Buland kesari ;- Bike, Auto ਤੋਂ ਲੈ ਕੇ ਕਾਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਸੀਂ ਸਾਰਿਆਂ Ola-Uber ਵਰਗੀਆਂ ਐਪ-ਆਧਾਰਿਤ ਟੈਕਸੀ ਸੇਵਾਵਾਂ ਦਾ ਇਸਤੇਮਾਲ ਕੀਤਾ ਹੈ। ਓਲਾ ਤੇ ਉਬਰ ਨੇ ਭਾਰਤੀ ਬਾਜ਼ਾਰ ਵਿਚ ਆਪਣੀ ਥਾਂ ਬਣਾ ਲਈ ਹੈ ਤੇ ਹੁਣ ਇਹ ਸਭ ਤੋਂ ਲੋਕਪ੍ਰਿਯ ਟੈਕਸੀ ਸੇਵਾਵਾਂ ਬਣ ਗਈਆਂ ਹਨ। ਹਾਲਾਂਕਿ ਇਨ੍ਹਾਂ ਟੈਕਸੀ ਸੇਵਾਵਾਂ ‘ਤੇ ਲੋਕਾਂ ਦੀ ਨਿਰਭਰਤਾ ਕਾਰਨ ਕਦੇ-ਕਦੇ ਗਾਹਕਾਂ ਤੋਂ ਵੱਧ ਫੀਸ ਵਸੂਲਦੇ ਹਨ ਤੇ ਕਈ ਵਾਰ ਵਸੂਲਿਆ ਗਈ ਰਕਮ ਕਾਫੀ ਵੱਧ ਹੁੰਦੀ ਹੈ। ਅਸਲ ਵਿਚ ਜੇਕਰ ਤੁਸੀਂ ਦੋ ਵੱਖ-ਵੱਖ ਉਪਕਰਣਾਂ ‘ਤੇ ਟੈਕਸੀ ਦੀ ਭਾਲ ਕਰਦੇ ਹੋ ਤਾਂ ਕੀਮਤਾਂ ਵਿਚ ਕਾਫੀ ਫਰਕ ਹੁੰਦਾ ਹੈ।ਇਸ ਨੂੰ ਦੇਖਦੇ ਹੋਏ ਸਰਕਾਰ ਨੇ ਆਪਣੀ ਖੁਦ ਦੀ ਐਪ ਆਧਾਰਿਤ ਟੈਕਸੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ‘ਚ ਇਸ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਘੱਟ ਲਾਗਤ ‘ਤੇ ਇਕ ਆਪਸ਼ਨਲ ਟੈਕਸੀ ਸਰਵਿਸ ਆਫਰ ਕਰਨਾ ਤੇ ਡਰਾਈਵਰਾਂ ਨੂੰ ਬੇਹਤਰ ਤਨਖਾਹ ਦੇਣਾ ਹੈ। ਭਾਰਤੀ ਸਰਕਾਰ ਦਾ ਟੀਚਾਓਲਾ ਤੇ ਉਬਰ ਟੈਕਸੀ ਸੇਵਾਵਾਂ ਦੇ ਬਾਜ਼ਾਰ ਵਿਚ ਏਕਾਧਿਕਾਰ ਨੂੰ ਘੱਟ ਕਰਕੇ ‘ਸਹਿਕਾਰ ਟੈਕਸੀ’ ਸੇਵਾ ਨੂੰ ਸਥਾਪਤ ਕਰਨਾ ਹੈ। ਇਸ ਨਾਲ ਫਾਇਦਾ ਵਧੇਗਾ ਤੇ ਡਰਾਈਵਰਾਂ ਨੂੰ ਚੰਗੀ ਤਨਖਾਹ ਮਿਲੇਗੀ। ਸਰਕਾਰ ਨੇ ਹੁਣ ਤੱਕ ਇਹ ਨਹੀੰ ਦ4ਸਿਆ ਕਿ ਟੈਕਸੀ ਸੇਵਾ ਕਦੋਂ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਇਕ ਵਾਰ ਸ਼ੁਰੂ ਹੋਣ ਦੇ ਬਾਅਦ ਭਾਰਤ ਪਹਿਲਾ ਦੇਸ਼ ਹੋਵੇਗਾ ਜਿਥੇ ਸਰਕਾਰ ਵੱਲੋਂ ਸੰਚਾਲਿਤ ਐਪ-ਆਧਾਰਿਤ ਟੈਕਸੀ ਸੇਵਾ ਹੋਵੇਗੀ। ਇਸ ਟੈਕਸੀ ਸੇਵਾ ਵਿਚ ਸਰਕਾਰ 2-ਵ੍ਹੀਲਰ ਟੈਕਸੀ, ਆਟੋ ਰਿਕਸ਼ਾ ਟੈਕਸੀ ਤੇ ਕਾਰਾਂ ਸ਼ਾਮਲ ਕਰੇਗੀ।
ਹਾਲਾਂਕਿ ਐਪ-ਅਧਾਰਤ ਟੈਕਸੀ ਸੇਵਾ ਨੂੰ ਲਾਗੂ ਕਰਨ ਵਿਚ ਸਰਕਾਰ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਓਲਾ ਤੇ ਉਬਰ ਨਾਲ ਪ੍ਰਤਿਕਿਰਿਆ ਮਿਲ ਸਕਦੀ ਹੈ ਕਿਉਂਕਿ ਉਹ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਬਾਜ਼ਾਰ ਵਿਚ ਹਨ। ਇਸ ਤੋਂ ਇਲਾਵਾ ਸਰਕਾਰ ਨੇ ਪਹਿਲਾਂ ਵੀ ਕੁਝ ਟੈਕਸੀ ਸੇਵਾਵਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਓਨਾ ਸਫਲ ਨਹੀਂ ਰਹੀ। ਹਾਲਾਂਕਿ ਹੁਣ ਸਰਕਾਰ ਕੋਲ ਬੇਹਤਰ ਤਕਨੀਕ ਤੇ ਚੰਗਾ ਸਮਰਥਨ ਹੈ, ਜਿਸ ਨਾਲ ਇਹ ਸੇਵਾ ਸਫਲ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਲੋਕਾਂ ਨੂੰ ਘੱਟ ਕੀਮਤਾਂ ਤੇ ਇਸਤੇਮਾਲ ਵਿਚ ਆਸਾਨੀ ਦਾ ਲਾਭ ਮਿਲਦਾ ਹੈ ਤਾਂ ਉਹ ਇਸ ਫੈਸਲੇ ਦਾ ਸਮਰਥਨ ਕਰਨਗੇ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.