Loksabha elections News Chandigarh akali dal: ਚੰਡੀਗੜ੍ਹ ਤੋਂ ਬੇਹਦ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ Lok Sabha ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਅਕਾਲੀ ਦਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣੀ ਲੋਕ ਸਭਾ ਦੀ ਟਿਕਟ ਵੀ ਸੁਖਬੀਰ ਬਾਦਲ ਨੂੰ ਵਾਪਸ ਕਰ ਦਿੱਤੀ।
ਹਰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ Shiromani Akali Dal Chandigarh ਤੋਂ ਪਹਿਲੀ ਵਾਰ Lok Sabha ਚੋਣਾਂ ਵਿੱਚ ਉਤਰਿਆ ਹੈ। ਜਦੋਂ ਉਸ ਨੂੰ ਟਿਕਟ ਦਿੱਤੀ ਗਈ ਤਾਂ ਉਸਨੇ Sukhbir Badal ਨੂੰ ਸਪਸ਼ਟ ਕਿਹਾ ਸੀ ਕਿ ਉਸਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੀ ਲੋੜ ਰਹੇਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਕੋਲ ਉਹਨਾਂ ਜੋਗਾ ਸਮਾਂ ਹੀ ਨਹੀਂ ਹੈ। ਉਹ ਬਾਕੀ ਦੀਆਂ 13 ਸੀਟਾਂ ‘ਤੇ ਪ੍ਰਚਾਰ ਕਰ ਰਹੇ ਹਨ ਪਰ ਚੰਡੀਗੜ੍ਹ ਨੂੰ ਉਹ ਭੁੱਲ ਹੀ ਗਏ ਹਨ।
ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਉਹ ਇੱਕ ਗਰੀਬ ਕਿਸਾਨ ਦੇ ਬੇਟੇ ਹਨ ਅਤੇ ਉਹਨਾਂ ਕੋਲ ਇਨਾ ਪੈਸਾ ਨਹੀਂ ਹੈ ਕਿ ਉਹ ਬਿਨਾਂ ਪਾਰਟੀ ਫੰਡ ਦੇ ਚੋਣ ਲੜ ਸਕਣ।
ਉਹਨਾਂ ਕਿਹਾ ਕਿ ਮੈਂ ਆਪਣੇ ਦਮ ‘ਤੇ ਤਿੰਨ ਵਾਰ ਨਗਰ ਨਿਗਮ ਕੌਂਸਲਰ ਚੋਣ ਲੜੀ ਹੈ ਅਤੇ ਜਿੱਤੀ ਹੈ। ਮੇਰੇ ਪਿਤਾ ਜੀ ਨਹੀਂ ਹਨ ਪਰ ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਪਿਤਾ ਬਰਾਬਰ ਇਹੀ ਹੋ। ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ। ਇਸ ਲਈ ਚੰਗਾ ਇਹੋ ਹੈ ਕਿ ਮੈਂ ਪਾਰਟੀ ਛੱਡ ਕੇ ਚੋਣਾਂ ਤੋਂ ਪਿੱਛੇ ਹਟ ਜਾਵਾਂ।
⚖️ * I am the son of a poor farmer, Sukhbir Badal doesn’t even have time to spare for me! Saying this, the Lok Sabha candidate returned the ticket and left the Akali Dal.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.