Amritpal Singh waris Punjab de News: Amritpal Singh khalistani files Loksabha Elections Nomination: ਵਾਰਿਸ ਪੰਜਾਬ ਦੇ ਸੰਗਠਨ ਦੇ ਪ੍ਰਮੁੱਖ ਅਤੇ ਖਾਲਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੰਸਦੀ ਸੀਟ ਤੋਂ ਨਾਮਜਦਗੀ ਪੱਤਰ ਭਰ ਦਿੱਤਾ ਹੈ।
ਇਹ ਨਾਮਜਦਗੀ ਪੱਤਰ ਉਹਨਾਂ ਨੇ ਡਿਬਰੂਗੜ੍ਹ ਜੇਲ ਤੋਂ ਭਰਿਆ ਹੈ। ਨਾਮੀਨੇਸ਼ਨ ਪ੍ਰੋਸੈਸ ਦੀ ਦੇਖਰੇਖ ਡਿਬਰੂਗੜ੍ਹ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਅੰਮ੍ਰਿਤਪਾਲ ਵੱਲੋਂ ਨਾਮਜਦਗੀ ਪੱਤਰ ਦੇ ਨਾਲ ਦਿੱਤੇ ਗਏ affidavit ਤੋਂ ਪਤਾ ਲੱਗਿਆ ਹੈ ਕਿ ਉਸ ਕੋਲ ਸਿਰਫ 1000 ਰੂਪਏ ਹੀ ਜਮਾਂ ਹਨ। ਜਦਕਿ ਕੋਈ ਵੀ ਪ੍ਰੋਪਰਟੀ ਉਸ ਦੇ ਨਾਮ ਤੇ ਨਹੀਂ ਹੈ, ਨਾ ਹੀ ਕੋਈ ਗਹਿਣਾ ਗੱਟਾ ਉਸ ਦੇ ਨਾਮ ‘ਤੇ ਹੈ।
ਜਦਕਿ ਦੂਜੇ ਪਾਸੇ Amritpal ਦੀ ਪਤਨੀ ਕਿਰਨਦੀਪ ਕੌਰ ਦੇ ਕੋਲ ਤਕਰੀਬਨ 18.17 ਲੱਖ ਦੀ ਸੰਪੱਤੀ ਹੈ। ਜਿਸ ਵਿੱਚ 4 ਲੱਖ ਰੁਪਏ ਉਸਦੇ ਖਾਤੇ ਵਿੱਚ ਹਨ ਅਤੇ ਕਰੀਬ 14 ਲੱਖ ਰੁਪਏ ਦੇ ਗਹਿਣੇ ਕਿਰਨਦੀਪ ਕੌਰ ਦੇ ਕੋਲ ਹਨ।
ਦਾਖਲ ਕੀਤੇ ਗਏ ਐਫੀਡੈਵਿਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ Punjab ਅਤੇ ਅਸਮ ਦੇ ਵਿੱਚ ਤਕਰੀਬਨ 12 Criminal ਕੇਸ ਦਰਜ ਹਨ। ਜਿਨਾਂ ਵਿੱਚੋਂ 11 ਕੇਸ ਪੰਜਾਬ ਵਿੱਚ ਹਨ।
ਸਭ ਤੋਂ ਜਿਆਦਾ ਜਲੰਧਰ ਦਿਹਾਤ ਵਿੱਚ ਪੰਜ ਕੇਸ ਦਰਜ ਹਨ, ਚਾਰ ਕੇਸ ਅੰਮ੍ਰਿਤਸਰ ਅਤੇ ਦੋ ਕੇਸ ਮੋਗਾ ਵਿੱਚ ਅੰਮ੍ਰਿਤਪਾਲ ਦੇ ਖਿਲਾਫ ਦਰਜ ਹਨ।
ਇੱਥੇ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਮੁਤਾਬਿਕ ਡਿਬਰੂਗੜ ਜੇਲ ਦੇ ਸੁਪਰਡੈਂਟ ਹੀ ਅੰਮ੍ਰਿਤਪਾਲ ਸਿੰਘ ਦਾ ਸਾਰਾ ਨਾਮਜਦਗੀ ਪ੍ਰੋਸੈਸ ਹੈਂਡਲ ਕਰਨਗੇ। ਅਦਾਲਤ ਨੇ ਕਿਹਾ ਸੀ ਕਿ ਸੋਮਵਾਰ ਤੱਕ ਸਾਰਾ ਪ੍ਰੋਸੈਸ ਪੂਰਾ ਕਰ ਲਿਆ ਜਾਵੇ। ਪਰ ਸੁਪਰਡੈਂਟ ਨੇ ਅੱਜ ਹੀ ਸਾਰਾ ਪ੍ਰੋਸੈਸ ਪੂਰਾ ਕਰ ਦਿੱਤਾ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.