Buland Kesari/ ਜਲੰਧਰ ਹੁਸ਼ਿਆਰਪੁਰ ਰੋਡ ‘ਤੇ ਜੰਡੂ ਸਿੰਘਾ ਦੇ ਕੋਲ ਚੋਹਕਾਂ ਪਿੰਡ ਨੇੜੇ ਇੱਕ ਨਜਾਇਜ਼ ਕਲੋਨੀ ਫਿਰ ਚਰਚਾ ਵਿੱਚ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਲੋਨੀ ਨੂੰ ਲੈ ਕੇ ਕੋਲੋਂਨਾਈਜਰਾਂ ਵੱਲੋਂ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਕਾਲੋਨੀ ਗੌਰਮੈਂਟ ਤੋਂ ਅਪਰੂਵ ਹੈ। ਪਰ ਜਦੋਂ ਕੋਈ ਗ੍ਰਾਹਕ ਕੋਲੋਨਾਈਜ਼ਰ ਤੋਂ ਗੋਰਮੈਂਟ ਅਪਰੂਵਡ ਕਲੋਨੀ ਦਾ ਸਰਟੀਫਿਕੇਟ ਮੰਗਦਾ ਹੈ ਤਾਂ ਉਸ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਅਜੇ ਸਰਟੀਫਿਕੇਟ ਨਹੀਂ ਆਇਆ, ਕਿਉਂਕਿ ਅਜੇ ਅਪਰੂਵਲ ਲਈ ਅਪਲਾਈ ਕੀਤਾ ਹੋਇਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਬਿਨਾਂ ਅਪਰੂਵਲ ਸਰਟੀਫਿਕੇਟ ਦੇ ਹੀ ਕਿਵੇਂ ਇੱਕ ਕਲੋਨੀ ਨੂੰ ਗੌਰਮਿੰਟ ਅਪਰੂਵ ਕਹਿ ਕੇ ਵੇਚਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਕਲੋਨੀ ਵਿੱਚ ਚਾਰ ਤੋਂ ਪੰਜ ਲੱਖ ਰੁਪਏ ਮਰਲਾ ਜ਼ਮੀਨ ਦਾ ਰੇਟ ਲੋਕਾਂ ਤੋਂ ਵਸੂਲਿਆ ਜਾ ਰਿਹਾ ਹੈ। ਜੋ ਕਿ ਸਿੱਧੇ ਤੌਰ ਤੇ ਸਰਕਾਰ ਨੂੰ ਦੋਵੇਂ ਹੱਥੀ ਲੁੱਟਣ ਦੀ ਸਕੀਮ ਹੈ।
ਮਾਮਲੇ ਬਾਰੇ ਕੁਝ ਪ੍ਰੋਪਰਟੀ ਡੀਲਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੋਟੀ ਕਮਿਸ਼ਨ ਦੇ ਕੇ ਪਲਾਟ ਵੇਚਣ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਸਾਫ ਹੈ ਕਿ ਜੇਕਰ ਇਹ ਅਪਰੂਵ ਪਲਾਟ ਹੁੰਦੇ ਤਾਂ ਡੀਲਰਾਂ ਦੀਆਂ ਮਿੰਨਤਾਂ ਤਰਲੇ ਪਾਣ ਦੀ ਕੋਈ ਲੋੜ ਨਹੀਂ ਸੀ ਪਰ ਡੀਲਰਾਂ ਨੂੰ ਮੋਟੀ ਕਮਿਸ਼ਨ ਦਾ ਲਾਲਚ ਦੇਣਾ ਸਾਫ ਕਰਦਾ ਹੈ ਕਿ ਇਹ ਸਰਕਾਰ7ਤੋਂ ਅਜੇ ਤੱਕ ਅਪਰੂਵ ਨਹੀਂ ਹੋਈ।
ਦੱਸ ਦਈਏ ਕਿ ਇਸ ਕਲੋਨਾਈਜ਼ਰ ਨੇ ਪਹਿਲਾਂ ਵੀ ਕਈ ਅਨਅਪਰੂਵਡ ਕਲੋਨੀਆਂ ਕੱਟੀਆਂ ਹਨ। ਮਾਮਲੇ ਬਾਰੇ ਪੁੱਡਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਇਸ ਕਲੋਨੀ ਬਾਰੇ ਸਾਰੀ ਸੱਚਾਈ ਮੀਡੀਆ ਨੂੰ ਜਲਦੀ ਦੱਸੀ ਜਾਵੇਗੀ। ਉਹਨਾਂ ਕਿਹਾ ਹੋ ਸਕਦਾ ਇਹ ਕਲੋਨੀ ਨਗਰ ਨਿਗਮ ਦੇ ਅਧੀਨ ਆਉਦੀ ਹੋਵੇ।
ਹੁਣ ਵੇਖਣਾ ਇਹ ਹੋਵੇਗਾ ਕਿ ਕੀ ਸਰਕਾਰੀ ਵਿਭਾਗ ਇਸ ਕਲੋਨੀ ਦੀ ਸੱਚਾਈ ਲੋਕਾਂ ਸਾਹਮਣੇ ਲਿਆਏਗਾ ਜਾਂ ਫਿਰ ਸਿਰਫ ਅਪਲਾਈ ਕੀਤੇ ਕੇਸ ਨੂੰ ਹੀ ਅਪਰੂਵਡ ਕਹਿ ਕੇ ਹੀ ਕੋਲੋਨਾਈਜਰ ਆਮ ਲੋਕਾਂ ਨੂੰ ਲੁੱਟਦੇ ਰਹਿਣਗੇ।
ਦੂਜੇ ਪਾਸੇ ਕੋਲੋਨਾਈਜ਼ਰ ਨਾਲ ਸੰਬੰਧਿਤ ਇੱਕ ਡੀਲਰ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਕਲੋਨੀ ਸਰਕਾਰ ਤੋਂ ਅਪਰੂਵ ਹੈ ਤੇ ਜਲਦੀ ਹੀ ਇਸ ਦੇ ਕਾਗਜ਼ਾਤ ਮੀਡੀਆ ਨੂੰ ਦਿਖਾਏ ਜਾਣਗੇ। ਜੇਕਰ ਕੋਲੋਨਾਈਜ਼ਰ ਵੱਲੋਂ ਕਲੋਨੀ ਦੇ ਅਪਰੂਵ ਹੋਣ ਦੇ ਕਾਗਜ਼ਾ ਦਿਖਾਏ ਜਾਂਦੇ ਹਨ ਤਾਂ ਉਹਨਾਂ ਦਾ ਪੱਖ ਵੀ ਜਰੂਰ ਸਾਡੇ ਵੱਲੋਂ ਖ਼ਬਰ ਦੇ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









