ਕਲੋਨੀ ਵਾਲਿਆਂ ਨੇ ਕਿਹਾ ਨਗਰ ਨਿਗਮ ਅਧਿਕਾਰੀਆਂ ਖਿਲਾਫ ਵੀ ਜਾਵਾਂਗੇ ਕੋਰਟ ਵਿੱਚ!
Illigal building/ Buland Kesari: ਗੜਾ ਰੋਡ ‘ਤੇ ਡਿਫੈਂਸ ਕਲੋਨੀ ਦੇ ਸਾਹਮਣੇ ਮੁੱਖ ਮਾਰਗ ‘ਤੇ ਬਣ ਰਹੀਆਂ ਦੋ ਕਮਰਸ਼ੀਅਲ ਇਮਾਰਤਾਂ ਜਿਨਾਂ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੋਹਾਂ ਦੇ ਨਕਸ਼ੇ ਪਾਸ ਹਨ।
Read This: *जालंधर के बदनाम कार एजेंट Kalra ने कैसे Mustang car का लाखों का tax चुराया? देखिए रसीद और RC block का सबूत!*
ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਇਮਾਰਤ ਵੱਲੋਂ ਬੇਸਮੈਂਟ ਵੀ ਬਣਾਈ ਗਈ ਹੈ ਅਤੇ ਅੱਗੇ ਪਾਰਕਿੰਗ ਸਪੇਸ ਛੱਡੀ ਗਈ ਹੈ। ਪਰ ਉੱਥੇ ਹੀ ਦੂਜੇ ਪਾਸੇ ਦੂਸਰੀ ਕਮਰਸ਼ੀਅਲ ਇਮਾਰਤ ਵੱਲੋਂ ਅੱਗੇ ਕੋਈ ਵੀ ਪਾਰਕਿੰਗ ਸਪੇਸ ਨਹੀਂ ਛੱਡੀ ਗਈ!
Read This: *जालंधर के K अक्षर वाले बदनाम कार एजेंट ने कर दिया बड़ा कांड! Part: 1*
ਜਿਸ ਕਾਰਨ ਨਾਲ ਲੱਗਦੀਆਂ ਰਿਹਾਇਸ਼ੀ ਕਲੋਨੀਆਂ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ‘ਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ! ਇਸ ਬਾਰੇ ਡਿਫੈਂਸ ਕਲੋਨੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਦ
ਰੰਧਾਵਾ ਜੀ ਅਤੇ ਜਨਰਲ ਸਕੱਤਰ ਹਰਬਿੰਦਰ ਸਿੰਘ ਪ੍ਰਿੰਸ ਵੱਲੋਂ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਗਈ ਹੈ।
Read This: *जालंधर BJP के दिग्गज बने तमाशबीन? जनता crime से परेशान पर बीजेपी वाले कांग्रेसी बाहुबली नेता के आगे बौने साबित!*
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਡਿਫੈਂਸ ਕਲੋਨੀ ਦੇ ਬਾਹਰ ਬਣ ਰਹੀ ਇਸ ਇਮਾਰਤ ਦੇ ਕਾਰਨ ਸਾਰੇ ਇਲਾਕੇ ਵਿੱਚ ਆਉਣ ਵਾਲੇ ਸਮੇਂ ਵਿੱਚ ਭਾਰੀ ਟਰੈਫਿਕ ਜਾਮ ਰਹੇਗਾ! ਕਿਉਂਕਿ ਜਿਸ ਕਮਰਸ਼ੀਅਲ ਇਮਾਰਤ ਦੀ ਸ਼ਿਕਾਇਤ ਕੀਤੀ ਗਈ ਹੈ ਉਸਨੇ ਪਾਰਕਿੰਗ ਸਪੇਸ ਨਹੀਂ ਛੱਡੀ!
ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸਦਾ ਨਕਸ਼ਾ ਪਾਸ ਹੈ! ਵੱਡਾ ਸਵਾਲ ਇਹ ਹੈ ਕਿ ਜਦੋਂ ਕਮਰਸ਼ੀਅਲ ਇਮਾਰਤ ਨੇ ਪਾਰਕਿੰਗ ਸਪੇਸ ਨਹੀਂ ਛੱਡੀ ਤਾਂ ਕਿਸ ਅਧਾਰ ‘ਤੇ ਇਸ ਦਾ ਨਕਸ਼ਾ ਪਾਸ ਕੀਤਾ ਗਿਆ?
ਡਿਫੈਂਸ ਕਲੋਨੀ ਦੇ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਚਾਰ ਸ਼ਿਕਾਇਤਾਂ ਨਗਰ ਨਿਗਮ ਨੂੰ ਕੀਤੀਆਂ ਗਈਆਂ ਸਨ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਵੀ ਨੇ ਸਰਕੀ? ਉਲਟਾ ਉਹ ਸਭ ਨੂੰ ਮਿਸਗਾਈਡ ਕਰ ਰਹੇ ਹਨ ਕਿ ਨਕਸ਼ਾ ਪਾਸ ਹੈ!
ਨਕਸ਼ਾ ਕਿਵੇਂ ਪਾਸ ਹੋਇਆ ਇਸ ਦੀ ਵੀ ਜਾਂਚ ਦੀ ਮੰਗ ਕੀਤੀ ਗਈ ਹੈ। ਉਹਨਾਂ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਕਿ ਨਿਗਮ ਅਧਿਕਾਰੀ ਕਿਸ ਤਰੀਕੇ ਦੇ ਨਾਲ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਨਜਾਇਜ਼ ਇਮਾਰਤਾਂ ਦੀ ਉਸਾਰੀ ਕਰਵਾ ਰਹੇ ਹਨ ਅਤੇ ਇਸ ਤੋਂ ਆਉਣ ਵਾਲਾ ਪੈਸਾ ਕਿਸ ਦੀ ਜੇਬ ਵਿੱਚ ਜਾ ਰਿਹਾ ਹੈ?
ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਦੇ ਬਾਵਜੂਦ ਵੀ ਇਸ ਇਮਾਰਤ ਨੂੰ ਸੀਲ ਨਹੀਂ ਕੀਤਾ ਗਿਆ ਤਾਂ ਉਹ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਇਮਾਰਤ ਦੇ ਮਾਲਿਕ ਦੇ ਖਿਲਾਫ ਜਲਦੀ ਹੀ ਕੋਰਟ ਵਿੱਚ ਕੇਸ ਦਾਇਰ ਕਰਨਗੇ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.