IELTS 5 Bands के साथ Canada जाने के लिए इन नंबरों पर Call करें। 0181–5044888, 0172–521
ਬੁਲੰਦ ਕੇਸਰੀ ਬਿਊਰੋ, ਭੋਗਪੁਰ: ਜਲੰਧਰ ਜਿਲੇ ਦੇ ਵਿਚ ਪੈੰਦੇ Bhogpur ਦੇ ਪਿੰਡ Kandhala Guru ਇਕ ਬੁਜੁਰਗ ਜੋੜੇ ਨਾਲ ਕਰੀਬ 15 ਲੱਖ ਰੁਪਏ ਦੀ ਠਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁਜੁਰੁਗ ਜੋੜੇ ਨੇ ਠਗੀ ਦਾ ਆਰੋਪ ਆਪਣੀ ਉਨ੍ਹਾਂ ਦੀ ਤਲਾਕਸ਼ੁਦਾ ਨੂੰਹ ਤੇ ਲਾਇਆ ਗਿਆ ਹੈ। ਜਿਸਦੇ ਬਾਅਦ ਬੁਜੁਰਗ ਜੋੜੇ ਵੱਲੋਂ ਇਸ ਠੱਗੀ ਦੀ ਸ਼ਿਕਾਇਤ Police ਨੂੰ ਦੇ ਦਿਤੀ ਗਈ ਹੈ। Police ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੀੜਤ ਬਜ਼ੁਰਗ ਜੋੜੇ ਦੀ ਪਹਿਚਾਣ ਕੁਲਵੰਤ ਕੌਰ ਅਤੇ ਪਿਤਾ ਪ੍ਰਗਟ ਸਿੰਘ ਦੇ ਰੂਪ ਵਿਚ ਹੋਈ ਹੈ।
ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਜੋੜੇ ਨੇ ਦ੍ਸਿਆ ਨਾਲ ਉਨ੍ਹਾਂ ਦੇ ਪੁੱਤਰ ਚਰਨਜੀਤ ਸਿੰਘ ਦਾ ਵਿਆਹ ਅਕਵਿੰਦਰ ਕੌਰ ਨਿਵਾਸੀ Ludhiana ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਸੈਦੋ ਭੁਲਾਣਾ ਵਿਖੇ ਰਹਿੰਦਾ ਸੀ ਪਰ ਕਿਸੇ ਕਾਰਨ ਸਾਲ 2007 ’ਚ ਅਕਵਿੰਦਰ ਕੌਰ ਅਤੇ ਚਰਨਜੀਤ ਸਿੰਘ ਵਿਚਕਾਰ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਅਕਵਿੰਦਰ ਕੌਰ ਆਪਣੇ ਪੇਕੇ ਘਰ ਪਿੰਡ ਮਿਹਰਬਾਨ ਵਿਖੇ ਰਹਿਣ ਲੱਗ ਪਈ।
Police ਅਨੁਸਾਰ ਅਕਵਿੰਦਰ ਕੌਰ ਤਲਾਕ ਤੋਂ ਬਾਅਦ ਵੀ ਆਪਣੀ ਸੱਸ ਕੁਲਵੰਤ ਕੌਰ ਅਤੇ ਸਹੁਰੇ ਪ੍ਰਗਟ ਸਿੰਘ ਨਾਲ ਮੇਲ-ਮਿਲਾਪ ਰੱਖਦੀ ਸੀ ਅਤੇ ਉਨ੍ਹਾਂ ਕੋਲ ਆਉਂਦੀ ਜਾਂਦੀ ਸੀ। ਅਕਵਿੰਦਰ ਕੌਰ 2-3 ਵਾਰ ਦੁਬਈ ਵੀ ਜਾ ਚੁੱਕੀ ਸੀ। Police ਸ਼ਿਕਾਇਤ ਅਨੁਸਾਰ ਸਾਲ 2022 ’ਚ ਅਕਵਿੰਦਰ ਕੌਰ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਗੱਲਾਂ ’ਚ ਲੈ ਕੇ ਝਾਂਸਾ ਦਿੱਤਾ ਕਿ ਉਹ ਉਨ੍ਹਾਂ ਦੇ ਪੋਤਰੇ ਨਰਿੰਦਰਪਾਲ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦੀ ਹੈ।
ਇਸ ਲਈ ਉਸ ਨੂੰ ਪੈਸਿਆਂ ਦੀ ਲੋੜ ਹੈ। ਪੈਸਿਆਂ ਦੀ ਪੂਰਤੀ ਲਈ ਅਕਵਿੰਦਰ ਕੌਰ ਨੇ ਆਪਣੀ ਸੱਸ-ਸਹੁਰੇ ਨੂੰ ਭਰੋਸੇ ’ਚ ਲੈ ਕੇ ਉਨ੍ਹਾਂ ਦੀ 19,95,832 ਰੁਪਏ ਦੀ Bank FD ਤੁੜਵਾ ਕੇ ਉਸ ’ਚੋਂ 15 ਲੱਖ ਰੁਪਏ ਮਿਤੀ 30-12-2022 ਨੁੰ ਆਪਣੀ ਭੈਣ ਦੇ ਪੁੱਤਰ ਦੇ ਖ਼ਾਤੇ ’ਚ ਟਰਾਂਸਫ਼ਰ ਕਰਵਾ ਲਏ ਅਤੇ ਆਪ ਵਾਪਸ Dubai ਚਲੀ ਗਈ, ਜੋ ਇਸ ਸਮੇਂ ਵੀ Dubai ਰਹਿ ਰਹੀ ਹੈ।
ਆਪਣੀ ਦਾਦੀ ਨਾਲ ਪੈਸਿਆਂ ਦੀ ਠੱਗੀ ਵੱਜਣ ਦਾ ਜਦੋਂ Narendrapal Singh ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਸ ਨੂੰ ਪੂਚਿਤ ਕਰਦਿਆਂ ਆਪਣੀ ਮਾਂ ਅਕਵਿੰਦਰ ਕੌਰ, ਮਾਸੀ ਸੁਖਵਿੰਦਰ ਕੌਰ ਸੁੱਖੋ ਅਤੇ ਗੁਰਅੰਮ੍ਰਿਤ ਸਿੰਘ ਵਿਰੁੱਧ police ਨੂੰ ਸ਼ਿਕਾਇਤ ਦਿੱਤੀ। Bhogpur Police ਨੇ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਅਕਵਿੰਦਰ ਕੌਰ, ਉਸਦੀ ਭੈਣ ਅਤੇ ਮੁੰਡੇ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
After, divorce, Koh ran, away, with Rs, 15 lakh, her, father-in-law, surprised, to read, the case, of Punjab!
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.