Buland kesari/ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਦਾ ਦੇਹਾਂਤ ਹੋ ਗਿਆ ਹੈ।

iTree Network Solutions +91-8699235413

ਮਾਤਾ ਸਤਵੰਤ ਕੌਰ ਨੇ 87 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਮੋਹਾਲੀ ਦੇ ਬਲੌਂਗੀ ‘ਚ ਕੀਤਾ ਜਾਵੇਗਾ।

iTree Network Solutions +91-8699235413

ਪੁੱਤ ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਮਾਤਾ ਚੁੱਪ ਚਾਪ ਰਹਿਣ ਲੱਗ ਪਏ ਸਨ ਕਿਉਂਕਿ ਜਸਵਿੰਦਰ ਭੱਲੇ ਨਾਲ ਮਾਤਾ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ। ਚਾਹੇ ਜਸਵਿੰਦਰ ਭੱਲਾ ਦੇਸ਼ਾਂ-ਵਿਦੇਸ਼ਾਂ ਵਿੱਚ ਸ਼ੂਟਿੰਗ ‘ਤੇ ਹੁੰਦੇ ਸਨ ਤਾਂ ਬਕਾਇਦਾ ਉਹ ਪਹਿਲਾਂ ਆਪਣੀ ਮਾਤਾ ਨਾਲ ਗੱਲਬਾਤ ਜ਼ਰੂਰ ਕਰਦੇ ਸਨ।

iTree Network Solutions +91-8699235413

ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਮਾਤਾ ਨੇ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦੇਈਏ ਕਿ ਜਸਵਿੰਦਰ ਭੱਲਾ ਦਾ 22 ਅਗਸਤ 2025 ਨੂੰ ਦੇਹਾਂਤ ਹੋਇਆ ਸੀ।

iTree Network Solutions +91-8699235413