iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪਿੰਡ ਢੰਡੋਵਾਲ,ਹਲਕਾ ਸ਼ਾਹਕੋਟ ਵਿਖੇ ਅਹੁਦੇਦਾਰ,ਵਰਕਰ ਸਾਹਿਬਾਨਾਂ ਅਤੇ ਪਿੰਡ ਵਾਸੀਆਂ ਸਮੂਹ ਸਾਧ ਸੰਗਤ...

ਪਿੰਡ ਢੰਡੋਵਾਲ,ਹਲਕਾ ਸ਼ਾਹਕੋਟ ਵਿਖੇ ਅਹੁਦੇਦਾਰ,ਵਰਕਰ ਸਾਹਿਬਾਨਾਂ ਅਤੇ ਪਿੰਡ ਵਾਸੀਆਂ ਸਮੂਹ ਸਾਧ ਸੰਗਤ ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪੰਜ ਮੈਂਬਰੀ ਕਮੇਟੀ ਵੱਲੋਂ ਹੋ ਰਹੀ ਭਰਤੀ ਸਬੰਧੀ ਮੀਟਿੰਗ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari ;-ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਹੀ ਜਰੂਰੀ:- ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾਪਿੰਡ

iTree Network Solutions +91-8699235413
iTree Network Solutions +91-8699235413

ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਪੰਜ ਮੈਂਬਰੀ ਕਮੇਟੀ ਦੇ ਸਰਗਰਮ ਅਤੇ ਸੀਨੀਅਰ ਮੈਂਬਰ ਹਲਕਾ ਨਕੋਦਰ ਤੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਕ ਵਿੱਚ ਹਲਕਾ ਸ਼ਾਹਕੋਟ ਦੇ ਅਧੀਨ ਆਉਂਦੇ ਪਿੰਡ ਢੰਡੋਵਾਲ ਵਿਖੇ ਜਥੇਦਾਰ ਬਲਵਿੰਦਰ ਸਿੰਘ ਢੰਡੋਵਾਲ ਜੀ ਦੇ ਗ੍ਰਹਿ ਵਿਖੇ ਸੰਗਤਾਂ ਦਾ ਇਕੱਠ ਹੋਇਆ ਅਤੇ ਸਵਰਗਵਾਸੀ ਜਥੇਦਾਰ ਬਲਦੇਵ ਸਿੰਘ ਚੱਠਾ ਢੰਡੋਵਾਲ ਜੀ ਦੀਆਂ ਪੰਜਾਬ ਪ੍ਰਤੀ,ਖਾਸ ਤੌਰ ਤੇ ਪਿੰਡ ਪ੍ਰਤੀ ਅਤੇ ਪਾਰਟੀ ਪ੍ਰਤੀ ਕੀਤੀਆਂ ਹੋਈਆਂ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ, ਇਸ ਮੀਟਿੰਗ ਦੌਰਾਨ ਸੰਗਤਾਂ ਦੇ ਸਮਰਥਨ ਅਤੇ ਉਤਸ਼ਾਹ ਨੂੰ ਦੇਖਦੇ ਹੋਏ ਜਥੇਦਾਰ ਵਡਾਲਾ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਮਜਬੂਤੀ ਲਈ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਹੁਕਮ ਹੋਇਆ ਹੈ ਉਸ ਹੁਕਮ ਅਨੁਸਾਰ ਹੀ ਭਰਤੀ ਚੱਲ ਰਹੀ ਹੈ, ਉਹਨਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਹੀ ਜਰੂਰੀ ਹੈ ਅਤੇ ਇਸ ਲਈ ਨੌਜਵਾਨਾਂ ਨੂੰ ਖਾਸ ਤੌਰ ਤੇ ਅਤੇ ਬੀਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ, ਤਾਂ ਜੋ ਸਿੱਖ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹਮਲਾ ਮਾਰੀਏ ਅਤੇ ਕਾਫਲੇ ਬੰਨ ਤੁਰੀਏ ਅਤੇ ਸ਼ਾਹਕੋਟ ਹਲਕਾ ਬਹੁਤ ਹੀ ਵਧੀਆ ਹਲਕਾ ਹੈ ਅਤੇ ਇਸ ਵਿੱਚ ਮੰਡਿਆਲਾ ਪਿੰਡ ਅਤੇ ਹੋਰ ਵੀ ਵੱਡੇ ਛੋਟੇ ਪਿੰਡ ਪੰਥਕ ਹਨ, ਇਸ ਇਕੱਠ ਨੂੰ ਦੇਖ ਕੇ ਇਹ ਜਾਪਦਾ ਹੈ ਕਿ ਸੰਗਤ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹਨ, ਇਸੇ ਤਰ੍ਹਾਂ ਹਰ ਪਿੰਡ ਸ਼ਹਿਰ ਵਿੱਚ ਮੀਟਿੰਗਾਂ ਚੱਲ ਰਹੀਆਂ ਹਨ ਬਹੁਤ ਹੀ ਭਾਰੀ ਉਤਸਾਹ ਸੰਗਤਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਭਰਤੀ ਕਰ ਰਹੀਆਂ ਹਨ।. ਇਸ ਮੌਕੇ ਹਲਕਾ ਸ਼ਾਹਕੋਟ ਦੀਆਂ ਸੰਗਤਾਂ ਵੱਲੋਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦਾ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਵਿੱਚ ਮੁੱਖ ਤੌਰ ਤੇ ਸਾਬਕਾ ਮੰਤਰੀ ਬ੍ਰਿੱਜ ਭੁਪਿੰਦਰ ਸਿੰਘ ਕੰਗ ਲਾਲੀ,ਜਥੇਦਾਰ ਸੁਖਵੰਤ ਸਿੰਘ ਰੋਲੀ, ਜਥੇਦਾਰ ਊਧਮ ਸਿੰਘ ਔਲਖ ਅਤੇ ਅਮਰੀਕ ਸਿੰਘ ਪਰਜੀਆਂ, ਜਥੇਦਾਰ ਲਸ਼ਕਰ ਸਿੰਘ ਰਹੀਮਪੁਰ,ਜਥੇਦਾਰ ਬਲਵਿੰਦਰ ਸਿੰਘ ਆਲੇਵਾਲੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਿੱਧੇ ਹੀ ਤੌਰ ਤੇ ਇਹ ਆਖਿਆ ਗਿਆ ਸੀ ਕਿ ਇਹ ਲੀਡਰਸ਼ਿਪ ਪੰਜਾਬ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਦੁਬਾਰਾ ਗਲਤੀ ਨੂੰ ਦੁਹਰਾਉਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਬਣੀ ਹੋਈ ਕਮੇਟੀ ਤੋਂ ਭਰਤੀ ਕਰਾਉਣ ਦੀ ਬਜਾਏ ਆਪ ਖੁਦ ਭਰਤੀ ਕਰਕੇ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਲਗਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਨਾਂ ਮੰਨ ਕੇ ਆਪਣੇ ਆਪ ਨੂੰ ਭਗੌੜਾ ਕਰ ਲਿਆ ਅਤੇ ਸੰਗਤਾਂ ਦੇ ਮਨਾਂ ਵਿੱਚ ਹੋਰ ਜਿਆਦਾ ਰੋਸ ਭਰ ਲਿਆ। ਇਸ ਮੌਕੇ ਸੁਰਜੀਤ ਸਿੰਘ ਢੰਡੋਵਾਲ, ਰਸ਼ਪਾਲ ਸਿੰਘ ਪੰਨੂ,ਜਸਬੀਰ ਸਿੰਘ ਭਦਮਾ, ਰਜਿੰਦਰ ਸਿੰਘ ਦਾਨੇਵਾਲ,ਹਰਭਜਨ ਸਿੰਘ ਪਰਜੀਆਂ ਸੁਖਵਿੰਦਰ ਸਿੰਘ ਪਰਸੀਆਂ ਖਾਦ ਤਰਲੋਕ ਸਿੰਘ ਮਾਲੋਵਾਲ ਗੁਰਵਿੰਦਰ ਸਿੰਘ ਮਾਲੋਵਾਲ ਪਰਮਜੀਤ ਸਿੰਘ ਹਰੀਪੁਰ ਮੰਗਲ ਸਿੰਘ ਰਾਏਪੁਰ ਅਰਾਈਆਂ ਮੇਜਰ ਸਿੰਘ ਮੰਡਿਆਲਾ ਬਲਵਿੰਦਰ ਸਿੰਘ ਸਾਬਕਾ ਸਰਪੰਚ ਅਵਾਨ ਖਾਲਸਾ ਬਲਜੀਤ ਸਿੰਘ ਉਮਰੇਵਾਲ ਨਿਰਮਲ ਸਿੰਘ ਮਹੇੜੂ ਗੁਰਵਿੰਦਰ ਸਿੰਘ ਉਮਰੇਵਾਲ ਬਿੱਲੇ ਪਾਲ ਸਿੰਘ ਸਾਬਕਾ ਸਰਪੰਚ ਗੋਬਿੰਦ ਨਗਰ ਰਸ਼ਪਾਲ ਸਿੰਘ ਪੰਨੂ ਤੰਦਾਉਰਾ ਜਸਵਿੰਦਰ ਸਿੰਘ ਰੌਲੀ ਬਲਵਿੰਦਰ ਸਿੰਘ ਬੂੜੀ ਪਿੰਡ ਗੁਲਜਾਰ ਸੁਰਜੀਤ ਸਾਬਕਾ ਸਰਪੰਚ ਦਲਵੀਰ ਸਿੰਘ ਪਾਲ ਸਿੰਘ ਸਾਬਕਾ ਪੰਚ ਨੇ ਬੂਟਾ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਢੰਡੋਵਾਲ ਲੱਖਾ ਸਿੰਘ ਗੁਰਦੇਵ ਸਿੰਘ ਬਿੰਦਰ ਸਿੰਘ ਕੁਲਬੀਰ ਸਿੰਘ ਚੱਠਾ ਯੂਕੇ ਢੰਡੋਵਾਲ ਲੈਬਰ ਭਲਵਾਨ ਨਵਾਂ ਪਿੰਡ ਲਾਡੀ ਭਲਵਾਨ ਸ਼ਾਹਕੋਟ ਜੱਸਾ ਸਿੰਘ ਢੰਡੋਵਾਲ ਕੁਲਦੀਪ ਸਿੰਘ ਸਮਰਾ ਮਹਿਤਪੁਰ ਬਲਵੀਰ ਸਿੰਘ ਮਹਿਤਪੁਰ,ਨਛੱਤਰ ਸਿੰਘ ਸਾਬਕਾ ਸਰਪੰਚ ਵੇਰਾਂ ਅਤੇ ਜਥੇਦਾਰ ਹਰਭਜਨ ਸਿੰਘ ਹੁੰਦਲ,ਜਥੇਦਾਰ ਹਰਿੰਦਰ ਸਿੰਘ ਸਰੀਂਹ,ਜਥੇਦਾਰ ਸੁਰਜੀਤ ਸਿੰਘ ਕਲੇਰ,ਗੁਰਜੀਤ ਸਿੰਘ ਸ਼ਾਹਕੋਟ,ਪੰਮਾ ਸ਼ਾਹਕੋਟ ਅਤੇ ਆਦਿ ਪਿੰਡਾਂ ਤੋਂ ਸੰਗਤਾਂ ਹਾਜ਼ਰ ਸਨ।

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

40 साल बाद पंजाब में राष्ट्रीय बैडमिंटन चैंपियनशिप, जालंधर में 9 दिसंबर से मैच

Buland kesari/पंजाब में बैडमिंटन को बड़ा बढ़ावा मिलने जा रहा है, क्योंकि राज्य 40 साल बाद राष्ट्रीय चैंपियनशिप की मेजबानी करेगा। बैडमिंटन एसोसिएशन ऑफ...

You cannot copy content of this page