Buland kesari/ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। PSPCL ਦੇ ਇੱਕ ਸਹਾਇਕ ਲਾਈਨਮੈਨ, ਜੋ ਕਿ ਧਾਰ ਪਿੰਡ ਵਿੱਚ ਮੀਂਹ ਕਾਰਨ ਬਿਜਲੀ ਬੰਦ ਹੋਣ ਦਾ ਹੱਲ ਕਰਨ ਲਈ ਪਹੁੰਚੇ ਸਨ, ਨੂੰ ਕਰੰਟ ਲੱਗ ਗਿਆ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਵਜੀਤ ਸਿੰਘ ਵਜੋਂ ਹੋਈ ਹੈ।
ਪਰਿਵਾਰ ਨੇ ਮੌਤ ਨੂੰ ਲੈ ਕੇ ਚੁੱਕੇ ਸਵਾਲਲ਼ਮ੍ਰਿਤਕ ਦੇ ਪਰਿਵਾਰ ਅਨੁਸਾਰ, ਸਰਵਜੀਤ ਸਿੰਘ ਨੂੰ ਪੀਐਸਪੀਸੀਐਲ ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਹੋਏ ਸਿਰਫ਼ ਚਾਰ ਮਹੀਨੇ ਹੋਏ ਸਨ। ਉਸ ਸ਼ਾਮ ਦੇਰ ਰਾਤ ਮੀਂਹ ਕਾਰਨ ਬਿਜਲੀ ਬੰਦ ਹੋਣ ਤੋਂ ਬਾਅਦ ਸਰਵਜੀਤ ਸਿੰਘ ਨੂੰ ਉਸਦੇ ਲਾਈਨਮੈਨ ਨੇ ਟ੍ਰਾਂਸਫਾਰਮਰ ‘ਤੇ ਚੜ੍ਹਾਅ ਦਿੱਤਾ। ਉਨ੍ਹਾਂ ਕਿਹਾ ਕਿ ਸਹਾਇਕ ਲਾਈਨਮੈਨ ਦਾ ਕੰਮ ਟ੍ਰਾਂਸਫਾਰਮਰ ‘ਤੇ ਚੜ੍ਹਨਾ ਨਹੀਂ ਹੁੰਦਾ, ਸਹਾਇਕ ਲਾਈਨਮੈਨ ਦਾ ਕੰਮ ਲਾਈਨਮੈਨ ਦੀ ਸਹਾਇਤਾ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਵਜੀਤ ਸਿੰਘ ਨੂੰ ਟਰਾਂਸਫਾਰਮਰ ‘ਤੇ ਚੜ੍ਹਾਏ ਜਾਣ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਨੂੰ ਕਿਸ ਵਜ੍ਹਾ ਕਾਰਨ ਟਰਾਂਸਫਾਰਮਰ ‘ਤੇ ਚੜ੍ਹਾਇਆ, ਇਹ ਜਾਂਚ ਦਾ ਵਿਸ਼ਾ ਹੈ।
ਪਰਿਵਾਰ ਨੇ ਕਿਹਾ ਕਿ ਸਰਵਜੀਤ ਅਜੇ ਵਿਭਾਗ ਵਿੱਚ ਸਹਾਇਕ ਵਜੋਂ ਸਿੱਖ ਰਿਹਾ ਸੀ। ਉਨ੍ਹਾਂ ਨੇ ਲਾਈਨਮੈਨ ਅਸ਼ੋਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਇਨਸਾਫ਼ ਮਿਲ ਸਕੇ।
ਉਧਰ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਜਿਵੇਂ ਵੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









