ਜਲੰਧਰ 3 ਮਈ (ਬੁਲੰਦ ਕੇਸਰੀ) : ਕੇਂਦਰ ਸਰਕਾਰ ਵੱਲੋਂ ਜਿਹਨਾਂ ਸ਼ਹਿਰਾਂ ਨੂੰ ਸਮਾਰਟ ਸਿਟੀ ਐਲਾਨਿਆ ਗਿਆ ਹੈ, ਉਹਨਾਂ ਸ਼ਹਿਰਾਂ ਦੀ ਦਿਖ ਅਤੇ ਤਸਵੀਰ ਵੱਖ ਹੀ ਨਜਰ ਆਉਂਦੀ ਹੈ। ਪਰ ਜਿਸ ਤਰ੍ਹਾਂ ਜਲੰਧਰ ਸ਼ਹਿਰ ‘ਚ ਟੁੱਟੀਆਂ ਸੜਕਾਂ, ਗੰਦਗੀ ਦੇ ਢੇਰ ਅਤੇ ਜਾਮ ਲੱਗੇ ਸੀਵਰੇਜ ਨੂੰ ਦੇਖ ਕੇ ਸਾਫ ਹੁੰਦਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਸਮਾਰਟ ਸਿਟੀ ਲਈ ਭੇਜੇ ਗਏ ਅਰਬਾਂ ਰੁਪਏ ਦੇ ਫੰਡਾਂ ‘ਚ ਵੱਡਾ ਘਪਲਾ ਹੋਇਆ ਹੈ, ਤਾਹੀਂ ਤਾਂ ਜਲੰਧਰ ਦਾ ਇੰਨਾਂ ਬੁਰਾ ਹਾਲ ਹੈ। ਇਹ ਗੱਲ ਹਰਿਆਣਾ ਦੇ ਪਾਣੀਪਤ ਦੀ ਮੇਅਰ ਅਵਨੀਤ ਕੌਰ ਨੇ ਕਹੀ। ਉਹ ਵਿਧਾਨ ਸਭਾ ਹਲਕਾ ਜਲੰਧਰ ਨੋਰਥ ਦੇ ਵਾਰਡ ਨੰਬਰ 64 (ਪੁਰਾਣਾ ਵਾਰਡ 22) ਵਿੱਚ ਸਾਬਕਾ ਕੌਂਸਲਰ ਕਵਲਜੀਤ ਸਿੰਘ ਬੇਦੀ ਅਤੇ ਨੌਜਵਾਨ ਆਗੂ ਜੌਲੀ ਬੇਦੀ ਦੇ ਗ੍ਰਹਿ ਵਿਖੇ ਬੂਥ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰਾਂ ਨੂੰ ਕਰੋੜਾਂ ਰੁਪਏ ਜਾਰੀ ਕੀਤੇ ਹਨ, ਪਰ ਜਲੰਧਰ ਸਮਾਰਟ ਸਿਟੀ ਬਣਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਪੰਜਾਬ ਸਰਕਾਰ ਨੇ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਅਜਿਹੇ ਵਿੱਚ ਇੱਥੋਂ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸ਼ਹਿਰ ਅਤੇ ਲੋਕ ਸਭਾ ਹਲਕੇ ਦਾ ਵਿਕਾਸ ਹੋ ਸਕੇ।
ਇਸ ਮੌਕੇ ਭਾਜਪਾ ਦੇ ਸਾਬਕਾ ਕੌਂਸਲਰ ਕਮਲਜੀਤ ਸਿੰਘ ਬੇਦੀ ਅਤੇ ਭਾਜਪਾ ਦੇ ਨੌਜਵਾਨ ਆਗੂ ਤੇ ਕੌਂਸਲਰ ਦੇ ਪੁੱਤਰ ਜੌਲੀ ਬੇਦੀ ਨੇ ਕਿਹਾ ਕਿ ਜਲੰਧਰ ਸ਼ਹਿਰ ਅਤੇ ਪੰਜਾਬ ਪਿਛਲੇ ਕੁਝ ਸਾਲਾਂ ਤੋਂ ਪਛੜਿਆ ਹੋਇਆ ਹੈ। ਸ਼ਹਿਰ ਵਿੱਚ ਵਿਕਾਸ ਦੇ ਨਾਂ ’ਤੇ ਕੋਈ ਵੀ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ। ਭਾਜਪਾ ਦੇ ਸ਼ਾਸਨ ਦੌਰਾਨ ਜੋ ਪ੍ਰਾਜੈਕਟ ਮੁਕੰਮਲ ਹੋਏ ਸਨ, ਉਨ੍ਹਾਂ ਤੋਂ ਬਾਅਦ ਸ਼ਹਿਰ ਵਿੱਚ ਕੋਈ ਨਵਾਂ ਪ੍ਰਾਜੈਕਟ ਨਹੀਂ ਆਇਆ। ਸ਼ਹਿਰ ਦੀਆਂ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਦਾ ਪ੍ਰਬੰਧ ਤਬਾਹ ਹੋ ਚੁੱਕਾ ਹੈ। ਹਰ ਵਿਧਾਨ ਸਭਾ ਹਲਕੇ ਦਾ ਇਹੀ ਹਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਗੁਜਰਾਤ ਵਰਗੇ ਮਾਡਲ ਦੀ ਲੋੜ ਹੈ ਤਾਂ ਜੋ ਪੰਜਾਬ ਅਤੇ ਜਲੰਧਰ ਤਰੱਕੀ ਦੀ ਰਾਹ ‘ਤੇ ਚੱਲ ਸਕਣ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਜਲੰਧਰ ਤੋਂ ਭਾਜਪਾ ਦਾ ਲੋਕ ਸਭਾ ਮੈਂਬਰ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਵੇ। ਕਮਲਜੀਤ ਸਿੰਘ ਬੇਦੀ ਅਤੇ ਜੌਲੀ ਬੇਦੀ ਨੇ ਕਿਹਾ ਕਿ ਲੋਕ ਵੀ ਇਸ ਗੱਲ ਨੂੰ ਸਮਝ ਰਹੇ ਹਨ ਅਤੇ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ।
ਇਸ ਮੌਕੇ ਕੁਲਵੰਤ ਸ਼ਰਮਾ, ਤਰੁਣ ਛਾਬੜਾ, ਵਿਨੋਦ ਸੈਣੀ, ਗਗਨ ਬੇਦੀ, ਸ਼੍ਰੀਰਾਮ ਜੱਗੀ, ਰਾਜਨ ਗੁਪਤਾ, ਬ੍ਰਿਜ ਭੂਸ਼ਣ, ਅੰਕੁਸ਼ ਮਹਾਜਨ, ਰਜਤ ਭੰਡਾਰੀ, ਰਾਜੇਸ਼ ਹਾਂਡਾ, ਰਜਿੰਦਰ ਕਾਲੀਆ, ਬੱਚਨ, ਯਸ਼ਬੀਰ ਚੁੱਘ, ਪ੍ਰਭਜੋਤ ਮੱਲ੍ਹੀ, ਰਾਧੇ, ਭਿੰਡਰ, ਰੋਸ਼ਨ ਆਦਿ ਹਾਜ਼ਰ ਸਨ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.