Jalandhar, 24 ਮਈ (ਪੱਤਰ ਪ੍ਰੇਰਕ) – ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਅੱਜ ਜਲੰਧਰ ਉਤਰੀ ਹਲਕੇ ਵਿੱਚ ਵੱਖ-ਵੱਖ ਜਗ੍ਹਾ ‘ਤੇ ਮੀਟਿੰਗਾਂ ਕਰਦੇ ਹੋਏ ਦਸਿਆ ਕਿ ਜਲੰਧਰ ਵਾਸੀਆਂ ਨੂੰ ਵਿਕਾਸ ਦੇ ਆਪਣੇ ਕੰਮ ਕਰਾਉਣ ਲਈ ਲੋਕਲ ਆਗੂ ਦੀ ਲੋੜ ਹੈ ਜੋ ਉਨ੍ਹਾਂ ਦੇ ਕੰਮ ਕਰਵਾਉਣ ਲਈ ਹਰ ਸਮੇਂ ਉਪਲਬਦ ਰਹਿ ਸਕੇ, ਉਨ੍ਹਾਂ ਵਚਨ ਦਿਤਾ ਕਿ ਤੁਸੀਂ ‘ਆਪ’ ਦਾ ਐਮ.ਪੀ ਜਿਤਾਓ ਤਾਂ ਜੋ ਜਲੰਧਰ ਲੋਕ ਸਭਾ ਹਲਕੇ ਵਿੱਚ ਹਜਾਰਾਂ ਕਰੋੜ ਰੁਪਏ ਦੇ ਨਿਵੇਸ਼ ਤੇ ਵਿਕਾਸ ਦੇ ਕੰਮ ਕਰਵਾਏ ਜਾਣ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੋਣ ਸਦਕਾ ਅਸੀਂ ਵਿਕਾਸ ਦਾ ਕੋਈ ਕੰਮ ਅਣਗੌਲਿਆ ਨਹੀਂ ਰਹਿਣ ਦਿਆਂਗੇ |
ਪਵਨ ਟੀਨੂੰ ਨੇ ਦਸਿਆ ਕਿ ਜਲੰਧਰ ਸ਼ਹਿਰ ਹੁਣ ਬਹੁਤ ਵੱਡਾ ਹੋ ਚੁੱਕਾ ਹੈ ਤੇ ਇਸ ਵਿੱਚ ਵੱਡੀ ਸਮੱਸਿਆ ਭੀੜ-ਭੜੱਕੇ, ਟ੍ਰੈਫਿਕ ਆਦਿ ਦੀ ਹੈ ਜਿਸ ਤੋਂ ਜਨਜੀਵਨ ਤੇ ਕਾਰੋਬਾਰ ਵੱਡੇ ਪੱਧਰ ‘ਤੇ ਪ੍ਰਭਾਵਤ ਹੋ ਰਿਹਾ ਹੈ | ਪਵਨ ਟੀਨੂੰ ਨੇ ਦਸਿਆ ਕਿ ਉਹ ਤੁਹਾਡੇ ਅਸ਼ੀਰਵਾਦ ਨਾਲ ਸੰਸਦ ਵਿੱਚ ਜਲੰਧਰ ਲੋਕ ਸਭਾ ਹਲਕੇ ਦੀਆਂ ਸਾਰੀਆਂ ਮੁਸ਼ਕਲਾਂ ਲਈ ਆਵਾਜ਼ ਉਠਾਉਣਗੇ, ਕਿਉਂਕਿ ਜਲੰਧਰ ਸ਼ਹਿਰ ਨੂੰ ਲੋੜ ਹੈ ਜਗ੍ਹਾ-ਜਗ੍ਹਾ ਬਹੁਮੰਜਿਲਾਂ ਪਾਰਕਿੰਗ ਸਿਸਟਮ ਕਾਇਮ ਕੀਤਾ ਜਾਏ, ਨਵੇਂ ਪੁਲਾਂ ਦੀ ਉਸਾਰੀ ਕਰਾਉਣ ਦੇ ਨਾਲ ਨਾਲ ਮੈਟਰੋ ਆਵਾਜਾਈ ਨੂੰ ਅਮਲ ਵਿੱਚ ਲਿਆਂਦਾ ਜਾਏ |
ਪਵਨ ਟੀਨੂੰ ਨੇ ਸਮਾਰਟ ਸਿਟੀ ਪ੍ਰਾਜੈਕਟ ਦੀ ਪੁਨਰਸੁਰਜੀਤੀ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ 2 ਸਾਲਾਂ ਵਿੱਚ ਉਹ ਲੋਕ ਹਿਤੂ ਨੀਤੀਆਂ ਅਮਲ ਵਿੱਚ ਲਿਆਂਦੀਆਂ ਹਨ ਜੋ ਘਰਾਣਿਆਂ ਦੀ ਹਕੂਮਤਾਂ 25 ਸਾਲਾਂ ਵਿੱਚ ਨਹੀਂ ਕਰ ਸਕੀਆਂ ਤੇ ਇਹ ਵਿਕਾਸ ਅੱਗੇ ਵੀ ਜਾਰੀ ਰਹੇਗਾ |
ਇਸ ਤੋਂ ਪਹਿਲਾਂ ਪਵਨ ਟੀਨੂੰ ਵੱਲੋਂ ਸ਼ਹਿਰ ਦੇ ਅਰਬਨ ਸਟੇਟ ਫੇਜ਼1 ਵਿਖੇ ਸਵੇਰੇ ਜਨਤਕ ਮੀਟਿੰਗ ਕਰਨ ਤੋਂ ਬਾਅਦ ਜਿਲ੍ਹਾ ਬਾਰ ਐਸੋਸੀਏਸ਼ਨ ਨਾਲ ਰੂਬਰੂ ਹੋਇਆ ਗਿਆ |
ਇਸ ਦੌਰਾਨ ਪਵਨ ਟੀਨੂੰ ਤੇ ਆਪ ਦੇ ਹੋਰਨਾਂ ਆਗੂਆਂ ਵੱਲੋਂ ਅਟਾਰੀ ਬਾਜ਼ਾਰ ਵਿੱਚ ਡੋਰ ਟੂ ਡੋਰ ਪ੍ਰੋਗਰਾਮ ਕੀਤਾ ਗਿਆ ਅਤੇ ਸ਼ਹਿਰ ਦੇ ਟਾਂਡਾ ਰੋਡ, ਬਾਬਾ ਦੀਪ ਸਿੰਘ ਨਗਰ, ਗਾਂਧੀ ਨਗਰ, ਰੇਰੂ ਪਿੰਡ, ਲੰਬਾ ਪਿੰਡ, ਅਕਾਸ਼ ਕਾਲੋਨੀ ਤੇ ਹੋਰਨਾਂ ਇਲਾਕਿਆਂ ਵਿੱਚ ਵੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆਂ ਜਿਨ੍ਹਾਂ ਵਿੱਚ ਸ਼ਾਮਲ ਹਾਜ਼ਰੀਨ ਵੱਲੋਂ ਆਪ ਦੇ ਹੱਕ ਵਿੱਚ ਭਰਪੂਰ ਹੁੰਗਾਰਾ ਭਰਿਆ ਗਿਆ |
ਇਸ ਦੌਰਾਨ ਬੀਤੀ ਰਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜਰੀ ਵਿੱਚ ਤੇ ਜਲੰਧਰ ਪੱਛਮੀ ਹਲਕੇ ਦੇ ਇੰਚਾਰਜ ਮੋਹਿੰਦਰ ਭਗਤ ਤੇ ਸਾਬਕਾ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਦੀ ਅਗਵਾਈ ਵਿੱਚ ਕਈ ਭਾਜਪਾ ਤੇ ਕਾਂਗਰਸ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ | ਜਿਨ੍ਹਾਂ ਵਿੱਚ ਸੁਦੇਸ਼ ਭਗਤ ਭਾਜਪਾ ਜਿਲ੍ਹਾ ਸੈਕਟਰੀ, ਗਗਨਦੀਪ ਭਾਜਪਾ, ਰਜਨੀਸ਼ ਚਾਚਾ ਸਾਬਕਾ ਉਪ ਚੇਅਰਮੈਨ ਗਿਨਕੋ ਪੰਜਾਬ ਸਰਕਾਰ, ਕਾਂਗਰਸ ਆਗੂ ਵਿਜੇ ਮਿੰਟੂ, ਰੁਤੇਸ਼ ਨਿਹੰਗ ਕੌਂਸਲਰ ਵਾਰਡ 35, ਵਿਜੇ ਕੁਮਾਰ, ਦਵਿੰਦਰ ਸਿਆਲ, ਰਜਿੰਦਰ ਕੁਮਾਰ, ਰਕੇਸ਼ ਕੁਮਾਰ ਭਗਤ, ਲਲਿਤ ਪੰਮਾ, ਨਿਤਿਨ ਭਗਤ, ਚਰਨ ਦਾਸ, ਰਜਿੰਦਰ ਰੂਬੀ, ਵਿਜੇ ਕੁਮਾਰ ਤੋਂ ਇਲਾਵਾ ਅੰਮਿ੍ਤ ਭਗਤ ਪ੍ਰਧਾਨ ਸਤਿਗੁਰੂ ਕਬੀਰ ਪ੍ਰਕਾਸ਼ ਉਤਸਵ ਮੇਲਾ ਕਮੇਟੀ ਆਦਿ ਆਗੂਆਂ ਤੇ ਉਨ੍ਹਾਂ ਦੇ ਹਿਮਾਇਤੀ ਸ਼ਾਮਲ ਸਨ |
ਫੇਜ਼-1 ਵਿਖੇ ਮਨਿੰਦਰ ਸਿੰਘ ਮਾਗੋ, ਮਿੰਟੂ ਜੁਨੇਜਾ ਕੌਂਸਲਰ, ਚੇਅਰਮੈਨ ਮਾਰਕਿਟ ਕਮੇਟੀ ਸੁਭਾਸ਼ ਭਗਤ, ਬਲਜੀਤ ਪੋਪੀ ਸਾਬਕਾ ਡਾਇਰੈਕਟਰ, ਏ.ਕੇ. ਮਦਾਨ, ਗੁਰਚਰਨ ਸਿੰਘ ਚੰਨੀ ਆਦਿ ਆਗੂਆਂ ਅਤੇ ਜਿਲ੍ਹਾ ਬਾਰ ਐਸੋਸੀਏਸ਼ਨ ਸੀਨੀਅਰ ਵਕੀਲਾਂ ਸ਼ੁਭਮ ਸਚਦੇਵਾ ਸਟੇਟ ਸੈਕਟਰੀ, ਸੰਜੂ ਸ਼ਰਮਾ ਜਿਲ੍ਹਾ ਪ੍ਰਧਾਨ, ਸਨੀ ਕੁਮਾਰ ਜਾਂਇੰਟ ਸੈਕਟਰੀ, ਜਗਰੂਪ ਸਿੰਘ ਸਰੀਂਹ, ਸਾਰਿਥਕ ਸ਼ਰਮਾ, ਜਸਬੀਰ ਸਿੰਘ, ਜਗਤ ਮੈਣੀ, ਜੇ.ਪੀ. ਸਿੰਘ, ਅਰਜੁਨ ਖੁਰਾਣਾ, ਰਾਜੇਸ਼ ਕੁਮਾਰ, ਮਨਿੰਦਰ ਰਲ੍ਹ, ਮੈਡਮ ਅਮਨਦੀਪ, ਅਮਰੀਕ ਸਿੰਘ ਸੈਣੀ, ਨਵੀਨ ਜੈਨ ਤੇ ਹੋਰਨਾਂ ਵਕੀਲ ਸਾਹਿਬਾਨ ਨੇ ‘ਆਪ’ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ ਤੇ ਸਹਿਯੋਗ ਦੇਣ ਦਾ ਭਰੋਸਾ ਦਿਤਾ |
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.