iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਸਿੱਖਾਂ ਦਾ ਅਕਸ ਵਿਗਾੜਨ ਵਾਲੀ ਫਿਲਮ ਐਮਰਜੈਂਸੀ ਨੂੰ ਬੰਦ ਕਰਵਾਉਣ ਸਬੰਧੀ ਮਾਣਯੋਗ...

ਸਿੱਖਾਂ ਦਾ ਅਕਸ ਵਿਗਾੜਨ ਵਾਲੀ ਫਿਲਮ ਐਮਰਜੈਂਸੀ ਨੂੰ ਬੰਦ ਕਰਵਾਉਣ ਸਬੰਧੀ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਫ਼ਿਲਮ ਐਮਰਜੈਂਸੀ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਨੀਤੀਗਤ ਢੰਗ ਨਾਲ ਬਣਾਈ ਗਈ ਹੈ- ਵਫ਼ਦ

ਜਲੰਧਰ 17 ਜਨਵਰੀ ( ‌‌ ) ਸਿੱਖਾਂ ਦਾ ਅਕਸ ਵਿਗਾੜਨ ਵਾਲੀ ਫਿਲਮ ਐਮਰਜੈਂਸੀ ਨੂੰ ਬੰਦ ਕਰਵਾਉਣ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਆਦੇਸ਼ਾਂ ਤੇ ਸਵੇਰੇ ਰਿਲਾਇੰਸ ਮੋਲ ਛੋਟੀ ਬਾਰਾਂਦਰੀ,ਪੀਵੀਆਰ 66 ਫੁੱਟੀ ਰੋਡ,ਪੀਵੀਆਰ ਫਰੈਂਡਜ,ਪੀਵੀਆਰ ਐਮ ਬੀ ਡੀ ਵਿਖੇ ਰਣਜੀਤ ਸਿੰਘ ਰਾਣਾ, ਮਨਿੰਦਰਪਾਲ ਸਿੰਘ ਗੁੰਬਰ, ਜਸਵਿੰਦਰ ਸਿੰਘ ਮੈਨੇਜਰ ਕਰਤਾਰਪੁਰ ਸਾਹਿਬ, ਗੁਰਬਖਸ਼ ਸਿੰਘ ਮੈਨੇਜਰ ਸੁਲਤਾਨਪੁਰ ਲੋਧੀ, ਮੋਹਨ ਸਿੰਘ ਮੈਨੇਜਰ ਸੰਗ ਢੇਸੀਆਂ, ਕੰਵਲਜੀਤ ਸਿੰਘ ਮੈਨੇਜਰ ਮੌਂ ਸਾਹਿਬ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਇਨ੍ਹਾਂ ਸਥਾਨਾਂ ਤੇ ਪਹੁੰਚੇ ਤੇ ਜ਼ਿਮੇਵਾਰ ਵਿਅਕਤੀਆਂ ਨਾਲ ਫਿਲਮ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਵਲੋਂ ਫਿਲਮ ਨਾ ਚਲਾਉਣ ਦਾ ਭਰੋਸਾ ਦਿੱਤਾ ਗਿਆ।ਇਸ ਉਪਰੰਤ ਵਫ਼ਦ ਵਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਬਿਧੀ ਰਾਜਾ ਸਿੰਘ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਵਫ਼ਦ ਨੇ ਗੱਲਬਾਤ ਕਰਦਿਆਂ ਕਿਹਾ ਕਿ 1984 ‘ਚ ਸਿੱਖਾਂ ਦੇ ਸਰਬਉੱਚ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਈ ਹੋਰ ਅਸਥਾਨਾਂ ਉਪਰ ਕੀਤੇ ਮਾਰੂ ਹਮਲੇ ਦੇ ਨਾਲ-ਨਾਲ ਸਿੱਖ ਕਤਲਿਆਮ ਤੇ ਨਸਲਕੁਸ਼ੀ ਨੂੰ ਦਬਾ ਕੇ ਸਿੱਖ ਵਿਰੋਧੀ ਏਜੰਡੇ ਤਹਿਤ ਸਿੱਖ ਕੌਮ ਵਿਰੁੱਧ ਜ਼ਹਿਰ ਉਗਲਣ ਦੀ ਭਾਵਨਾ ਨਾਲ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵਲੋਂ ਬਣਾਈ ਫਿਲਮ ਐਮਰਜੈਂਸੀ ਬਦਨਾਮ ਕਰਨ ਦੇ ਮੰਤਵ ਨਾਲ ਨੀਤੀਗਤ ਢੰਗ ਨਾਲ ਬਣਾਈ ਗਈ ਹੈ।ਇਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਜੇਕਰ ਇਹ ਫਿਲਮ ਲਗਾਈ ਜਾਂਦੀ ਹੈ ਤਾਂ ਅਸੀਂ ਇਸ ਦਾ ਸਖ਼ਤੀ ਨਾਲ ਵਿਰੋਧ ਕਰਨ ਲਈ ਮਜਬੂਰ ਹੋਵਾਂਗੇ।
ਇਸ ਮੌਕੇ ਅੰਮ੍ਰਿਤ ਬੀਰ ਸਿੰਘ, ਜਥੇਦਾਰ ਅਜੀਤ ਸਿੰਘ ਮਿੱਠੂ ਬਸਤੀ,ਭਜਨ ਲਾਲ ਚੋਪੜਾ, ਮਹਿੰਦਰ ਸਿੰਘ ਗੋਲੀ, ਗਿਆਨ ਸਿੰਘ, ਵਰਿਆਮ ਸਿੰਘ, ਜਗਦੀਸ਼ ਸਿੰਘ,ਅਰੁਣ ਕੁਮਾਰ, ਹਰਪ੍ਰੀਤ ਸਿੰਘ ਬਾਂਸਲ, ਅਵਤਾਰ ਸਿੰਘ ਸੰਤ ਨਗਰ,ਗੋਰਵ ਭਗਤ,ਅਮਿਤ ਕੁਮਾਰ ਭਗਤ, ਫੁੱਮਣ ਸਿੰਘ ਲਾਲ ਸਿੰਘ, ਪਲਵਿੰਦਰ ਸਿੰਘ ਭਾਟੀਆ,ਮੀਤ ਮੈਨੇਜਰ ਚੈਂਚਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਹਰਜੀਤ ਸਿੰਘ,ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ,ਹਰਪ੍ਰੀਤ ਸਿੰਘ, ਪਵਨਦੀਪ ਸਿੰਘ ਸਲਵੰਤ ਸਿੰਘ, ਭਾਈ ਜਸਵਿੰਦਰ ਸਿੰਘ ਖਡੂਰ ਸਾਹਿਬ , ਸੁਖਵਿੰਦਰ ਸਿੰਘ ਮੈਨੇਜਰ,
ਭਾਈ ਜਗਦੇਵ ਸਿੰਘ,
ਭਾਈ ਪਰਮਜੀਤ ਸਿੰਘ ਪ੍ਰਚਾਰਕ , ਭਾਈ ਜਗਜੀਤ ਸਿੰਘ,
ਭਾਈ ਫਰਿਆਦ ਸਿੰਘ,
ਭਾਈ ਕੁਲਜੀਤ ਸਿੰਘ
ਭਾਈ ਮਨਜੀਤ ਸਿੰਘ,
ਭਾਈ ਸਰਵਣ ਸਿੰਘ,ਭ ਆਦਿ ਹਾਜ਼ਰ ਸਨ।

ਫੋਟੋ ਕੈਪਸਨ
ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਰਣਜੀਤ ਸਿੰਘ ਰਾਣਾ, ਮਨਿੰਦਰਪਾਲ ਸਿੰਘ ਗੁੰਬਰ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਗੁਰਬਖਸ਼ ਸਿੰਘ ਮੈਨੇਜਰ, ਜਸਵਿੰਦਰ ਸਿੰਘ ਮੈਨੇਜਰ ਤੇ ਹੋਰ


WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

सैलून में हंगामा:पार्टनरशिप के लेकर विवाद, महिला ने लगाए उत्पीड़न करने और जबरन कब्जे के आरोप

Buland kesari/पंजाब के लुधियाना में सराभा नगर स्थित हेयर मास्टर सैलून में हंगामा हो गया। सैलून में काम कर रही एक महिला ने अपने...

You cannot copy content of this page