iTree Network Solutions +91-8699235413
iTree Network Solutions +91-8699235413
iTree Network Solutions +91-8699235413
Homeश्री दरबार साहिब"ਬਰਸੀ ਤੇ ਵਿਸ਼ੇਸ਼":- ਸ੍ਰੀ ਗੁਰੂ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਵਰਗੇ...

“ਬਰਸੀ ਤੇ ਵਿਸ਼ੇਸ਼”:- ਸ੍ਰੀ ਗੁਰੂ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਵਰਗੇ ਮਹਾਨ ਗ੍ਰੰਥਾਂ ਦੇ ਰਚਈਤਾ ਗਿਆਨੀ ਗਿਆਨ ਸਿੰਘ ਨੂੰ ਪੰਜਾਬੀ ਕਦੇ ਨਹੀਂ ਭੁੱਲ ਸਕਦੇ। ਪੜੋ ਭਗਵਾਨ ਸਿੰਘ ਜੌਹਲ ਵੱਲੋਂ ਗਿਆਨੀ ਜੀ ਬਾਰੇ ਦਿੱਤੀ ਇਤਿਹਾਸਿਕ ਜਾਣਕਾਰੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

24 ਸਤੰਬਰ ਨੂੰ ਬਰਸੀ ‘ਤੇ ਵਿਸ਼ੇਸ਼

iTree Network Solutions +91-8699235413

ਪੰਥ ਪ੍ਰਕਾਸ਼ ਦੇ ਕਰਤਾ-ਗਿਆਨੀ ਗਿਆਨ ਸਿੰਘ ਨੂੰ ਯਾਦ ਕਰਦਿਆਂ -ਭਗਵਾਨ ਸਿੰਘ ਜੌਹਲ

iTree Network Solutions +91-8699235413
Gyani Gyan Singh

 19ਵੀਂ ਸਦੀ ਦੇ ਆਖਰੀ ਦਿਨਾਂ ਤੱਕ ਸਿੱਖ ਇਤਿਹਾਸ ਨੂੰ ਪਾਠਕਾਂ ਤੱਕ ਪਹੁੰਚਾਉਣ ਵਾਲੇ ਉਂਗਲਾਂ ‘ਤੇ ਗਿਣਨ ਯੋਗ ਵਿਦਵਾਨ ਬਹੁਤ ਵਿਰਲੇ ਸਨ । ਇਤਿਹਾਸ ਨੂੰ ਖੋਜਣਾ ਤੇ ਵਿਚਾਰਨਾ ਕੋਈ ਸੁਖੈਲ ਕਾਰਜ ਨਹੀਂ । ਇਸ ਕਾਰਜ ਨੂੰ ਕਰਨ ਵਾਲੇ ਖੋਜੀ ਵਿਦਵਾਨਾਂ ਵਿੱਚੋਂ ਗਿਆਨੀ ਗਿਆਨ ਸਿੰਘ ਨੂੰ ਅੱਜ ਤੱਕ ਬੜੀ ਸ਼ਿਦਤ ਨਾਲ ਯਾਦ ਕੀਤਾ ਜਾਂਦਾ ਹੈ । ਜਿਨ੍ਹਾਂ ਆਪਣੀ ਹਿਯਾਤੀ ਦੌਰਾਨ ਸ੍ਰੀ ਗੁਰੂ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖ਼ਾਲਸਾ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਕਰਕੇ ਸਿੱਖ ਸੰਗਤ ਤੋਂ ਭਰਪੂਰ ਪ੍ਰਸ਼ੰਸਾ ਪ੍ਰਾਪਤ ਕੀਤੀ ।

iTree Network Solutions +91-8699235413
Bhagwan Singh Johal

ਗਿਆਨੀ ਗਿਆਨ ਸਿੰਘ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਆਰੰਭ ਕੀਤੀ ਨਿਰਮਲ ਸੰਪ੍ਰਦਾਇ ਦੇ ਵਿਦਵਾਨ ਤੇ ਇਤਿਹਾਸਕਾਰ ਸਨ । ਗਿਆਨੀ ਗਿਆਨ ਸਿੰਘ ਦਾ ਜਨਮ ਸ। ਭਾਗ ਸਿੰਘ ਦੁੱਲਟ ਅਤੇ ਮਾਤਾ ਮਾਈ ਦੇਸ਼ਾਂ ਦੇ ਗ੍ਰਹਿ ਵਿਖੇ 15 ਅਪ੍ਰੈਲ 1822 ਈ: ਨੂੰ ਜ਼ਿਲ੍ਹਾ ਸੰਗਰੂਰ ਦੇ ਕਸਬੇ ਪੰਜਾਬ ਦੇ ਉੱਘੇ ਪਿੰਡ ਲੌਂਗੋਵਾਲ ਵਿੱਚ ਹੋਇਆ । ਇਸ ਪਰਿਵਾਰ ਦਾ ਪਿਛੋਕੜ ਸ਼ਹੀਦ ਭਾਈ ਮਨੀ ਸਿੰਘ ਦੇ ਭਰਾ ਭਾਈ ਨਗਾਹੀਆ ਸਿੰਘ ਦੀ ਵੰਸ਼ ਨਾਲ ਜੁੜਦਾ ਹੈ । ਗਿਆਨੀ ਗਿਆਨ ਸਿੰਘ ਬਚਪਨ ਤੋਂ ਹੀ ਬੜੀ ਤੇਜ ਤਰਾਰ ਬੁੱਧੀ ਦਾ ਮਾਲਕ ਸੀ ।

 ਭਰ ਜਵਾਨੀ ਦੀ ਉਮਰ 18-19 ਸਾਲ ਵਿੱਚ ਮਹਾਰਾਜਾ ਪਟਿਆਲਾ ਦੀ ਫ਼ੌਜ ਵਿੱਚ ਭਰਤੀ ਹੋ ਗਿਆ । ਇਤਿਹਾਸਕ ਜ਼ਿਕਰ ਮਿਲਦਾ ਹੈ ਕਿ 1849 ਈ: ਵਿੱਚ ਜੀਂਦ ਪਤੀ ਮਹਾਰਾਜਾ ਸਰੂਪ ਸਿੰਘ ਵਿਰੁੱਧ ਬਾਂਗਰੂਆਂ ਵੱਲੋਂ ਕੀਤੀ ਬਗਾਵਤ ਨੂੰ ਕੁਚਲਣ ਲਈ ਮਹਾਰਾਜਾ ਕਰਮ ਸਿੰਘ ਨੇ ਜੋ ਫੌਜੀ ਟੁੱਕੜੀ ਭੇਜੀ ਸੀ, ਉਸ ਵਿੱਚ ਗਿਆਨੀ ਗਿਆਨ ਸਿੰਘ ਵੀ ਸ਼ਾਮਿਲ ਸਨ । ਇਸ ਗਹਿਗੱਚ ਲੜਾਈ ਵਿੱਚ ਜ਼ਖਮੀ ਹੋ ਕੇ ਇਨ੍ਹਾਂ ਦੀ ਇਕ ਲੱਤ ਨਕਾਰਾ ਹੋ ਗਈ । ਹੁਣ ਫੌਜੀ ਨੌਕਰੀ ਵੀ ਖ਼ਤਮ ਹੋ ਗਈ ।

ਆਰਥਿਕ ਤੰਗੀ ਨਾਲ ਪਰਿਵਾਰ ਦਾ ਗੁਜ਼ਾਰਾ ਹੋਣਾ ਵੀ ਔਖਾ ਹੋ ਗਿਆ, ਉਨ੍ਹਾਂ ਦੀ ਮਾਜ਼ੂਮੀ ਨੂੰ ਦੇਖ ਕੇ ਇਨ੍ਹਾਂ ਦੇ ਤਾਇਆ ਸ: ਪ੍ਰੇਮ ਸਿੰਘ, ਗਿਆਨੀ ਜੀ ਨੂੰ ਆਪਣੇ ਨਾਲ ਪਟਿਆਲਾ ਲੈ ਗਏ । ਇਥੇ ਆ ਕੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਣ ਲੱਗ ਪਏ । ਪਰ ਛੇਤੀ ਹੀ ਗ੍ਰੰਥੀ ਦੀ ਡਿਊਟੀ ਤੋਂ ਵੀ ਮਨ ਉਚਾਟ ਹੋ ਗਿਆ, ਡਿਊਟੀ ਤੋਂ ਫਾਰਗ ਹੋ ਕੇ ਬਿਹੰਗਮ ਸਾਧੂ ਬਣ ਕੇ ਦੇਸ਼ ਦਾ ਭਰਮਣ ਸ਼ੁਰੂ ਕਰ ਦਿੱਤਾ । ਸਾਧੂ ਬਣ ਕੇ ਜਿਥੇ ਪ੍ਰਭੂ ਬੰਦਗੀ ਨੂੰ ਆਪਣੇ ਜੀਵਨ ਦਾ ਅਹਿਮ ਅੰਗ ਬਣਾ ਲਿਆ, ਉਥੇ ਵੱਖ-ਵੱਖ ਥਾਵਾਂ ‘ਤੇ ਵਿਚਰਦਿਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਸਮੱਗਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ।

1857 ਈ: ਦੀ ਗ਼ਦਰ ਲਹਿਰ ਸਮੇਂ ਆਪ ਵਾਪਸ ਪੰਜਾਬ ਪਰਤ ਆਏ । ਪੰਜਾਬ ਪਰਤ ਕੇ ਬਰਨਾਲੇ ਉੱਘੇ ਨਿਰਮਲੇ ਸੰਤਾਂ ਦੇ ਡੇਰਾ ਬਾਬਾ ਗਾਂਧਾ ਸਿੰਘ ਵਿਖੇ ਪਹੁੰਚ ਕੇ ਬਾਬਾ ਬੀਰ ਸਿੰਘ ਤੋਂ ਨਿਰਮਲ ਭੇਖ ਧਾਰਨ ਕੀਤਾ । ਇਸ ਤੋਂ ਛੇਤੀ ਹੀ ਪਿੱਛੋਂ ਛੇਤੀ ਨਿਰਮਲ ਸੰਪ੍ਰਦਾਇ ਦੀ ਉੱਘੀ ਵਿਦਵਾਨ ਸ਼ਖ਼ਸੀਅਤ ਪੰਡਿਤ ਤਾਰਾ ਸਿੰਘ ਨਰੋਤਮ ਨਾਲ ਸੰਪਰਕ ਹੋ ਗਿਆ । ਹੁਣ ਪੰਡਿਤ ਤਾਰਾ ਸਿੰਘ ਨਰੋਤਮ ਦੀ ਪ੍ਰੇਰਨਾ ਨਾਲ ਸਿੱਖ ਇਤਿਹਾਸ ਦੀ ਖੋਜ ਗੰਭੀਰਤਾ ਨਾਲ ਆਰੰਭ ਕੀਤੀ । ਸਭ ਤੋਂ ਪਹਿਲਾਂ 1880 ਈ: ਵਿੱਚ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਮਹਾਨ ਰਚਨਾ ਪ੍ਰਕਾਸ਼ਿਤ ਕੀਤੀ ਗਈ । ਇਸ ਤੋਂ ਬਾਅਦ 1891-92 ਵਿੱਚ ਤਵਾਰੀਖ ਗੁਰੂ ਖ਼ਾਲਸਾ ਦੇ ਪਹਿਲੇ ਤਿੰਨ ਭਾਗ, ਪਹਿਲਾਂ ਗੁਰਮੁੱਖੀ ਅੱਖਰਾਂ ਵਿੱਚ ਤੇ ਪਿੱਛੋਂ ਉਰਦੂ ਵਿੱਚ ਪ੍ਰਕਾਸ਼ਿਤ ਕੀਤੇ ।

 ਇਹ ਦੋਨੋਂ ਮਹਾਨ ਰਚਨਾਵਾਂ ਆਪਣੇ ਸਮੇਂ ਦਾ ਮਹਾਨ ਇਤਿਹਾਸਕ ਕਾਰਜ ਸੀ । ਇਸ ਕਾਰਜ ਤੋਂ ਬਾਅਦ ਸਰੀਰਕ ਬਿਮਾਰੀ ਨੇ ਘੇਰ ਲਿਆ, ਜਦੋਂ ਥੋੜ੍ਹਾ ਤੰਦਰੁਸਤ ਹੋਏ ਤਾਂ ਮੁੜ ਗਿਆਨੀ ਜੀ ਮਹਾਰਾਜਾ ਪਟਿਆਲਾ ਪਾਸ ਆ ਗਏ । ਆਪ ਨੇ 9 ਮਾਰਚ, 1908 ਈ: ਨੂੰ ਇਨ੍ਹਾਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੇ ਅਨੰਦ ਕਾਰਜ ਦੇ ਫਰਜਾਂ ਨੂੰ ਨਿਭਾਇਆ । ਪਟਿਆਲਾ ਰਿਆਸਤ ਦੇ ਅਹਿਲਕਾਰਾਂ ਨੇ ਜਦੋਂ ਗਿਆਨੀ ਜੀ ਵੱਲੋਂ ਕੀਤੇ ਇਤਿਹਾਸਕ ਗ੍ਰੰਥਾਂ ਨੂੰ ਵੇਖਿਆ, ਤਾਂ ਇਨ੍ਹਾਂ ਦੀਆਂ ਸਮੁੱਚੀਆਂ ਰਚਨਾਵਾਂ ਦੇ ਪ੍ਰਕਾਸ਼ਨ ਲਈ ਇਕ ਸੁਸਾਇਟੀ ਬਨਾਉਣ ਦੀ ਪ੍ਰਵਾਨਗੀ ਦਿੱਤੀ ਗਈ ।

 ਗਿਆਨੀ ਗਿਆਨ ਸਿੰਘ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖ਼ਾਲਸਾ ਤੋਂ ਇਲਾਵਾ ਹੋਰ ਵੱਡੀਆਂ ਪ੍ਰਕਾਸ਼ਿਤ ਪੁਸਤਕਾਂ/ਗ੍ਰੰਥਾਂ ਵਿੱਚ ਨਿਰਮਲ ਪੰਥ ਪ੍ਰਦੀਪਕਾ, ਗੁਰਧਾਮ ਸੰਗ੍ਰਹਿ, ਖ਼ਾਲਸਾ ਧਰਮ ਪਤਿਤ ਪਾਵਨ, ਤਵਾਰੀਖ ਅੰਮ੍ਰਿਤਸਰ, ਤਵਾਰੀਖ ਲਾਹੌਰ, ਰਿਪੁਦਮਨ ਪ੍ਰਕਾਸ਼, ਭੁਪਿੰਦਰਾਨੰਦ, ਇਤਿਹਾਸ ਰਿਆਸਤ ਬਾਗੜੀਆ, ਸੂਰਜ ਪ੍ਰਕਾਸ਼ ਵਾਰਤਿਕ ਆਦਿ ਲਈ ਵਡਮੁੱਲਾ ਕਾਰਜ ਕੀਤਾ । ਇਨ੍ਹਾਂ ਸਾਰੀਆਂ ਰਚਨਾਵਾਂ ਵਿੱਚੋਂ ਬਹੁਤ ਸਾਰੀਆਂ ਬੇਸ਼ਕੀਮਤੀ ਰਚਨਾਵਾਂ ਅਣਛਪੀਆਂ ਹੀ ਰਹਿ ਗਈਆਂ ।

 ਇਸ ਮਹਾਨ ਇਤਿਹਾਸਕਾਰ ਤੇ ਸਿੱਖ ਵਿਦਵਾਨ ਨੇ ਜਿਥੇ ਸਿੱਖਾਂ ਦੀ ਮਹਾਨ ਜਥੇਬੰਦੀ ਨਿਰਮਲ ਸੰਪ੍ਰਦਾਇ ਲਈ ਬੇਮਿਸਾਲ ਕਾਰਜ ਕੀਤਾ, ਉਥੇ ਸਿੱਖ ਪੰਥ ਦੇ ਇਤਿਹਾਸਕ ਖੋਜ ਕਾਰਜਾਂ ਵਿੱਚ ਬਹੁਮੁੱਲਾ ਯੋਗਦਾਨ ਪਾਇਆ । ਆਪਣੀ ਪੂਰੀ ਉਮਰ ਜਿਹੜੀ ਸਖਤ ਘਾਲਣਾ ਘਾਲੀ ਉਸ ਦੀ ਕੋਈ ਕੀਮਤ ਚੁਕਾਈ ਹੀ ਨਹੀਂ ਜਾ ਸਕਦੀ । ਉਸ ਸਮੇਂ ਤੱਕ ਕੌਮ ਕੋਲ ਕੋਈ ਜਥੇਬੰਦਕ ਸੰਸਥਾਵਾਂ ਵੀ ਨਹੀਂ ਸਨ ।

iTree Network Solutions +91-8699235413

ਜਿਹੜੀਆਂ ਸੰਸਥਾਵਾਂ ਉਦੋਂ ਕਾਰਜਸ਼ੀਲ ਵੀ ਸਨ, ਉਹ ਆਪਣੇ ਪੈਰਾਂ ਉੱਪਰ ਅਜੇ ਚੰਗੀ ਤਰ੍ਹਾਂ ਨਾਲ ਮਜ਼ਬੂਤੀ ਨਹੀਂ ਸਨ ਫੜ ਸਕੀਆਂ । ਗਿਆਨੀ ਜੀ ਵਡਮੁੱਲੇ ਕਾਰਜਾਂ ਨੂੰ ਸੰਪੂਰਨਾ ਦੇ ਕੇ ਆਪਣੀ ਆਯੂ ਦੇ 100ਵੇਂ ਵਰ੍ਹੇ ਵਿੱਚ 24 ਸਤੰਬਰ, 1921 ਈ: ਨੂੰ ਨਾਭਾ ਵਿਖੇ ਸੱਚਖੰਡ ਜਾ ਬਿਰਾਜੇ । ਇਨ੍ਹਾਂ ਦੀ ਯਾਦ ਸਦੀਵੀ ਬਣੀ ਰਹੇਗੀ ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ट्रॉली रोकने पर पुलिस और ड्राइवरों में झड़प:मुलाजिम पर पगड़ी उतारने और पैसे मांगने का आरोप, तनाव बढ़ा

Buland kesari/जालंधर जिले में कुंज इलाके में पुलिस और ट्रॉली ड्राइवरों के बीच हुई हिंसक झड़प के बाद स्थिति तनावपूर्ण बनी हुई है। सिख...

You cannot copy content of this page