Buland kesari /NIA Raids in Jalandhar: NIA ਨੇ ਅੱਜ ਪੰਜਾਬ ਵਿੱਚ 6 ਤੋਂ 7 ਥਾਵਾਂ ‘ਤੇ ਛਾਪੇਮਾਰੀ ਕੀਤੀ। NIA ਨੇ ਸਵੇਰੇ ਤੜਕੇ ਮਹਾਨਗਰ ਜਲੰਧਰ ਵਿੱਚ ਇੱਕ ਘਰ ‘ਤੇ ਛਾਪਾ ਮਾਰਿਆ। ਹਾਸਲ ਜਾਣਕਾਰੀ ਮੁਤਾਬਕ, NIA ਟੀਮ ਨੇ ਸਵੇਰੇ 6 ਵਜੇ ਰੇਡ ਕੀਤੀ। ਦੱਸਿਆ ਜਾ ਰਿਹਾ ਹੈ ਕਿ NIA ਟੀਮ ਨੇ ਇਹ ਕਾਰਵਾਈ ਫ੍ਰੈਂਡਜ਼ ਕਲੋਨੀ ਵਿੱਚ ਕੀਤੀ ਹੈ। ਇਸ ਦੌਰਾਨ, NIA ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਰਹੇ।
ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਐਨਆਈਏ ਦੀਆਂ ਟੀਮਾਂ ਅੱਜ ਸਵੇਰੇ 6-7 ਵਜੇ ਜ਼ਿਲ੍ਹਾ ਪੁਲਿਸ ਨਾਲ ਜਲੰਧਰ ਦੇ ਪੌਸ਼ ਇਲਾਕੇ ਫ੍ਰੈਂਡਜ਼ ਕਲੋਨੀ ਪਹੁੰਚੀਆਂ। ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ। ਉਕਤ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ‘ਤੇ ਰਹਿ ਰਿਹਾ ਹੈ।
ਇਸ ਵੇਲੇ ਜਲੰਧਰ ਦੇ ਉਸ ਘਰ ਵਿੱਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ ਜਿੱਥੇ ਛਾਪਾ ਮਾਰਿਆ ਗਿਆ ਹੈ। ਐਨਆਈਏ ਸੂਤਰਾਂ ਮੁਤਾਬਕ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਮਿਲੇ ਹਨ ਜਿਨ੍ਹਾਂ ਦੀ ਉਹ ਜਾਂਚ ਕੀਤੀ ਜਾ ਰਹੀ ਹੈ। ਵਿਅਕਤੀ ਦੇ ਮੋਬਾਈਲ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








