HomeNationalਭਗਵੰਤ ਮਾਨ ਸਿੱਖਾਂ ਦੇ ਮਸਲਿਆਂ 'ਚ ਦਖਲ ਨਾ ਦੇਵੇ: ਸਰਨਾ

ਭਗਵੰਤ ਮਾਨ ਸਿੱਖਾਂ ਦੇ ਮਸਲਿਆਂ ‘ਚ ਦਖਲ ਨਾ ਦੇਵੇ: ਸਰਨਾ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

ਦਿੱਲ੍ਹੀ (ਬੁਲੰਦ ਕੇਸਰੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਉੱਪਰ ਜੋ ਨਿੱਤ ਦਿਨ ਸਿੱਖਾਂ ਦੇ ਮਸਲਿਆਂ ‘ਚ ਦਖਲ ਅੰਦਾਜ਼ੀ ਕਰਨ ਦਾ ਜਨੂੰਨ ਸਵਾਰ ਹੋਇਆ ਹੈ। ਉਸਦੇ ਤਹਿਤ ਉਸਨੇ ਜੋ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਤੋਂ ਹੋ ਰਹੇ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਸੰਬੰਧੀ ਜੋ ਬੇਲੋੜਾ ਬਿਆਨ ਦਿੱਤਾ ਹੈ । ਉਹ ਅੱਤ ਦਰਜੇ ਦਾ ਘਟੀਆ ਤੇ ਨਿੰਦਣਯੋਗ ਹੈ । ਪੰਜਾਬ ਦਾ ਮੁੱਖ ਮੰਤਰੀ ਜੋ ਕਿ ਖੁਦ ਪਤਿਤ ਹੈ। ਉਸਨੂੰ ਕੋਈ ਨੈਤਿਕ ਅਧਿਕਾਰ ਨਹੀਂ ਕਿ ਇਹ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਖਲ ਅੰਦਾਜੀ ਕਰੇ । ਇਹ ਵੀਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ ਨੇ ਦਿੱਤੇ।

ਸ ਸਰਨਾ ਨੇ ਆਖਿਆ ਕਿ ਭਗਵੰਤ ਮਾਨ ਦਾ ਇਹ ਕਹਿਣਾ ਕਿ ਸਰਕਾਰ ਸਿੱਧੇ ਪ੍ਰਸਾਰਨ ਲਈ ਸਹਾਇਤ ਕਰਨ ਲਈ ਤਿਆਰ ਹੈ । ਇਹ ਬੇਹੱਦ ਹੰਕਾਰ ਭਰਿਆ ਤੇ ਹੋਛਾ ਬਿਆਨ ਹੈ । ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਉਹ ਗੁਰਦੁਆਰਾ ਸਾਹਿਬਾਨਾਂ ਵਿੱਚ ਨਿਮਰਤਾ ਨਾਲ ਤੇ ਕੋਈ ਵੀ ਸੇਵਾ ਕਰ ਸਕਦਾ ਹੈ ਪਰ ਇਸ ਹੰਕਾਰ ਭਾਵ ਨਾਲ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਦਰ ਤੇ ਕੁੱਲ ਦੁਨੀਆਂ ਆ ਕੇ ਦਾਤਾਂ ਮੰਗਦੀ ਹੈ ।ਭਗਵੰਤ ਮਾਨ ਇਹ ਸਮਝ ਲਵੇ ਕਿ ਸਿੱਖ ਕੌਮ ਆਪਣੇ ਗੁਰਧਾਮਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਆਪਣੇ ਗੁਰਧਾਮਾਂ ਦਾ ਬਹੁਤ ਸੁਚੱਜੇ ਢੰਗ ਨਾਲ ਕਰ ਰਹੀ ਹੈ । ਭਗਵੰਤ ਮਾਨ ਆਪਣੀ ਹੰਕਾਰੀ ਬਿਰਤੀ ਨਾਲ ਗੁਰੂਘਰਾਂ ਨਾਲ ਮੱਥਾ ਲਗਾਉਣ ਦੀ ਬਜਾਏ ਆਪਣਾ ਧਿਆਨ ਸਰਕਾਰ ਚਲਾਉਣ ਵੱਲ ਲਗਾਏ ਜੋ ਹਰ ਫਰੰਟ ਤੇ ਫ਼ੇਲ੍ਹ ਸਾਬਤ ਹੋ ਰਹੀ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਹਰ ਕੰਮ ਕਰਨ ਦੇ ਸਮਰੱਥ ਹੈ ਉਹ ਸੰਗਤ ਦੀ ਸੇਵਾ ਹਰ ਵੇਲੇ ਲੈਣ ਲਈ ਤਿਆਰ ਹੈ ਪਰ ਇਕ ਪਤਿਤ ਦੀ ਸਰਕਾਰ ਦੀ ਇਸ ਹੈਂਕੜ ਭਰੀ ਮੰਗ ਕਦੇ ਪ੍ਰਵਾਨ ਨਹੀਂ ਕਰੇਗੀ। ਸ਼੍ਰੋਮਣੀ ਕਮੇਟੀ ਸੰਗਤ ਦੇ ਸਹਿਯੋਗ ਨਾਲ ਉਹ ਜਦੋਂ ਚਾਹੇਗੀ ਆਪਣਾ ਚੈਨਲ ਆਪ ਖੜ੍ਹਾ ਕਰਨ ਤੇ ਸਮਰੱਥ ਹੈ ।

iTree Network Solutions +91-8699235413

ਅੱਜ ਬੇਅੰਤ ਸੰਗਤ ਸਿੱਧੇ ਪ੍ਰਸਾਰਨ ਰਾਹੀ ਗੁਰੂ ਘਰ ਨਾਲ ਜੁੜੀ ਹੋਈ ਹੈ । ਜਿਸ ਤਰ੍ਹਾਂ ਭਗਵੰਤ ਮਾਨ ਨੇ ਪਿਛਲੇ ਸਮੇਂ ਵਿੱਚ ਕਿੰਨੇ ਹੀ ਚੈਨਲ ਬੰਦ ਕੀਤੇ ਹਨ । ਇਸਦਾ ਕੀ ਭਰੋਸਾ ਹੈ ਕਿ ਕੱਲ੍ਹ ਨੂੰ ਸਿੱਧੇ ਪ੍ਰਸਾਰਨ ਨੂੰ ਆਪਣੇ ਕੰਟਰੋਲ ‘ਚ ਕਰਕੇ ਬਾਅਦ ਵਿੱਚ ਬੰਦ ਕਰ ਸੰਗਤ ਨੂੰ ਗੁਰੂ ਘਰ ਨਾਲ਼ੋਂ ਤੋੜਨ ਦੇ ਯਤਨ ਕਰੇ । ਭਗਵੰਤ ਮਾਨ ਨੇ ਜੋ ਪਿਛਲੇ ਦਿਨੀ ਬਲਜੀਤ ਸਿੰਘ ਦਾਦੂਵਾਲ ਨਾਲ ਵੀ ਜੋ ਘੰਟਿਆਂਬੱਧੀ ਮੀਟਿੰਗ ਕੀਤੀ ਹੈ । ਉਸਦਾ ਮੰਤਵ ਵੀ ਭਗਵੰਤ ਮਾਨ ਨੂੰ ਸਾਫ਼ ਕਰਨਾ ਚਾਹੀਦਾ ਹੈ ਕਿ ਕਿਤੇ ਉਹ ਕਿਸੇ ਅਸਿੱਧੇ ਤਰੀਕੇ ਨਾਲ ਗੁਰੂ ਘਰਾਂ ਦੇ ਪ੍ਰਬੰਧ ਤੇ ਕਾਬਜ਼ ਹੋਣ ਦੀ ਤਿਆਰੀ ਤੇ ਨਹੀਂ ਕਰ ਰਿਹਾ ।

iTree Network Solutions +91-8699235413

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਰਧਾਮਾਂ ਤੋਂ ਹੋ ਰਹੇ ਸਿੱਧੇ ਪ੍ਰਸਾਰਨ ਬਾਰੇ ਦਿੱਤੇ ਬਿਆਨ ਤੇ ਟਿੱਪਣੀ ਕਰਦਿਆਂ ਕੀਤਾ ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पूर्व प्रधानमंत्री मनमोहन सिंह के देहांत के बाद देश में है 7 दिन का राष्ट्रीय शोक… क्या रद्द होंगी नववर्ष की पार्टियां और 31...

Buland Kesari/7 days National Mourning; पूर्व प्रधानमंत्री सरदार मनमोहन सिंह का गत दिवस देहांत हो गया था। इसके बाद देश में 7 दिन का...

You cannot copy content of this page