ਆਮ ਆਦਮੀ ਪਾਰਟੀ (ਆਪ) ਨੇ ਰਾਘਵ ਚੱਢਾ ਨੂੰ ਰਾਜ ਸਭਾ ‘ਚ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਇਹ ਜਾਣਕਾਰੀ ਰਾਜ ਸਭਾ ਸਕੱਤਰੇਤ ਨੂੰ ਇੱਕ ਪੱਤਰ ਰਾਹੀਂ ਦਿੱਤੀ। ਇਸ ਤੋਂ ਇਲਾਵਾ, ‘ਆਪ’ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਰਾਘਵ ਚੱਢਾ ਨੂੰ ਸੰਸਦ ‘ਚ ਬੋਲਣ ਲਈ ਸਮਾਂ ਨਾ ਦਿੱਤਾ ਜਾਵੇ। ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਹੁਣ ਰਾਜ ਸਭਾ ‘ਚ ਪਾਰਟੀ ਦੇ ਨਵੇਂ ਡਿਪਟੀ ਲੀਡਰ ਵਜੋਂ ਸੇਵਾ ਨਿਭਾਉਣਗੇ। ‘ਆਪ’ ਨੇ ਇਹ ਪੱਤਰ ਪਹਿਲਾਂ ਹੀ ਰਾਜ ਸਭਾ ਸਕੱਤਰੇਤ ਨੂੰ ਭੇਜ ਦਿੱਤਾ ਹੈ।
ਰਾਘਵ ਚੱਢਾ ਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਕੁਝ ਮਤਭੇਦਾਂ ਜਾਂ ਦੂਰੀਆਂ ਬਾਰੇ ਖ਼ਬਰਾਂ ਤੇ ਅਟਕਲਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ। ‘ਆਪ’ ਦਾ ਇਹ ਕਦਮ ਇਨ੍ਹਾਂ ਚੱਲ ਰਹੇ ਮਤਭੇਦਾਂ ‘ਤੇ ਮੋਹਰ ਲਗਾਉਂਦਾ ਦਿਖਾਈ ਦੇ ਰਿਹਾ। ਹਾਲਾਂਕਿ, ਪਾਰਟੀ ਵੱਲੋਂ ਖੁਦ ਕਿਸੇ ਵਿਵਾਦ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਤੇ ਰਾਘਵ ਚੱਢਾ
ਪਾਰਟੀ ਦੇ ਇਸ ਸਮੇਂ ਰਾਜ ਸਭਾ ‘ਚ 10 ਮੈਂਬਰ ਹਨ- ਸੱਤ ਪੰਜਾਬ ਤੇ ਤਿੰਨ ਦਿੱਲੀ ਤੋਂ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਆਮ ਆਦਮੀ ਪਾਰਟੀ ਦੀ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ 2012 ‘ਚ ਦਿੱਲੀ ਲੋਕਪਾਲ ਬਿੱਲ ‘ਤੇ ਅਰਵਿੰਦ ਕੇਜਰੀਵਾਲ ਦੇ ਨਾਲ ਕੰਮ ਕਰਦੇ ਹੋਏ ਆਪਣਾ ਕਰੀਅਰ ਸ਼ੁਰੂ ਕੀਤਾ। ਪਾਰਟੀ ਦੇ ਅੰਦਰ ਉਨ੍ਹਾਂ ਦਾ ਕੱਦ ਤੇਜ਼ੀ ਨਾਲ ਵਧਿਆ, ਉਹ ਰਾਸ਼ਟਰੀ ਬੁਲਾਰੇ ਬਣੇ। ਉਨ੍ਹਾਂ ਨੇ 2019 ਦੀ ਲੋਕ ਸਭਾ ਚੋਣ ਦੱਖਣੀ ਦਿੱਲੀ ਤੋਂ ਲੜੀ ਪਰ ਰਮੇਸ਼ ਬਿਧੂਰੀ ਤੋਂ ਹਾਰ ਗਏ। ਇਸ ਤੋਂ ਬਾਅਦ, 2020 ‘ਚ, ਉਨ੍ਹਾਂ ਨੇ ਰਾਜੇਂਦਰ ਨਗਰ ਹਲਕੇ ਤੋਂ ਦਿੱਲੀ ਵਿਧਾਨ ਸਭਾ ਚੋਣ ਜਿੱਤੀ।
2022 ਵਿੱਚ, 33 ਸਾਲ ਦੀ ਉਮਰ ‘ਚ, ਰਾਘਵ ਚੱਢਾ ਰਾਜ ਸਭਾ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਬਣੇ। ਉਨ੍ਹਾਂ ਨੇ ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਵਰਗੇ ਨੇਤਾਵਾਂ ਦੇ ਨਾਲ ਕੰਮ ਕਰਦੇ ਹੋਏ, ਉਨ੍ਹਾਂ ਨੇ ‘ਆਪ’ ਦੇ ਸੰਸਦੀ ਤੇ ਸੰਗਠਨਾਤਮਕ ਮਾਮਲਿਆਂ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 2023 ‘ਚ, ‘ਆਪ’ ਨੇ ਉਨ੍ਹਾਂ ਨੂੰ ਸੰਜੇ ਸਿੰਘ ਦੀ ਥਾਂ ਰਾਜ ਸਭਾ ‘ਚ ਆਪਣਾ ਨੇਤਾ ਨਿਯੁਕਤ ਕੀਤਾ।
ਰਾਘਵ ਚੱਢਾ ਦਾ ਰਾਜਨੀਤਕ ਸਫ਼ਰ :
ਰਾਘਵ ਚੱਢਾ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਹ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਮੈਂਬਰ ਵਜੋਂ ਮਸ਼ਹੂਰ ਹਨ। ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਦਿੱਲੀ ‘ਚ ਹੋਇਆ ਸੀ। ਉਨ੍ਹਾਂ ਨੇ ਸਕੂਲੀ ਪੜ੍ਹਾਈ ਦਿੱਲੀ ਦੇ ਮਾਡਰਨ ਸਕੂਲ ਤੋਂ ਪੂਰੀ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਲਈ। ਚੱਢਾ ਨੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਤੋਂ ਚਾਰਟਰਡ ਅਕਾਊਂਟੈਂਟਸ ਦੀ ਪੜ੍ਹਾਈ ਕੀਤੀ ਹੈ। ਲੰਡਨ ਸਕੂਲ ਆਫ ਇਕਨਾਮਿਕਸ ਤੋਂ ਈਐੱਮਬੀਏ ਸਰਟੀਫਿਕੇਸ਼ਨ ਕੋਰਸ ਕੀਤਾ ਹੈ ਅਤੇ ਕਈ ਅਕਾਊਂਟੈਂਸੀ ਫਰਮਾਂ ਵਿੱਚ ਸੇਵ ਕਰ ਚੁੱਕੇ ਹਨ। ਰਾਘਵ ਚੱਢਾ ਨੇ ਇੰਡੀਆ ਅਗੇਂਸਟ ਕਰੱਪਸ਼ਨ ਮੂਵਮੈਂਟ ਦੌਰਾਨ ਅਰਵਿੰਦ ਕੇਜਰੀਵਾਲ ਨਾਲ ਕੰਮ ਕੀਤਾ। ਆਦਮੀ ਪਾਰਟੀ ਦੇ ਗਠਨ ਸਮੇਂ ਉਹ ਇਸ ਦੇ ਸ਼ੁਰੂਆਤੀ ਮੈਂਬਰਾਂ ਵਿੱਚੋਂ ਇੱਕ ਰਹੇ ਹਨ। ਪੰਜਾਬ ਤੋਂ ਸੰਸਦ ਮੈਂਬਰ ਵਜੋਂ ਚੁਣੇ ਜਾਣ ਉੱਤੇ ਵੀ ਵਿਵਾਦਾਂ ਵਿੱਚ ਘਿਰੇ ਸਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








