Buland kesari;-ਮਨੁੱਖਤਾ ਦੀ ਸੇਵਾ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ DIGITAL MEDIA ASSOCIATION (REGD.) DMA ਵਲੋਂ ਸਿਵਲ ਸਰਜਨ ਜਲੰਧਰ ਦੀ ਅਗਵਾਈ ਵਿੱਚ “ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਮਿਤੀ 28-09-2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ ਸਵੇਰੇ 10 ਵਜੇ ਲੈ ਕੇ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ DMA ਦੇ ਪ੍ਰਧਾਨ ਅਮਨ ਬੱਗਾ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ ਅਤੇ DMA ਜਲੰਧਰ ਕੈਂਟ ਦੇ ਇੰਚਾਰਜ ਹਰਸ਼ਰਨ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾ. ਗੁਰਪ੍ਰੀਤ ਕੌਰ SMO, Eye Mobile Unit, ਜਲੰਧਰ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਪੜਤਾਲ ਕਰਨਗੇ। ਮਰੀਜਾਂ ਨੂੰ Eye Drops ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ Cantt Optical Piont ਵਲੋਂ ਆਰਥਿਕ ਪੱਖੋਂ ਕਮਜ਼ੋਰ ਮਰੀਜਾਂ ਨੂੰ ਐਨਕਾਂ ਬਿਲਕੁੱਲ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਦੂਜੇ ਹੋਰ ਮਰੀਜ ਵੀ (No Profit No Loss) ਵਾਜਿਬ ਰੇਟਾਂ ਤੇ ਐਨਕਾਂ ਲੈ ਸਕਦੇ ਹਨ। ਇਸ ਕੈਂਪ ਵਿੱਚ ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ ਅਤੇ ਲੈਂਸ ਵੀ ਮੁਫ਼ਤ ਪਾਏ ਜਾਣਗੇ।
ਇਸ ਮੌਕੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਗੁਰਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ, ਸਰਪ੍ਰਸਤ ਪ੍ਰਦੀਪ ਵਰਮਾ, ਮੁੱਖ ਸਲਾਹਕਾਰ ਜਸਵਿੰਦਰ ਸਿੰਘ ਆਜ਼ਾਦ, ਚੀਫ਼ ਕੋਆਰਡੀਨੇਟਰ ਸੁਮੇਸ਼ ਸ਼ਰਮਾ, ਪੀਆਰਔ ਧਰਮਿੰਦਰ ਸੋਂਧੀ, ਸੀਨੀਅਰ ਉਪ ਪ੍ਰਧਾਨ ਅਮਰਪ੍ਰੀਤ ਸਿੰਘ ਅਤੇ ਮਹਾਬੀਰ ਸੇਠ, ਉਪ ਪ੍ਰਧਾਨ ਨਰਿੰਦਰ ਗੁਪਤਾ ਸੰਦੀਪ ਵਰਮਾ, ਵਰਿੰਦਰ ਸ਼ਰਮਾ, ਕਪਿਲ ਗਰੋਵਰ, ਸੀਨੀਅਰ ਉਪ ਪ੍ਰਧਾਨ ਮਹਿਲਾ ਵਿੰਗ ਨੀਤੁ ਕਪੂਰ, ਅਤੇ ਜਲੰਧਰ ਕੈਂਟ ਦੇ ਇੰਚਾਰਜ ਹਰਸ਼ਰਨ ਸਿੰਘ ਚਾਵਲਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ। ਵਧੇਰੇ ਜਾਣਕਾਰੀ ਲਈ Mob. No. 99158- 75333, 94656-89300, 98761-23929, 98621-68090, 98726-90888 के मैथतर रीडर ना ਸਕਦਾ ਹੈ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.