Paramjit Sarna on Sukhpal Khaira Arrest (ਬੁਲੰਦ ਕੇਸਰੀ ਨਿਊਜ਼): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜਿਸ ਤਰ੍ਹਾਂ ਭੁਲੱਥ ਹਲਕੇ ਤੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸ. ਸੁਖਪਾਲ ਸਿੰਘ ਖਹਿਰਾ ਨੂੰ ਘਰ ਪੁਲਿਸ ਭੇਜਕੇ ਧਾੜਵੀਆਂ ਵਾਂਗ ਗ੍ਰਿਫਤਾਰ ਕੀਤਾ ਗਿਆ ਹੈ।
ਇਸਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਕੋਈ ਸਰਕਾਰ ਨਹੀਂ ਚੱਲ ਰਹੀ ਸਗੋਂ ਸਿਰਫ ਤੇ ਸਿਰਫ ਬਦਲਾਖੋਰੀ ਚੱਲ ਰਹੀ ਹੈ। ਇਹ ਵਿਚਾਰ ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਗੁਰੁਦੁਆਰਾ ਮੈਨੇਜਮੈਂਟ ਕਮੇਟੀ ਨੇ ਕਹੀ।
ਇਹ ਖ਼ਬਰ ਵੀ ਪੜ੍ਹੋ: *MLA Sukhpal Khaira तड़कसार गिरफ्तार, Live होकर जनता से की यह अपील*
ਸਰਨਾ ਨੇ ਕਿਹਾ ਕਿ ਕਿਉਂਕਿ ਇਹ ਸਭ ਜਾਣਦੇ ਹਨ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਲਗਾਤਾਰ ਭਗਵੰਤ ਮਾਨ ਸਰਕਾਰ ਦੀਆਂ ਗਲਤ ਤੇ ਲੁੱਟ ਖਸੁੱਟ ਵਾਲੀਆਂ ਨੀਤੀਆਂ ਦੀ ਆਲੋਚਨਾ ਤੱਥਾਂ ਤੇ ਅਧਾਰਿਤ ਕੀਤੀ ਜਾਂਦੀ ਰਹੀ ਹੈ ।
ਇਹ ਖ਼ਬਰ ਵੀ ਪੜ੍ਹੋ: *Jalandhar Crime News: बेखौफ लुटेरों का आतंक, मंडी जा रहे fruit विक्रेता को बनाया निशाना, नकदी व मोबाइल छीन मौके से फरार*
ਜਿਸਦੇ ਕਾਰਨ ਹਮੇਸ਼ਾ ਸਰਕਾਰ ਦੀ ਕਿਰਕਰੀ ਹੁੰਦੀ ਰਹੀ ਹੈ ਤਾਂ ਬੀਤੇ ਕੱਲ ਹੀ ਉਹਨਾਂ ਵੱਲੋਂ ਰਾਘਵ ਚੱਢੇ ਦੇ ਵਿਆਹ ਤੇ ਕੀਤੇ ਖਰਚ ਤੇ ਚੁੱਕੇ ਸਵਾਲਾਂ ਕਰਕੇ ਭਗਵੰਤ ਮਾਨ ਨੇ ਆਪਣੇ ਅਕਾਵਾਂ ਦੇ ਕਹਿਣ ਤੇ ਇਹ ਕਾਰਵਾਈ ਕਰਵਾਈ ਹੈ। ਜਦਕਿ ਇਸ ਮਾਮਲੇ ‘ਚ ਬਣਾਈ ਗਈ ਸਿੱਟ ਵੱਲੋਂ ਨਾ ਤੇ ਸ. ਸੁਖਪਾਲ ਸਿੰਘ ਖਹਿਰਾ ਨੂੰ ਤਲਬ ਕੀਤਾ ਗਿਆ ਤੇ ਨਾਲ ਹੀ ਇਸ ਕੇਸ ਵਿੱਚ ਸ. ਖਹਿਰਾ ਨੂੰ ਸੁਪਰੀਮ ਕੋਰਟ ਵੱਲੋਂ ਵੀ ਰਾਹਤ ਦਿੱਤੀ ਗਈ ਸੀ ।
ਇਹ ਖ਼ਬਰ ਵੀ ਪੜ੍ਹੋ: *Canada – Jalandhar Crime Sad News: कनाडा से गांव नौली में पहुंचा युवक का शव, 6 सितंबर को गया था कनाडा*
ਸਰਨਾ ਨੇ ਕਿਹਾ ਕਿ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਇਹ ਸਰਕਾਰ ਨਹੀ ਕਰ ਰਹੀ । ਇੱਕ ਰਿਪੋਰਟ ਮੁਤਾਬਕ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਪਿਛਲੇ 7 ਸਾਲਾਂ ਵਿੱਚ 544 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਉਹਨਾਂ ਵਿੱਚੋਂ 272 ਤਾਂ ਇਕੱਲੇ ਪਿਛਲੇ 19 ਮਹੀਨਿਆਂ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ ਹਨ ਤੇ ਅੱਜ ਹਾਲਤ ਇਹ ਹੈ ਕਿ ਸਰਕਾਰ ਤੋਂ ਆਸ ਲਾਹ ਚੁੱਕੇ ਪੰਜਾਬ ਦੇ ਲੋਕਾਂ ਨੇ ਜਦੋਂ ਆਪਣੇ ਪੱਧਰ ਤੇ ਨਸ਼ਾ ਤਸਕਰਾ ਖਿਲਾਫ ਕਮਰ ਕੱਸੀ ਹੈ।
ਇਹ ਖ਼ਬਰ ਵੀ ਪੜ੍ਹੋ: *Punjab Farmer-Railway News: ਪੰਜਾਬ ਵਿੱਚ ਮੁੜ ਰੇਲਾਂ ਰੋਕਣੀਆਂ ਸ਼ੁਰੂ; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਜਿਲਾ ਫਿਰੋਜ਼ਪੁਰ ਵਿੱਚ ਰੇਲ ਗੱਡੀਆਂ ਦਾ ਚੱਕਾ ਜਾਮ*
ਸਰਨਾ ਨੇ ਕਿਹਾ ਕਿ ਤਸਕਰਾਂ ਵੱਲੋਂ ਵਿਰੋਧ ਕਰਨ ਵਾਲਿਆਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ । ਤੇ ਸਰਕਾਰ ਬਿਲਕੁਲ ਮੂਕ ਦਰਸ਼ਕ ਬਣੀ ਹੋਈ ਹੈ । ਕਿਉਂਕਿ ਸਰਕਾਰ ਦਾ ਸੂਬੇ ਦਾ ਪ੍ਰਸ਼ਾਸਨ ਚਲਾਉਣ ਦੀ ਬਜਾਏ ਸਾਰਾ ਧਿਆਨ ਜਾਂ ਤਾਂ ਆਪਣੇ ਚਹੇਤਿਆਂ ਦੀਆਂ ਜੇਬਾਂ ਭਰਨ ਤੇ ਲੱਗਿਆ ਹੋਇਆ ਜਾਂ ਸਿਆਸੀ ਬਦਲਾਖੋਰੀ ਲਈ । ਤੇ ਉੱਧਰ ਪੰਜਾਬ ਦੇ ਬਰਛਿਆਂ ਵਰਗੇ ਪੁੱਤ ਚੁਣ ਚੁਣ ਕੇ ਮਾਰੇ ਜਾ ਰਹੇ ਹਨ ।
ਅੱਜ ਕੇਂਦਰ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਪੰਜਾਬ ਵਿੱਚ ਅਸਲ ਵਿੱਚ ਸਰਕਾਰ ਨਜ਼ਰ ਨਹੀਂ ਆ ਰਹੀਆਂ ਤਾਂਹੀ ਦਿਨ ਦਿਹਾੜੇ ਕਤਲ, ਲੁੱਟਾ ਖੋਹਾਂ, ਸ਼ਰੇਆਮ ਹੋ ਰਹੀਆਂ ਹਨ ਤੇ ਭਗਵੰਤ ਮਾਨ ਸਰਕਾਰ ਸਿਰਫ਼ ਬਦਲਾਖੋਰੀ ਲਈ ਸਾਰੇ ਸਿਸਟਮ ਨੂੰ ਵਰਤ ਰਹੀ ਹੈ ।
ਇਹ ਖ਼ਬਰ ਵੀ ਪੜ੍ਹੋ: *Jalandhar Crime News: ख़ाली प्लाट में ऐसा क्या मिला के चारों और फ़ैल गयी सनसनी!!! जांच में जुटी पुलिस*
ਮੌਜੂਦਾ ਸਰਕਾਰ ਨੇ ਆਪਣੀ ਬਦਲਾਖੋਰੀ ਪੂਰੀ ਕਰਨ ਵੱਲ ਪੂਰਾ ਧਿਆਨ ਦਿੱਤਾ ਹੋਇਆ ਹੈ ਤੇ ਜਿੱਥੇ ਕਾਰਵਾਈ ਕਰਨ ਦੀ ਲੋੜ ਹੈ ਉਥੇ ਸਰਕਾਰ ਘੇਸਲ ਵੱਟੀ ਬੈਠੀ ਹੈ ।
ਅੱਜ ਜਿਸ ਤਰ੍ਹਾਂ ਸਰਕਾਰ ਇਹ ਬਦਲਾ ਖੋਰੀ ਕਰ ਰਹੀ ਹੈ । ਇਸ ਲਈ ਪੰਜਾਬ ਦੇ ਲੋਕਾਂ ਨੂੰ ਤਕੜੇ ਹੋਕੇ ਇਸ ਸਰਕਾਰ ਨੂੰ ਘੇਰਨਾ ਚਾਹੀਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ ।
ਦੇਖੋ ਇਹ Video: ਕੀ ਬੀਤ ਰਹੀ ਹੈ ਹੀਰਾ ਪਨੀਰ ਵਾਲੇ ਦੇ ਨਾਲ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.