iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest News**ਵਰਕ ਵੀਜ਼ੇ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ, ਪੀੜਤ ਨੇ ਪੁਲਿਸ...

**ਵਰਕ ਵੀਜ਼ੇ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ, ਪੀੜਤ ਨੇ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ** *ਜੇਕਰ ਪੀੜਤ ਦੇ ਪੈਸੇ ਵਾਪਸ ਨਾ ਤੋਂ ਕਰਵਾਏ ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਸ਼ਹਿਰ ਦਾ ਚੱਕਾ ਜਾਮ : ਕਿਸਾਨ ਆਗੂ*

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland Kesari/ **ਜਲੰਧਰ:** ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ‘ਐਸਪਾਇਰ ਓਵਰਸੀਜ਼’ (Aspair Overseas) ਨਾਮਕ ਏਜੰਸੀ ਦੇ ਸੰਚਾਲਕਾਂ ‘ਤੇ ਵਰਕ ਵੀਜ਼ਾ ਲਗਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਗੰਭੀਰ ਦੋਸ਼ ਲਗਾਇਆ ਹੈ।

iTree Network Solutions +91-8699235413

**ਕੀ ਹੈ ਪੂਰਾ ਮਾਮਲਾ?**
ਪੀੜਤ ਕੁਲਦੀਪ ਸਿੰਘ ਪੁੱਤਰ ਸ: ਬਗੀਚਾ ਸਿੰਘ, ਜੋ ਕਿ ਪਿੰਡ ਅਲੀਪੁਰ, ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ, ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਰੋਹਿਤ ਕਲੌਤ ਅਤੇ ਗੀਤਿਕਾ (ਪਤਨੀ ਰੋਹਿਤ ਕਲੌਤ) ਨਾਲ ਜਰਮਨੀ ਦੇ ਵਰਕ ਵੀਜ਼ੇ ਲਈ ਗੱਲਬਾਤ ਕੀਤੀ ਸੀ।

iTree Network Solutions +91-8699235413

ਪੀੜਤ ਅਨੁਸਾਰ, ਸ਼ੁਰੂ ਵਿੱਚ ਏਜੰਟਾਂ ਨੇ 70,000 ਰੁਪਏ ਦੇ ਖਰਚੇ ਦੀ ਗੱਲ ਕਹੀ ਸੀ, ਪਰ ਬਾਅਦ ਵਿੱਚ ‘ਸਿਕਿਉਰਿਟੀ’ ਅਤੇ ਹੋਰ ਖਰਚਿਆਂ ਦੇ ਨਾਂ ‘ਤੇ ਉਸ ਕੋਲੋਂ ਕੁੱਲ 8,38,000 ਰੁਪਏ ਵਸੂਲ ਲਏ ਗਏ। ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਰਕਮ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਟਰਾਂਸਫਰ ਕੀਤੀ ਗਈ ਸੀ।

**ਜਾਅਲੀ ਵੀਜ਼ਾ ਅਤੇ ਧੋਖਾਧੜੀ**
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਪੈਸੇ ਦੇਣ ਤੋਂ ਬਾਅਦ ਵੀ ਉਸਦਾ ਕੰਮ ਨਹੀਂ ਹੋਇਆ। ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਏਜੰਟਾਂ ਨੇ ਉਸਨੂੰ ਡਰਾਇਆ-ਧਮਕਾਇਆ ਕਿ ਜੇਕਰ ਹੋਰ ਪੈਸੇ ਨਾ ਦਿੱਤੇ ਤਾਂ ਪੁਰਾਣੇ ਦਿੱਤੇ ਪੈਸੇ ਵੀ ਡੁੱਬ ਜਾਣਗੇ।

ਇਸ ਮਗਰੋਂ ਏਜੰਟਾਂ ਨੇ ਉਸਨੂੰ ਇੱਕ ਜਾਅਲੀ ਟੂਰਿਸਟ ਵੀਜ਼ਾ ਲਗਵਾ ਕੇ ਦਿੱਤਾ, ਜਿਸਨੂੰ ਲੈਣ ਤੋਂ ਕੁਲਦੀਪ ਸਿੰਘ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਸਨੂੰ ਵਰਕ ਵੀਜ਼ਾ ਚਾਹੀਦਾ ਸੀ। ਬਾਅਦ ਵਿੱਚ, ਉਨ੍ਹਾਂ ਨੇ ਉਸਦਾ ਵਰਕ ਵੀਜ਼ਾ ਅਪਲਾਈ ਕਰਨ ਦਾ ਦਾਅਵਾ ਕੀਤਾ ਪਰ ਉਹ ਵੀ ਰਿਜੈਕਟ ਹੋ ਗਿਆ।

iTree Network Solutions +91-8699235413

**ਪੀੜਤ ਦਾ ਦਰਦ: ਜ਼ਮੀਨ ਵੇਚ ਕੇ ਦਿੱਤੇ ਸੀ ਪੈਸੇ**

ਪੀੜਤ ਕੁਲਦੀਪ ਸਿੰਘ ਨੇ ਬੇਹੱਦ ਭਾਵੁਕ ਹੁੰਦਿਆਂ ਦੱਸਿਆ ਕਿ ਉਸਨੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ। ਉਸਦੇ ਮਾਤਾ-ਪਿਤਾ ਦੋਵੇਂ ਬਿਮਾਰ ਹਨ। ਹੁਣ ਦੋਸ਼ੀ ਏਜੰਟਾਂ ਨੇ ਆਪਣਾ ਪੁਰਾਣਾ ਦਫ਼ਤਰ (ਜੋ ਜਿਮਖਾਨਾ ਕਲੱਬ ਦੇ ਸਾਹਮਣੇ ਸੀ) ਛੱਡ ਦਿੱਤਾ ਹੈ ਅਤੇ ਕਿਤੇ ਹੋਰ ਜਾ ਕੇ ਬੈਠ ਗਏ ਹਨ। ਉਨ੍ਹਾਂ ਦੇ ਫ਼ੋਨ ਨੰਬਰ ਵੀ ਬੰਦ ਆ ਰਹੇ ਹਨ।

**ਪੁਲਿਸ ਤੋਂ ਇਨਸਾਫ਼ ਦੀ ਮੰਗ**

ਪੀੜਤ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਕਤ ਏਜੰਟਾਂ (ਰੋਹਿਤ ਅਤੇ ਗੀਤਿਕਾ) ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਦੇ ਮਿਹਨਤ ਦੇ ਪੈਸੇ ਵਾਪਸ ਕਰਵਾਏ ਜਾਣ।

iTree Network Solutions +91-8699235413

ਮਾਮਲੇ ਵਿੱਚ ਟਰੈਵਲ ਏਜੰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੇ ਨੰਬਰ ਬੰਦ ਆ ਰਹੇ ਸਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਸਵਾਰੀਆਂ ਨਾਲ ਭਰੀ ਡਬਲ ਡੈਕਰ ਬੱਸ ਬਣੀ ‘ਅੱਗ ਦਾ ਗੋਲਾ’, ਮਚੀ ਅਫਰਾ-ਤਫਰੀ

ਪੰਜਾਬ ਦੇ ਖੰਨਾ ਤੋਂ ਇੱਕ ਬੇਹੱਦ ਦਿਲ ਕੰਬਾਊ ਅਤੇ...

ਸੋਸ਼ਲ ਮੀਡੀਆ ਦੀ ਦੋਸਤੀ ਪਈ ਮਹਿੰਗੀ: 3 ਮਹੀਨਿਆਂ ਦੀ ਗਰਭਵਤੀ ਨਾਲ ਬਲਾਤਕਾਰ

ਲੁਧਿਆਣਾ ਦੇ ਪੁਲਿਸ ਥਾਣਾ ਡਿਵੀਜ਼ਨ ਨੰਬਰ 3 ਦੇ ਅਧਿਕਾਰ...

LEAVE A REPLY

Please enter your comment!
Please enter your name here

Related News

ਅਮਰੀਕਾ ‘ਚ ਰਹਿ ਰਹੇ ਲੱਖਾਂ ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ; ਰਾਸ਼ਟਰਪਤੀ ਟਰੰਪ ਦਾ ਫ਼ੈਸਲਾ ਪਲਟਿਆ, ‘ਜਨਮ ਅਧਿਕਾਰ ਨਾਗਰਿਕਤਾ’ ਬਹਾਲ

Buland kesari/Donald Trump Decision Overturned: ਅਮਰੀਕਾ ਦੀ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਨੇ ਇੱਕ ਇਤਿਹਾਸਕ ਅਤੇ ਬੇਹੱਦ ਅਹਿਮ ਫੈਸਲਾ ਸੁਣਾਉਂਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਕੀ...

You cannot copy content of this page