Water in schools harmful to health : ਪੰਜਾਬ ਦੇ ਸੈਂਕੜੇ ਸਕੂਲਾਂ ਵਿੱਚ ਪਾਣੀ ਸਿਹਤ ਲਈ ਹਾਨੀਕਾਰਕ ਹੈ, ਕਈ ਜਗਾਹ ਪਾਣੀ ਦੇ ਸੈਂਪਲ ਫੇਲ੍ਹ ਹੋ ਚੁੱਕੇ ਹਨ। ਇੱਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਹਾਲੀ ਦੇ 243 ਸਕੂਲਾਂ ਵਿੱਚ ਜਿਹੜਾ ਪਾਣੀ ਵਿਦਿਆਰਥੀਆਂ ਨੂੰ ਮੁਹੱਈਆ ਕੀਤਾ ਜਾ ਰਿਹਾ ਹੈ ਉਹ ਨੌਨ-ਪੋਟੇਬਲ ਭਾਵ ਪੀਣਯੋਗ ਨਹੀਂ ਹੈ। ਰਿਪੋਰਟਾਂ ਵਿੱਚ ਧਾਤਾਂ ਮਿਲੀਆਂ ਹਨ ਜਾਂ ਬੈਕਟੀਰੀਆ ਪਾਇਆ ਗਿਆ, ਇਸ ਬਾਰੇ ਕੋਈ ਤੱਥ ਉਜਾਗਰ ਨਹੀਂ ਕੀਤੇ ਗਏ। ਪਰ ਹਾਲਾਤ ਐਨੇ ਖ਼ਰਾਬ ਹਨ ਕਿ ਕਈ 26 ਥਾਵਾਂ ’ਤੇ ਤਾਂ ਆਰਓ ਵਾਲੀ ਟੈਪ ਦਾ ਪਾਣੀ ਵੀ ਪੀਣਯੋਗ ਨਹੀਂ ਹੈ, ਜਦੋਂ ਕਿ ਇੱਕ ਥਾਂ ’ਤੇ ਪੈਕਡ ਬੋਤਲ ਦਾ ਨਮੂਨਾ ਵੀ ਮਿਆਰ ’ਤੇ ਖਰਾ ਨਹੀਂ ਉਤਰ ਸਕਿਆ।
ਡੀਸੀ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਫ਼ਸਰਾਂ ਨੇ ਅੱਗੇ ਹੁਕਮ ਦਿੰਦੀਆਂ ਪ੍ਰਿੰਸੀਪਲਾਂ ਤੇ ਸਕੂਲ ਮੁਖੀਆਂ ਨੂੰ ਪੀਣ ਵਾਲੇ ਪਾਣੀ ਸਬੰਧੀ ਉਪਰਾਲਿਆਂ/ਕਾਰਜਾਂ ਬਾਰੇ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਪੂਰੇ ਜ਼ਿਲ੍ਹੇ ਵਿੱਚੋਂ ਲਏ ਗਏ ਕੁੱਲ ਨਮੂਨਿਆ ਵਿਚੋਂ ਸਭ ਤੋਂ ਮਾੜਾ ਹਾਲ ਘੜੂੰਆਂ ਹੈਲਥ ਬਲਾਕ ਦੇ ਸਕੂਲਾਂ ਦਾ ਰਿਹਾ। ਇੱਥੇ ਕੁੱਲ 106 ਸਕੂਲਾਂ ਵਿੱਚ ਪਾਣੀ ਦੇ ਨਮੂਨੇ ਗ਼ੈਰ ਮਿਆਰੀ ਪਾਏ ਗਏ ਹਨ। ਇਨ੍ਹਾਂ ਵਿੱਚ 98 ਨਮੂਨੇ ਟੂਟੇ ਦੇ ਪਾਣੀ ਦੇ ਲਏ ਗਏ ਹਨ। ਇਹੀ ਹਾਲ ਬੂਥਗੜ੍ਹ ਖੇਤਰ ਦੇ 64 ਸਕੂਲਾਂ ਦਾ ਹੈ ਜਿੱਥੇ ਪਾਣੀ ਬਿਲਕੁੱਲ ਪੀਣਯੋਗ ਨਹੀਂ ਹੈ ਜਿੱਥੇ 42 ਨਮੂਨੇ ਟੂਟੀ ਅਤੇ 9 ਆਰਓ ਵਾਲੀ ਪਾਣੇ ਫੇਲ੍ਹ ਹੋ ਗਏ। ਇਸੇ ਤਰ੍ਹਾਂ ਢਕੋਲੀ 24, ਡੇਰਾਬੱਸੀ 26 ਕੁਰਾਲੀ ਤੋਂ 3 ਪਾਣੀ ਦੇ ਨਮੂਨੇ ਫੇਲ੍ਹ ਹੋਏ ਹਨ।ਸਭ ਤੋਂ ਹਾਈਟੈੱਕ ਸ਼ਹਿਰ ਮੁਹਾਲੀ ਦਾ ਵੀ ਮਾੜਾ ਹਾਲ ਹੈ ਜਿੱਥੇ ਕੁੱਲ 15 ਫੇਲ੍ਹ ਨਮੂਨਿਆਂ ਵਿਚੋਂ 11 ਨਮੂਨੇ ਆਰਓ ਦੇ ਪਾਣੀ ਦੇ ਵੀ ਪੀਣਯੋਗ ਨਹੀਂ ਹਨ।
ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਪੀਣ ਵਾਲਾ ਪਾਣੀ ਟਿਊਬਵੈਲਾਂ ਤੋਂ ਮੁਹੱਈਆ ਹੁੰਦਾ ਹੈ। ਇਨ੍ਹਾਂ ਖੇਤਰਾਂ ਵਿਚ ਪੀਣ ਵਾਲੇ ਪਾਣੀ ਤੇ ਸੀਵਰੇਜ ਸੀਵਰੇਜ ਦੀਆਂ ਪਾਈਪਾਂ ਭੂਮੀਗਤ ਹੋਣ ਕਰਕੇ ਕਈ ਵਾਰ ਪਾਈਪਾਂ ਟੁੱਟ ਜਾਣ ਜਾਂ ਲੀਕ ਹੋਣ ਕਰਕੇ ਪੀਣ ਵਾਲਾ ਪਾਣੀ ਖ਼ਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਸਕੂਲਾਂ ਵਿਚ ਪਾਣੀ ਦੀਆਂ ਟੈਂਕੀਆਂ ਦੀ ਸਫ਼ਾਈ ਦਾ ਮੁੱਦਾ ਵੀ ਚਰਚਾ ਵਿੱਚ ਰਿਹਾ। ਸਕੂਲ ਮੁੱਖੀ ਇਸ ਗੱਲ ਤੋਂ ਡਾਹਢੇ ਪਰੇਸ਼ਾਨ ਸਨ ਕਿ ਪਬਲਿਕ ਹੈਲਥ ਵਿਭਾਗ ਦੀਆਂ ਟੀਮਾਂ ਇਨ੍ਹਾਂ ਦੀ ਸਫ਼ਾਈ ਨਹੀਂ ਕਰਦੀਆਂ। ਇਸ ਕਰਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਰਹਿੰਦੀ ਹੈ।
ਗੱਲ ਜੇਕਰ ਜਲੰਧਰ ਦੇ ਸਕੂਲਾਂ ਦੀ ਕਰੀਏ ਤਾਂ ਇਥੇ ਵੀ ਕਈ ਸਕੂਲਾਂ ਦੇ ਵਿਦਿਆਰਥੀ ਅਕਸਰ ਸ਼ਿਕਾਇਤ ਕਰ ਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਦੇ ਸਕੂਲਾਂ ਵਿਚ ਪੀਣਯੋਗ ਪਾਣੀ ਸਾਫ ਨਹੀਂ ਆ ਰਿਹਾ। ਡਿਫੈਂਸ ਕਾਲੋਨੀ ਦੇ ਇਕ ਸਕੂਲ ਵਿਚ ਤਾਂ ਪੀਣ ਦਾ ਪਾਣੀ ਏਨਾ ਕੌੜਾ ਆਂਦਾ ਪਿਆ ਜਿਸ ਕਰਨ ਸਕੂਲ ਦੇ ਵਿਦਿਆਰਥੀ ਸਕੂਲ ਦਾ ਪਾਣੀ ਪੀਣ ਤੋਂ ਬਚਦੇ ਨਜ਼ਰ ਆਉਂਦੇ ਨੇ ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.