ਹੜ ਪੀੜਤਾਂ ਨੇ ਕਿਹਾ ਪਹਿਲੀ ਵਾਰ ਮੀਡੀਆ ਕਰਮਚਾਰੀ ਸਾਡੀ ਸਾਰ ਲੈਣ ਪਹੁੰਚੇ ਅਤੇ ਸਿਰਫ ਖਬਰਾਂ ਹੀ ਨਹੀਂ ਦਿਖਾਈਆਂ ਸਗੋਂ ਅਸਲ ਵਿੱਚ ਮਦਦ ਕੀਤੀ
Buland Kesari/ ਡਿਜੀਟਲ ਮੀਡੀਆ ਐਸੋਸੀਏਸ਼ਨ (DMA) ਨੇ ਪ੍ਰਧਾਨ ਅਮਨ ਬੱਗਾ ਦੀ ਅਗਵਾਈ ਵਿੱਚ ਪੰਜਾਬ ਦੇ ਹੜ੍ਹ ਪੀੜਤਾਂ ਦੀ ਸੇਵਾ ਲਈ ਹੱਥ ਵਧਾਇਆ ਗਿਆ ਹੈ। ਜਲੰਧਰ ਜ਼ਿਲ੍ਹੇ ਦੇ ਲੋਹੀਆ ਖਾਸ ਇਲਾਕੇ ਦੇ ਮੁੰਡੀ ਕਾਲੂ, ਮੁੰਡ ਚੌਲੀਆ, ਸੁਲਤਾਨਪੁਰ ਦੇ ਮੰਡ ਇੰਦਰਪੁਰ, ਬਾਉਪੁਰ ਸਮੇਤ ਕਈ ਪਿੰਡਾਂ ਵਿਚ ਜਾ ਕੇ DMA ਕੋਰ ਕਮੇਟੀ ਮੈਂਬਰਾਂ ਨੇ ਰਾਹਤ ਸਮੱਗਰੀ, ਬਿਸਕੁੱਟ, ਰਸਕ, ਚਣਾ, ਜੂਤੇ, ਚੱਪਲ, ਕਪੜੇ, ਸੈਨੇਟਰੀ ਪੈਡ ਅਤੇ ਪ੍ਰਾਥਮਿਕ ਦਵਾਈਆਂ ਵੱਗੈਰਾ ਪ੍ਰਦਾਨ ਕੀਤੀਆਂ ਹਨ।
ਇਸ ਦੌਰਾਨ ਪ੍ਰਧਾਨ ਅਮਨ ਬੱਗਾ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ, ਪੈਟਰਣ ਪ੍ਰਦੀਪ ਵਰਮਾ, ਚੀਫ ਐਡਵਾਈਜ਼ਰ ਜਸਵਿੰਦਰ ਸਿੰਘ ਆਜ਼ਾਦ, ਸਕਰੀਨਿੰਗ ਕਮੇਟੀ ਹੈਡ ਸੁਮੇਸ਼ ਸ਼ਰਮਾ, ਕੈਂਟ ਏਰੀਆ ਇੰਚਾਰਜ ਐਸ ਐਚ ਚਾਵਲਾ, ਜੋਇੰਟ ਸਕੱਤਰ ਮੋਹਿਤ ਸੇਖੜੀ, ਸ਼ਮੀ ਸਿੰਘ, ਬਾਬਾ ਕੁਲਦੀਪ ਸਿੰਘ, ਸਰਪੰਚ ਜੱਸੀ ਨਿਹਾਲੂਵਾਲ, ਬਲਵੀਰ ਨਿਹਾਲੂਵਾਲ ਆਦਿ ਸਾਥੀਆਂ ਨੇ ਖੁਦ ਹੜ੍ਹ ਪੀੜਤ ਏਰੀਆ ਵਿੱਚ ਜਾ ਕੇ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾਈ।
ਇਸ ਸੇਵਾ ਕਾਰਜ ਨੂੰ ਸਫਲ ਬਣਾਉਣ ਲਈ DMA ਐਸੋਸੀਏਸ਼ਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸੰਧੂ, ਮਹਿਲਾ ਵਿੰਗ ਤੋਂ ਸੀਨੀਅਰ ਉਪ ਪ੍ਰਧਾਨ ਨੀਤੂ ਕਪੂਰ, ਪੀ.ਆਰ.ਓ ਧਰਮਿੰਦਰ ਸੋਂਧੀ, ਸੀਨੀਅਰ ਉਪ ਪ੍ਰਧਾਨ ਅਮਰਪ੍ਰੀਤ ਸਿੰਘ ਅਤੇ ਸਪੋਰਟਸ ਵਿੰਗ ਇੰਚਾਰਜ ਅੰਕਿਤ ਭਾਸ਼ਕਰ ਨੇ ਵਿਸ਼ੇਸ਼ ਯੋਗਦਾਨ ਦਿੱਤਾ।
ਪਿੰਡ ਮੁੰਡੀ ਕਾਲੂ ਦੇ ਵਿੱਚ ਅਜੇ ਵੀ 10 ਫੁੱਟ ਤੱਕ ਪਾਣੀ ਭਰੇ ਹੋਣ ਕਾਰਨ ਪੱਤਰਕਾਰਾਂ ਦੀ ਟੀਮ ਨੇ ਕਿਸ਼ਤੀ ਵਿੱਚ ਬੈਠ ਕੇ ਪਿੰਡ ਪਹੁੰਚ ਕੀਤੀ ਤੇ ਘਰ-ਘਰ ਜਾ ਕੇ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡਣ ਦੀ ਸੇਵਾ ਕੀਤੀ।
ਅਮਨ ਬੱਗਾ, ਅਜੀਤ ਸਿੰਘ ਬੁਲੰਦ ਅਤੇ ਪ੍ਰਦੀਪ ਵਰਮਾ ਨੇ ਦੱਸਿਆ ਕਿ ਅਸੀਂ ਸਿਰਫ਼ ਖ਼ਬਰਾਂ ਦਿਖਾਉਣ ਪੱਤਰਕਾਰ ਵਾਲੇ ਨਹੀਂ ਹਾਂ, ਸਗੋਂ ਸਮਾਜ ਦੀ ਆਵਾਜ਼ ਵੀ ਹਾਂ ਅਤੇ ਜਦੋਂ ਵੀ ਦੇਸ਼ ਅਤੇ ਪੰਜਾਬ ਤੇ ਕੋਈ ਵੀ ਸੰਕਟ ਦੀ ਘੜੀ ਆਵੇਗੀ ਅਸੀਂ ਹਮੇਸ਼ਾ ਵੱਧ ਚੜ ਕੇ ਦੇਸ਼ ਦੀ ਸੇਵਾ ਵਿੱਚ ਅੱਗੇ ਖੜੇ ਹੁੰਦੇ ਆਏ ਹਾਂ।
ਜਦੋਂ ਜਦੋਂ ਲੋਕ ਮੁਸ਼ਕਲ ਵਿੱਚ ਹੋਣ, ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਦੁਖਦਾਈ ਸਮਾਂ ਸਾਡੇ ਲਈ ਸਮਾਜ ਦੀ ਸੇਵਾ ਦਾ ਮੌਕਾ ਹੈ ਅਤੇ ਅਸੀਂ ਇਸ ਮੌਕੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੇਵਾਵਾਂ ਦੇਣ ਦਾ ਯਤਨ ਕੀਤਾ ਜਾਵੇਗਾ।
ਇਸ ਮੌਕੇ ਜਸਵਿੰਦਰ ਸਿੰਘ ਆਜ਼ਾਦ, ਸੁਮੇਸ਼ ਸ਼ਰਮਾ ਅਤੇ ਐਸ ਐਚ ਚਾਵਲਾ ਨੇ ਦੱਸਿਆ ਕਿ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪੱਤਰਕਾਰ ਸਿਰਫ ਪੱਤਰਕਾਰਤਾ ਹੀ ਨਹੀਂ ਕਰਦੇ, ਸਗੋਂ ਸਮਾਜ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਂਉਂਦੇ ਆਏ ਹਨ।ਉਹਨਾਂ ਨੇ ਕਿਹਾ ਕਿ 2020 ਵਿੱਚ ਕੋਰੋਨਾ ਮਹਾਮਾਰੀ ਦੇ ਦੌਰਾਨ ਲੱਗੇ ਲਾਕਡਾਊਨ ਵਿੱਚ DMA ਨੇ ਜਲੰਧਰ ਦੀਆਂ ਗਲੀਆਂ ਵਿੱਚ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ, ਖਾਣ-ਪੀਣ ਦਾ ਸਾਮਾਨ ਅਤੇ ਦੁੱਧ ਦੇ ਕੇ ਸੇਵਾ ਕੀਤੀ ਸੀ।
ਅਜੀਤ ਸਿੰਘ ਬੁਲੰਦ ਤੇ ਮੋਹਿਤ ਸੇਖੜੀ, ਨੇ ਕਿਹਾ ਕਿ ਸਮਾਜ ਸੇਵਾ ਲਈ DMA ਦੀ ਪਹਿਲ ਨਾਂ ਸਿਰਫ਼ ਇਨਸਾਨੀਅਤ ਦਾ ਉਦਾਹਰਣ ਹੈ, ਸਗੋਂ ਮੀਡੀਆ ਦੀ ਭੂਮਿਕਾ ਨੂੰ ਇਕ ਨਵੀਂ ਦਿਸ਼ਾ ਵੀ ਦਿੰਦੀ ਹੈ। ਜਿੱਥੇ ਸਿਰਫ਼ ਖਬਰਾਂ ਹੀ ਨਹੀਂ, ਸਮੱਸਿਆਵਾਂ ਦੇ ਹੱਲ ਵੀ ਦਿੱਤੇ ਜਾਂਦੇ ਹਨ ਅਤੇ ਸਮਾਜ ਦੀ ਸੇਵਾ ਵੀ ਕੀਤੀ ਜਾਂਦੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








