Jalandhar Loksabha elections Akali Dal News: ਲੋਕ ਸਭਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਨਕੋਦਰ ਤੋਂ ਜਥੇਦਾਰ ਗੁਰ ਪ੍ਰਤਾਪ ਸਿੰਘ ਵਡਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੀ ਅਗਵਾਈ ਵਿੱਚ ਅੱਜ ਪਿੰਡਾਂ ਵਿੱਚ ਚੋਣ ਇਕੱਤਰਤਾ ਹੋਈ।
ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਵਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕਾਂ ਕੋਲੋਂ ਵਿਕਾਸ ਦੇ ਨਾਂਅ ‘ਤੇ ਵੋਟਾਂ ਮੰਗਣ ਤੋਂ ਪਹਿਲਾਂ ਆਪਣੀ ਸਰਕਾਰ ਦੇ ਤਕਰੀਬਨ ਤਿੰਨ ਸਾਲ ਕਾਰਜ ਕਾਲ ਦੌਰਾਨ ਹੋਇਆ ਕੋਈ ਇੱਕ ਵੀ ਵਿਕਾਸ ਕਾਰਜ ਦਿਖਾਉਣ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਤੋਂ ਬਾਅਦ ਕਿਸੇ ਸਰਕਾਰ ਨੇ ਚਾਹੇ ਕਾਂਗਰਸ ਸਰਕਾਰ ਪੰਜ ਸਾਲ ਰਾਜ ਕੀਤਾ ਉਸ ਤੋਂ ਬਾਅਦ ਤਕਰੀਬਨ ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਕਰ ਰਹੀ ਹੈ। ਸੂਬੇ ਵਿੱਚ ਵਿਕਾਸ ਲਈ ਕੱਖ ਭੰਨ ਕੇ ਵੀ ਦੌਰਾ ਨਹੀਂ ਕੀਤਾ, ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਸਾਨ ਵਿਰੋਧੀ ਹੋਣ ਕਾਰਨ ਪਿੰਡਾਂ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਰਹੇ।ਨਸ਼ਿਆਂ ਨੂੰ ਖਤਮ ਕਰਨ ਲਈ ਗੁਟਕਾ ਸਾਹਿਬ ਤੇ ਹੱਥ ਧਰ ਕੇ ਝੂਠੀ ਸੋ ਖਾ ਕੇ ਪੰਜ ਸਾਲ ਰਾਜ ਕਰ ਚੁੱਕੀ ਕਾਂਗਰਸ ਕੋਲ ਲੋਕਾਂ ਸਾਹਮਣੇ ਜਾਣ ਲਈ ਕੋਈ ਵੀ ਮੁੱਦਾ ਨਹੀਂ ਹੈ।
ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਕਿਸਾਨੀ ਮਸਲਿਆਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਧਰਮ ਵਿੱਚ ਕੇਂਦਰ ਸਰਕਾਰ ਦੀ ਦਖਲ ਅੰਦਾਜੀ ਕਾਰਨ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ। ਉਨਾਂ ਕਿਹਾ ਕਿ ਇਸ ਵਾਰ ਜਲੰਧਰ ਦੇ ਲੋਕਾਂ ਨੂੰ ਲੰਬੇ ਅਰਸੇ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਸਾਫ ਸੁਥਰੀ ਸ਼ਖਸ਼ੀਅਤ ਵਾਲੇ ਲੋਕ ਸਭਾ ਉਮੀਦਵਾਰ ਵਾਰ ਮਿਲੇ ਹਨ, ਜਿਸ ਕਾਰਨ ਹਲਕੇ ਵਿੱਚ ਪੰਥਕ ਲੋਕਾਂ ਵਿੱਚ ਅਤੇ ਸਮੂਹ ਭਾਈਚਾਰਿਆਂ ਵਿੱਚ ਭਾਰੀ ਉਤਸਾਹ ਹੈ।
ਇਸ ਦੌਰਾਨ ਜਥੇਦਾਰ ਵਡਾਲਾ ਨੇ ਦਾਅਵਾ ਕੀਤਾ ਕਿ ਅਕਾਲੀ ਵਰਕਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ ਉਹਨਾਂ ਕਿਹਾ ਕਿ ਆਪ ਦੇ ਲੋਕ ਸਭਾ ਉਮੀਦਵਾਰ ਪਵਨ ਟੀਨੂ, ਜੋ ਕਿ ਤਿੰਨ ਪਾਰਟੀਆਂ ਦਾ ਗਦਾਰ ਹੈ। ਉਸ ਨੂੰ ਜਲੰਧਰ ਦੇ ਲੋਕ ਸਬਕ ਸਿਖਾਉਣਗੇ ਅਤੇ ਬੁਰੀ ਤਰ੍ਹਾਂ ਹਰਾਉਣਗੇ। ਕਿਉਂਕਿ ਉਸਨੇ ਆਦਮਪੁਰ ਤੋਂ ਵਿਧਾਇਕ ਬਣ ਕੇ ਹਲਕੇ ਵਿੱਚ ਕੋਈ ਵੀ ਲੋਕ ਭਲਾਈ ਦਾ ਕੰਮ,ਲੋਕਾਂ ਦੀ ਗੱਲ ਠਰਮੇ ਨਾਲ ਸੁਣਨ ਵਿੱਚ ਨਾ ਕਾਮਯਾਬ ਹੋਇਆ।
ਉਹਨਾਂ ਨੇ ਕਿਹਾ ਹੁਣ ਲੋਕ ਦੂਜੀਆਂ ਪਾਰਟੀਆਂ ਦੀ ਅਸਲੀਅਤ ਜਾਣ ਚੁੱਕੇ ਹਨ ਇਸ ਵਾਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਸੰਸਦ ਵਿੱਚ ਭੇਜਣਗੇ, ਤਾਂ ਜੋ ਜ਼ਿਲ੍ਹਾ ਜਲੰਧਰ ਅਤੇ ਖਾਸ ਤੌਰ ਤੇ ਨਕੋਦਰ ਹਲਕੇ ਦੇ ਰੁਕੇ ਹੋਏ ਕੰਮ ਹੋ ਸਕਣ, ਇਸ ਮੌਕੇ ਹਰਭਜਨ ਸਿੰਘ ਹੁੰਦਲ,ਲਸ਼ਕਰ ਸਿੰਘ ਰਹੀਮਪੁਰ,ਅਵਤਾਰ ਸਿੰਘ ਕਲੇਰ,ਸੁਰਤੇਜ ਸਿੰਘ ਬਾਸੀ,ਗੁਰਨਾਮ ਸਿੰਘ ਕੰਦੋਲਾ, ਲਖਵਿੰਦਰ ਸਿੰਘ ਹੋਠੀ,ਸਰਪੰਚ ਮਨੋਹਰ ਹੇਰਾਂ,ਸੁਖਵੰਤ ਸਿੰਘ ਰੌਲੀ,ਸਰਪੰਚ ਹਰਵੇਲ ਸਿੰਘ ਖੀਵਾ,ਜਗਜੀਤ ਸਿੰਘ ਮੱਲੀਆਂ, ਪਰਮਿੰਦਰ ਸਿੰਘ ਚੱਕ ਕਲਾਂ,ਅਵਤਾਰ ਸਿੰਘ ਖੀਵਾ, ਅਮਰੀਕ ਸਿੰਘ ਤਲਵੰਡੀ ਸਲੇਮ, ਹਰਦੀਪ ਸਿੰਘ ਦੀਪਾ ਮਾਹੂੰਵਾਲ, ਪਰਮਜੀਤ ਸਿੰਘ ਮਾਹੂੰਵਾਲ, ਅਮਰਜੀਤ ਸਿੰਘ ਲੰਬੜਦਾਰ ਨਵਾਂ ਪਿੰਡ ਆਰਾਈਆ,ਸਰਪੰਚ ਟੀਟੂ ਨਵਾਂ ਪਿੰਡ ਅਰਾਈਆਂ, ਸਰਪੰਚ ਨਿਰਮਲ ਦਾਸ ਪੰਡੋਰੀ ਰਾਜਪੂਤਾਂ,ਕਰਮਜੀਤ ਸਿੰਘ ਬਜੂਹਾ ਕਲਾਂ, ਰਾਮ ਬਜੂਹਾ ਖੁਰਦ ਅਤੇ ਅਹੁਦੇਦਾਰ ਸਾਹਿਬਾਨ,ਵਰਕਰ ਸਾਹਿਬਾਨ ਅਤੇ ਸਮੂਹ ਸੰਗਤਾਂ ਹਾਜ਼ਰ ਸਨ।.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.