England Crime News: ਭਾਵੇਂ ਪੰਜਾਬੀਆਂ ਨੇ ਪੂਰੀ ਦੁਨੀਆਂ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪਰ ਤਲਾਅ ‘ਚ ਕੁਝ ਗੰਦੀਆਂ ਮੱਛੀਆਂ ਵੀ ਹੁੰਦੀਆਂ ਹਨ! ਇਸੇ ਤਰੀਕੇ ਦੇ ਕੁਝ ਪੰਜਾਬੀਆਂ ਨੇ England ਵਿੱਚ ਅਜਿਹਾ ਕਾਰਾ ਕੀਤਾ ਹੈ ਕਿ ਪੰਜਾਬੀਆਂ ਦਾ ਸਿਰ ਨੀਵਾਂ ਹੋ ਗਿਆ ਹੈ।
ਨਟਿੰਗਮ ਕਰਾਉਣ court ਨੇ ਆਪਣੇ ਹੀ ਰਿਸ਼ਤੇਦਾਰ ਵਿਅਕਤੀ ਨੂੰ kidnap ਕਰਨ ਅਤੇ ਮੁੜ ਉਸ ਲਈ ਉਸਦੇ ਪਰਿਵਾਰ ਵਾਲਿਆਂ ਤੋਂ ਢਾਈ ਲੱਖ ਪੌਂਡ ਦੀ ਫਰੋਤੀ ਮੰਗਣ ਦੇ ਮਾਮਲੇ ਵਿੱਚ ਪੰਜ ਪੰਜਾਬੀਆਂ ਅਤੇ ਇੱਕ ਗੋਰੇ ਨੂੰ ਸਖਤ ਸਜ਼ਾਵਾਂ ਸੁਣਾਈਆਂ ਹਨ।
ਨਟਿੰਗਮ police ਦੇ ਚੀਫ ਇੰਸਪੈਕਟਰ ਡਿਟੈਕਟਿਵ ਕਲੇਰ ਡੀਨ ਨੇ ਦੱਸਿਆ ਕਿ 43 ਸਾਲਾ ਪੀੜਤ ਆਪਣੇ ਪਿਤਾ ਦੇ ਜਨਮ ਦਿਨ ਲਈ ਪਾਰਟੀ ਕਰਨ ਲਈ ਹਾਲ ਬੁਕ ਕਰਾਉਣ ਲਈ ਘਰੋਂ ਗਿਆ ਸੀ। ਰਸਤੇ ਵਿੱਚ ਦੋ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰਕੇ ਉਸ ਨੂੰ kidnap ਕਰ ਲਿਆ ਅਤੇ ਉਸਦੀ ਪਤਨੀ ਅਤੇ ਪਿਤਾ ਤੋਂ ਢਾਈ ਲੱਖ ਪੌਂਡ ਦੀ ਫਰੋਤੀ ਮੰਗੀ ਸੀ।
ਪਰ ਇੰਗਲੈਂਡ ਦੀ police ਨੇ 32 ਘੰਟੇ ਵਿੱਚ ਹੀ ਮਾਮਲਾ ਹੱਲ ਕਰ ਲਿਆ। ਸਿਖਲਾਈ ਪ੍ਰਾਪਤ ਅਧਿਕਾਰੀਆਂ ਅਤੇ ਜਸੂਸਾਂ ਨੇ ਸਾਰੇ ਮਾਮਲੇ ਨੂੰ ਹਾਈਟੈਕ ਤਰੀਕੇ ਨਾਲ ਟਰੇਸ ਕੀਤਾ। ਗੱਡੀਆਂ ਦੀਆਂ ਨੰਬਰ ਪਲੇਟਾਂ ਤੋਂ data ਲੋਕੇਟ ਕਰਕੇ ਵੱਖ ਵੱਖ ਛਾਪੇ ਮਾਰੀਆਂ ਵਿੱਚ ਛੇ ਆਰੋਪੀਆਂ ਨੂੰ arrest ਕੀਤਾ ਹੈ।
ਆਰੋਪੀਆਂ ਨੇ ਆਪਣੇ ‘ਤੇ ਸ਼ਿਕੰਜਾ ਕਸਦਿਆਂ ਵੇਖ ਪੀੜਤ ਨੂੰ ਹੱਥ ਪੈਰ ਬੰਨ ਕੇ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਸੀ। ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ ਸਨ, ਪਰ ਉਸ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਮਾਮਲੇ ਵਿੱਚ ਫੜੇ ਗਏ ਆਰੋਪੀਆਂ ਨੂੰ ਨਾਟਿੰਗਮ ਕਰਾਉਣ court ਨੇ ਸਖਤ ਸਜ਼ਾਵਾਂ ਦਿੱਤੀਆਂ ਹਨ। ਇਸ ਵਿੱਚ 58 ਸਾਲਾ ਦਰਸ਼ਨ ਰਾਠੂਰ ਨੂੰ 16 ਸਾਲ ਦੀ ਸਜ਼ਾ, 30 ਸਾਲਾ ਸਿਰਵਾਨ ਰਾਠੋਰ ਨੂੰ 13 ਸਾਲ ਦੀ ਸਜ਼ਾ, 34 ਸਾਲਾ ਇੰਦਰਪਾਲ ਸਿੰਘ ਨੂੰ 14 ਸਾਲ ਦੀ ਸਜ਼ਾ, 20 ਸਾਲਾ ਜੈਮੀ ਰੈਗਿਟ ਨੂੰ 12 ਸਾਲ ਦੀ ਸਜ਼ਾ, 56 ਸਾਲਾ ਨਰਵੀਰ ਸਿੰਘ ਨੂੰ ਛੇ ਸਾਲ ਦੀ ਸਜ਼ਾ, 39 ਸਾਲਾ ਖਾਲਸਾ ਜੋਗਾ ਸਿੰਘ ਦਿਗਪਾਲ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ ਹੈ।
News from this Link https://www.24punjabinewsworld.com/news/13386
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.