Buland Kesari :- Punjab : ਫ਼ਿਰੋਜ਼ਪੁਰ ‘ਚ ਚੋਰ ਬੇਖੌਫ਼ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਲੋਕ ਕਾਫੀ ਚਿੰਤਤ ਹਨ। ਬੀਤੀ ਅੱਧੀ ਰਾਤ ਨੂੰ ਚੋਰਾਂ ਨੇ ਆਦਰਸ਼ ਨਗਰ ਫ਼ਿਰੋਜ਼ਪੁਰ ਸ਼ਹਿਰ ਦੀ ਕੋਠੀ ਨੰਬਰ 30 ਵਿੱਚ ਇੱਕ ਨਾਮੀ ਨੌਜਵਾਨ ਵਕੀਲ ਦੇ ਘਰ ਦਾਖ਼ਲ ਹੋ ਕੇ ਦੋ ਮੋਬਾਈਲ ਫ਼ੋਨ ਅਤੇ ਨਕਦੀ ਚੋਰੀ ਕਰ ਲਈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
*Punjab By poll 2024: ਜ਼ਿਮਨੀ ਚੋਣਾਂ ਨੂੰ ਲੈ ਕੇ BJP ਨੇ 40 ਸਟਾਰ ਪ੍ਰਚਾਰਕਾਂ (BJP star campaigners List) ਦੀ ਸੂਚੀ ਕੀਤੀ ਜਾਰੀ*
Punjab :- ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੌਰਵ ਨੰਦਰਾਯੋਗ ਪੁੱਤਰ ਨਰਿੰਦਰ ਕੁਮਾਰ ਨੰਦਰਾਯੋਗ ਨੇ ਦੱਸਿਆ ਕਿ ਜਦੋਂ ਉਹ ਅਤੇ ਉਸ ਦਾ ਪਰਿਵਾਰ ਸੁੱਤੇ ਪਏ ਸਨ ਤਾਂ ਚੋਰ ਉਸ ਦੇ ਕਮਰੇ ਵਿਚ ਦਾਖਲ ਹੋਏ ਅਤੇ ਉਸ ਦਾ ਐੱਸ.22 ਸੈਮਸੰਗ ਮੋਬਾਈਲ ਫੋਨ ਅਤੇ ਉਸ ਦੀ ਪਤਨੀ ਚੇਤਨਾ (ਅਧਿਆਪਕ, ਸਰਕਾਰੀ ਸਕੂਲ ਸ਼ੇਰਖਾਨ) ਦਾ ਸੈਮਸੰਗ ਐੱਸ20 ਐੱਫ.ਈ ਮੋਬਾਈਲ ਚੋਰੀ ਕਰ ਲਿਆ।
*ਗੰਦੀਆਂ ਫਿਲਮਾਂ ਦੇਖਣ ਦੀ ਆਦੀ ਪਤਨੀ ਆਪਣੇ ਪਤੀ ਨੂੰ ਮਾਰਦੀ ਸੀ ਤਾਅਨੇ, High Court ਨੇ ਸੁਣਾ ਦਿੱਤਾ ਇਹ ਹੁਕਮ?*
Punjab :- ਫੋਨ ਤੇ ਪਤਨੀ ਦਾ ਪਰਸ ‘ਚੋਂ ਕਰੀਬ 10/12 ਹਜ਼ਾਰ ਰੁਪਏ ਚੋਰੀ ਹੋ ਗਏ। ਉਸ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਦੇਖਿਆ ਕਿ ਇੱਕ ਨਕਾਬਪੋਸ਼ ਚੋਰ ਜਿਸ ਨੇ ਚੈੱਕ ਕਮੀਜ਼ ਅਤੇ ਨੀਲੀ ਜੀਨ ਪੈਂਟ ਪਾਈ ਹੋਈ ਸੀ, ਉਸ ਨੇ ਪੌੜੀਆਂ ਉਤਰ ਕੇ ਕਰੀਬ 1:35 ਵਜੇ ਘਰ ‘ਚ ਦਾਖਲ ਹੋ ਕੇ 1:35 ‘ਤੇ ਚੋਰੀ ਕਰ ਲਈ।
ਇਸ ਚੋਰੀ ਸਬੰਧੀ ਐਡਵੋਕੇਟ ਗੌਰਵ ਨਦਰਯੋਗ ਨੇ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਫੜ ਕੇ ਉਸ ਦਾ ਮੋਬਾਈਲ ਫ਼ੋਨ ਅਤੇ ਨਕਦੀ ਵਾਪਸ ਕਰਵਾਈ ਜਾਵੇ ਅਤੇ ਦਿਨੋ-ਦਿਨ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਜਾਣ |
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.