Punjab News: In Amritsar badmash attacked on police man, see video;
Amritsar ਦੀ ਆਈ.ਐਚ. ਮਾਰਕੀਟ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਦੀ ਬੁਲੰਦ ਕੇਸਰੀ ਟੀਵੀ ਪੁਸ਼ਟੀ ਤਾਂ ਨਹੀਂ ਕਰਦਾ। ਪਰ ਵੀਡੀਓ ਵਿੱਚ ਜੋ ਵੇਖਣ ਨੂੰ ਮਿਲ ਰਿਹਾ ਹੈ ਬੇਹਦ ਹੈਰਾਨੀਜਨਕ ਹੈ।
ਵੀਡੀਓ ਵਿੱਚ ਸਾਫ਼ ਵੇਖਣ ਨੂੰ ਮਿਲ ਰਿਹਾ ਹੈ ਕਿ ਰਾਤ ਦੇ ਸਮੇਂ ਤਿੰਨ ਬਦਮਾਸ਼ IH market ਬਾਜ਼ਾਰ Amritsar ਵਿੱਚ ਅਵਾਰਾਗਰਦੀ ਕਰਦੇ ਜਾ ਰਹੇ ਹਨ। ਜਿਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਨੇ ਰੋਕਿਆ ਅਤੇ ਉਨਾਂ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ। ਪਰ ਏਨੇ ਨੂੰ ਇੱਕ ਲੜਕੇ ਨੇ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ Police ਮੁਲਾਜ਼ਮ ਤੇ ਹਮਲਾ ਕਰ ਦਿੱਤਾ ਅਤੇ ਉਸਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਬਾਅਦ ਵਿੱਚ ਉਥੋਂ ਭੱਜ ਗਏ।
ਮਾਮਲਾ ਬੇਹਦ ਸੰਵੇਦਿਨਸ਼ੀਲ ਅਤੇ ਹੈਰਾਨੀਜਨਕ ਹੈ। ਜਿਸ ਤਰੀਕੇ ਨਾਲ Police ਮੁਲਾਜ਼ਮ ‘ਤੇ ਹਮਲਾ ਹੋਇਆ! ਇਸ ਤੋਂ ਸਾਫ ਹੈ ਕਿ ਨਜਾਇਜ਼ ਹਥਿਆਰ ਰੱਖਣ ਵਾਲੇ ਇਹ ਅਵਾਰਾਗਰਦ ਲੁਟੇਰੇ ਕਾਨੂੰਨ ਅਤੇ ਪੁਲਿਸ ਦੇ ਡਰ ਨੂੰ ਨਹੀਂ ਮੰਨਦੇ।
ਅਜਿਹੇ ਬਦਮਾਸ਼ਾਂ ਵੱਲੋਂ ਆਏ ਦਿਨ ਪੂਰੇ ਪੰਜਾਬ ਵਿੱਚ ਲੁਟਾ ਖੋਹਾਂ ਕੀਤੀਆਂ ਜਾਂਦੀਆਂ ਹਨ। ਜਿਨਾਂ ਨਾਲ Punjab ਵਾਸੀਆਂ ਵਿੱਚ ਭੈ ਅਤੇ ਚਿੰਤਾ ਵੱਧਦੀ ਜਾ ਰਹੀ ਹੈ।
ਵੇਖਣਾ ਹੋਵੇਗਾ ਕਿ CCTV Video ਵਿੱਚ ਨਜ਼ਰ ਆਉਂਦੇ ਇਹਨਾਂ ਬਦਮਾਸ਼ਾਂ ਨੂੰ ਪੁਲਿਸ ਕਾਬੂ ਕਰਕੇ ਇਹਨਾਂ ਖਿਲਾਫ ਕਿਵੇਂ ਸਖਤ ਕਾਰਵਾਈ ਕਰਦੀ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.