾਂ ਨੂੰ ਪੁਲਿਸ ਨੇ ਫੜਿਆ। ਇਹ ਛਾਪਾ ਫਿਰੋਜ਼ਪੁਰ ਰੋਡ ‘ਤੇ ਓਮੈਕਸ ਪਲਾਜਾ ਨੇੜੇ ਭਾਈਵਾਲਾ ਚੌਕ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਕੀਤੀ। ਮਾਲ ਵਿਚ ਬਣੇ ਬਲਿਊ ਲੋਟਸ ਸਪਾ ਸੈਂਟਰ ਵਿਚ ਪੁਲਿਸ ਪਹੁੰਚੀ।
ਸਪਾ ਸੈਂਟਰ ਦੇ ਕਾਊਂਟਰ ‘ਤੇ ਮੈਨੇਜਰ ਐਂਟਰੀ ਦੇ 1500 ਰੁਪਏ ਲੈਂਦਾ ਹੈ ਜਿਸ ਦੇ ਬਾਅਦ ਬੰਦ ਕਮਰੇ ਵਿਚ ਔਰਤਾਂ ਦੇ ਜਿਸਮ ਦੀ ਬੋਲੀ ਲੱਗਦੀ ਹੈ। 1500 ਤੋਂ 3000 ਤੱਕ ਕੁੜੀਆਂ ਗਾਹਕਾਂ ਤੋਂ ਜਿਸਮਫਿਰੋਸ਼ੀ ਦੇ ਪੈਸੇ ਲੈਂਦੀਆਂ ਹਨ। ਇਸ ਜਿਸਮਫਿਰੋਸ਼ੀ ਨੂੰ ਇਹ ਲੋਕ ਐਕਸਟ੍ਰਾ ਸਰਵਿਸ ਕਹਿ ਕੇ ਗਾਹਕਾਂ ਤੋਂ ਪੈਸੇ ਲੈਂਦੇ ਹਨ।
ਪੁਲਿਸ ਨੇ ਜਦੋਂ ਮਾਲ ਵਿਚ ਛਾਪਾ ਮਾਰਿਆ ਤਾਂ ਹਫੜਾ-ਦਫੜੀ ਮਚ ਗਈ। ਕਈ ਨੌਜਾਵਨ ਤਾਂ ਅਜੇ ਸਪਾ ਸੈਂਟਰ ਵਿਚ ਜਾਣ ਦੀ ਤਿਆਰੀ ਵਿਚ ਸਨ ਕਿ ਛਾਪੇਮਾਰੀ ਕਾਰਨ ਪਹਿਲਾਂ ਹੀ ਬਾਹਰ ਤੋਂ ਫਰਾਰ ਹੋ ਗਏ। ਮਸਾਜ ਸੈਂਟਰ ਦੀ ਆੜ ਵਿਚ ਗਲਤ ਕੰਮ ਇਸ ਸਪਾ ਸੈਂਟਰ ‘ਤੇ ਹੋ ਰਿਹਾ ਸੀ।
ਲਗਭਗ 1 ਮਹੀਨਾ ਪਹਿਲਾਂ ਜ਼ਿਲ੍ਹਾ ਪੁਲਿਸ ਨੇ ਬੱਸ ਸਟੈਂਡ ‘ਤੇ ਬਣੇ ਹੋਟਲਾਂ ਵਿਚ ਵੀ ਛਾਪਾ ਮਾਰਿਆ ਸੀ ਤੇ ਲਗਭਗ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਬੱਸ ਸਟੈਂਡ ਦੇ ਹੋਟਲਾਂ ਵਿਚ ਫਿਰ ਤੋਂ ਗਲਤ ਕੰਮ ਸ਼ੁਰੂ ਹੋ ਗਏ ਹਨ। ਪੁਲਿਸ ਅਗਲੀ ਦਬਿਸ਼ ਇਨ੍ਹਾਂ ਹੋਟਲਾਂ ‘ਤੇ ਕਰ ਸਕਦੀ ਹੈ।
ਇਲਾਕਾ ਪੁਲਿਸ ਨੂੰ ਕਈ ਵਾਰ ਮਾਲ ਵਿਚ ਘੁੰਮਣ ਆਏ ਲੋਕਾਂ ਦੀਆਂ ਵੀ ਸ਼ਿਕਾਇਤਾਂ ਮਿਲ ਚੁੱਕੀਆਂ ਸਨ ਕਿ ਸਪਾ ਸੈਂਟਰ ਵਿਚ ਗਲਤ ਕੰਮ ਹੋ ਰਿਹਾ ਹੈ ਜਿਸ ਕਾਰਨ ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸਿੱਧੂ ਦੇ ਹੁਕਮਾਂ ‘ਤੇ ਪੁਲਿਸ ਨੇ ਦਬਿਸ਼ ਦਿੱਤੀ। ਪੁਲਿਸ ਅਧਿਕਾਰੀਆਂ ਨੇ ਸਪਾ ਸੈਂਟਰ ਦਾ ਰਿਕਾਰਡ ਵੀ ਖੰਗਾਲਿਆ। ਪੁਲਿਸ ਨੇ ਸਪਾ ਮਾਲਕ ਤੇ ਮੈਨੇਜਰ ਖਿਲਾਫ ਮਾਮਲਾ ਦਰਜ ਕੀਤਾ ਹੈ। ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਫੋਰੈਂਸਿੰਕ ਟੀਮ ਨੂੰ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਬੁਲਾਇਆ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.