Jalandhar News: Gurmat camp in summer holidays; ਗੁਰੂਦਵਾਰਾ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ ਜਲੰਧਰ ਵਿਚ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਕੁਦਰਤ ਅਤੇ ਗੁਰੂ ਨਾਲ ਜੋੜਨ ਦਾ ਤੋਹਫਾ ਦਿੰਦੇ ਹੋਏ ਗੁਰਮਤਿ ਕਲਾਸਾਂ ਦੀ ਆਰੰਭਤਾ ਕੀਤੀ ਗਈ|
ਇਹ ਗੁਰਮਤਿ ਕੈੰਪ ਮਿਤੀ 8 ਜੂਨ ਤੋਂ ਆਰੰਭ ਹੋ ਕੇ 20 ਜੂਨ ਸ਼ਾਮ 5:00 ਵਜੇ ਤੋਂ 6:30 ਵਜੇ ਤਕ ਚਲਣਗੇ | ਜਿਸ ਵਿਚ ਬੱਚਿਆਂ ਨੂੰ ਸਾਡੇ ਮਹਾਨ੍ ਵਿਰਸੇ ਸਾਡੇ ਅਣਮੁੱਲੇ ਇਤਿਹਾਸ ਨਾਲ ਜੋੜ੍ਹਿਆ ਜਾਵੇਗਾ , ਗੁਰਬਾਣੀ ਸ਼ੁੱਧ ਉਚਾਰਨ ਕਰਵਾਇਆ ਜਾਵੇਗਾ ਅਤੇ ਅੰਤ ਵਿਚ ਲਿਖਤੀ ਪ੍ਰੀਖਿਆ ਲਈ ਜਾਵੇਗੀ | ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿਤੇ ਜਾਣਗੇ |
ਇਸ ਮੌਕੇ ਬੀਬੀ ਅਮਰਜੀਤ ਕੌਰ, ਬੀਬੀ ਪ੍ਰੀਤ ਕੌਰ, ਸਰਦਾਰ ਜਰਨੈਲ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਸੁਰਿੰਦਰਪਾਲ ਸਿੰਘ , ਭਾਈ ਪਵਨਦੀਪ ਸਿੰਘ, ਭਾਈ ਹਰਿੰਦਰ ਸਿੰਘ, ਭਾਈ ਧਰਮਜੀਤ ਸਿੰਘ ਆਦਿ ਮੌਜੂਦ ਰਹੇ |
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.